ਐਪਲ ਮੁਫ਼ਤ ’ਚ ਬਦਲੇਗੀ ਆਈਫੋਨ 11 ਦੀ ਬੈਟਰੀ, ਆ ਰਹੀ ਇਹ ਸਮੱਸਿਆ

04/30/2021 6:16:34 PM

ਗੈਜੇਟ ਡੈਸਕ– ਐਪਲ ਨੇ ਆਪਣੇ ਕੁਝ ਆਈਫੋਨ ਯੂਜ਼ਰਸ ਦੀ ਬੈਟਰੀ ਨੂੰ ਮੁਫ਼ਤ ’ਚ ਬਦਲਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਬੈਟਰੀ ਬਦਲਣ ਤੋਂ ਪਹਿਲਾਂ ਐਪਲ ਇਸ ਗੱਲ ਦੀ ਜਾਂਚ ਕਰੇਗੀ ਕਿ ਵਾਕਈ ਬੈਟਰੀ ’ਚ ਸਮੱਸਿਆ ਹੈ ਜਾਂ ਨਹੀਂ। ਕਈ ਆਈਫੋਨ 11 ਯੂਜ਼ਰਸ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਦੇ ਫੋਨ ’ਚ ਬੈਟਰੀ ਹੈਲਥ ਬਾਰੇ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਸ਼ਿਕਾਇਤ ਤੋਂ ਬਾਅਦ ਹੀ ਐਪਲ ਨੇ ਬੈਟਰੀ ਬਦਲਣ ਦਾ ਫੈਸਲਾ ਲਿਆ ਹੈ। 

ਇਹ ਵੀ ਪੜ੍ਹੋ– ਐਪਲ AirDrop ’ਚ ਆਈ ਖਾਮੀ, ਲੀਕ ਹੋ ਸਕਦੀ ਹੈ ਨਿੱਜੀ ਜਾਣਕਾਰੀ ਤੇ ਨੰਬਰ

ਐਪਲ ਨੇ ਕਿਹਾ ਹੈ ਕਿ ਆਈਫੋਨ 11 ਦੇ ਕੁਝ ਮਾਡਲ ਇਕ ਬਗ ਕਾਰਨ ਪ੍ਰਭਾਵਿਤ ਹੋਏ ਹਨ ਜਿਸ ਤੋਂ ਬਾਅਦ ਉਨ੍ਹਾਂ ’ਚ ਤੇਜ਼ੀ ਨਾਲ ਬੈਟਰੀ ਖਤਮ ਹੋਣ ਦੀ ਸਮੱਸਿਆ ਵੇਖੀ ਜਾ ਰਹੀ ਹੈ। ਇਸ ਬਗ ਕਾਰਨ ਬੈਟਰੀ ਦੀ ਪਰਫਾਰਮੈਂਸ ਵੀ ਖਰਾਬ ਹੋ ਰਹੀ ਹੈ। ਰਿਪੋਰਟ ਮੁਤਾਬਕ, ਆਈਫੋਨ 11 ਸੀਰੀਜ਼ ਦੇ ਸਾਰੇ ਮਾਡਲਾਂ ’ਚ ਇਹ ਸਮੱਸਿਆ ਹੈ ਯਾਨੀ ਆਈਫੋਨ 11, ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ’ਚ ਬੈਟਰੀ ਡ੍ਰੇਨਿੰਗ ਦੀ ਸਮੱਸਿਆ ਆ ਰਹੀ ਹੈ। 

PunjabKesari

ਇਹ ਵੀ ਪੜ੍ਹੋ– ਇਕ ਚੰਗਾ Pulse Oximeter ਖ਼ਰੀਦਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਹਾਲ ਹੀ ’ਚ iOS 14.5 ਦੇ ਰਿਲੀਜ਼ ਦੇ ਨਾਲ ਹੀ ਐਪਲ ਨੇ ਬਗ ਨੂੰ ਠੀਕ ਕਰਨ ਲਈ ਸਕਿਓਰਿਟੀ ਪੈਚ ਵੀ ਜਾਰੀ ਕੀਤਾ ਹੈ। ਉਂਝ ਤਾਂ ਅਪਡੇਟ ਦੀ ਨੋਟੀਫਿਕੇਸ਼ਨ ਮਿਲ ਜਾਂਦੀ ਹੈ ਪਰ ਜੇਕਰ ਤੁਹਾਨੂੰ ਨਹੀਂ ਮਿਲੀ ਤਾਂ ਤੁਸੀਂ ਫੋਨ ਦੀ ਸੈਟਿੰਗ ’ਚ ਜਾ ਕੇ ਸਟੈੱਪਸ ਨੂੰ ਫਾਲੋ ਕਰਕੇ ਅਪਡੇਟ ਚੈੱਕ ਕਰ ਸਕਦੇ ਹੋ। Settings > General > Software update > Download and Install ।

PunjabKesari

ਇਹ ਵੀ ਪੜ੍ਹੋ– ਹੋਰ ਕੌਣ ਚਲਾ ਰਿਹੈ ਤੁਹਾਡੇ ਨਾਂ ਦਾ ਸਿਮ ਕਾਰਡ, ਘਰ ਬੈਠੇ ਮਿੰਟਾਂ ’ਚ ਕਰੋ ਪਤਾ

ਇਕ ਵਾਰ ਸਾਫਟਵੇਅਰ ਅਪਡੇਟ ਹੋਣ ਤੋਂ ਬਾਅਦ ਫੋਨ ਬੈਟਰੀ ਹੈਲਥ ਬਾਰੇ ਜਾਣਕਾਰੀ ਦੇਣ ਲੱਗੇਗਾ। ਐਪਲ ਦਾ ਕਹਿਣਾ ਹੈ ਕਿ ਨਵੀਂ ਅਪਡੇਟ ਤੋਂ ਬਾਅਦ ਕੁਝ ਦਿਨਾਂ ਤਕ ਜੇਕਰ ਸਮੱਸਿਆ ਖਤਮ ਨਹੀਂ ਹੁੰਦੀ ਤਾਂ ਫਿਰ ਬੈਟਰੀ ਬਦਲੀ ਜਾਵੇਗੀ ਜਿਸ ਲਈ ਕੋਈ ਕੀਮਤ ਨਹੀਂ ਲਈ ਜਾਵੇਗੀ। 

ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ

ਜਿਨ੍ਹਾਂ ਆਈਫੋਨ 11 ਸੀਰੀਜ਼ ਦੇ ਯੂਜ਼ਰਸ ਦੀ ਬੈਟਰੀ ਖਰਾਬ ਹੋਵੇਗੀ ਉਨ੍ਹਾਂ ਨੂੰ ਅਪਡੇਟ ਤੋਂ ਬਾਅਦ ‘Recalibration of the battery health reporting system was not successful. An Apple Authorized Service Provider can replace the battery free of charge to restore full performance and capacity’ ਦਾ ਮੈਸੇਜ ਮਿਲੇਗਾ। 


Rakesh

Content Editor

Related News