ਅਗਲੇ ਮਹੀਨੇ ਭਾਰਤ 'ਚ ਖੁੱਲ੍ਹੇਗਾ ਐਪਲ ਦਾ ਪਹਿਲਾ ਆਨਲਾਈਨ ਸਟੋਰ: ਰਿਪੋਰਟ

Wednesday, Aug 26, 2020 - 10:12 AM (IST)

ਅਗਲੇ ਮਹੀਨੇ ਭਾਰਤ 'ਚ ਖੁੱਲ੍ਹੇਗਾ ਐਪਲ ਦਾ ਪਹਿਲਾ ਆਨਲਾਈਨ ਸਟੋਰ: ਰਿਪੋਰਟ

ਗੈਜੇਟ ਡੈਸਕ—ਭਾਰਤ ’ਚ ਐਪਲ ਸਟੋਰ ਨੂੰ ਲੈ ਕੇ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਹਨ। ਪਰ ਹੁਣ ਤੱਕ ਭਾਰਤ ’ਚ ਇਕ ਵੀ ਐਪਲ ਸਟੋਰ ਨਹੀਂ ਹੈ। ਹਾਲਾਂਕਿ ਹੁਣ ਕੰਪਨੀ ਭਾਰਤ ’ਚ ਆਨਲਾਈਨ ਐਪ ਸਟੋਰ ਖੋਲ੍ਹਣ ਦੀ ਤਿਆਰੀ ’ਚ ਨਜ਼ਰ ਆ ਰਹੀ ਹੈ। ਬਲੂਮਰਗ ਦੀ ਇਕ ਰਿਪੋਰਟ ਮੁਤਾਬਕ ਐਪਲ ਭਾਰਤ ’ਚ ਪਹਿਲੀ ਵਾਰ ਆਨਲਾਈਨ ਸਟੋਰ ਓਪਨ ਕਰੇਗੀ ਜਿਥੇ ਸਿਰਫ ਐਪਲ ਦੇ ਪ੍ਰੋਡਕਟਸ ਵੇਚੇ ਜਾਣਗੇ। ਫਿਲਹਾਲ ਭਾਰਤ ’ਚ ਕੰਪਨੀ ਈ-ਕਾਮਰਸ ਵੈੱਬਸਾਈਟ ਐਮਾਜ਼ੋਨ, ਫਲਿੱਪਕਾਰਟ ਅਤੇ ਪੇ.ਟੀ.ਐੱਮ. ਮਾਲ ’ਤੇ ਆਪਣੇ ਪੋ੍ਰਡਕਟਸ ਵੇਚਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਐਪਲ ਦਾ ਇਹ ਆਨਲਾਈਨ ਸਟੋਰ ਫੈਸਟਿਵ ਸੀਜ਼ਨ ਦੌਰਾਨ ਸ਼ੁਰੂ ਕੀਤਾ ਜਾਵੇਗਾ। ਅਗਲੇ ਮਹੀਨੇ ਭਾਵ ਸਤੰਬਰ ਦੇ ਮਿਡ ਜਾਂ ਆਖਿਰ ’ਚ ਕੰਪਨੀ ਦਾ ਆਨਲਾਈਨ ਸਟੋਰ ਸ਼ੁਰੂ ਕੀਤਾ ਜਾ ਸਕਦਾ ਹੈ। ਟੈਕ ਕਰੰਚ ਨੇ ਇਕ ਰਿਪੋਰਟ ’ਚ ਕਿਹਾ ਕਿ ਐਪਲ ਦਾ ਆਨਲਾਈਨ ਸਟੋਰ ਭਾਰਤ ’ਚ 2020 ਦੀ ਤੀਸਰੀ ਤਿਮਾਹੀ ’ਚ ਸ਼ੁਰੂ ਕੀਤਾ ਜਾ ਸਕਦਾ ਹੈ।

ਹਾਲਾਂਕਿ ਆਫਲਾਈਨ ਐਪਲ ਸਟੋਰ ਫਿਲਹਾਲ ਭਾਰਤ ਨਹੀਂ ਆਵੇਗਾ। 2021 ’ਚ ਕੰਪਨੀ ਆਫਲਾਈਨ ਸਟੋਰ ਓਪਨ ਕਰ ਸਕਦੀ ਹੈ। ਪਹਿਲਾਂ ਐਪਲ ਸਟੋਰ ਮੁੰਬਈ ’ਚ ਖੁੱਲ੍ਹੇਗਾ ਅਤੇ ਇਸ ਤੋਂ ਬਾਅਦ ਬੈਂਗਲੁਰੂ ’ਚ ਦੂਜਾ ਐਪਲ ਸਟੋਰ ਖੋਲਿ੍ਹਆ ਜਾ ਸਕਦਾ ਹੈ। ਭਾਰਤ ’ਚ ਐਪਲ ਦਾ ਮਾਰਕੀਟ ਸ਼ੇਅਰ ਕਾਫੀ ਘੱਟ ਹੈ। ਭਾਰਤ ’ਚ ਮਾਰਕੀਟ ਸ਼ੇਅਰ ਵਧਾਉਣ ਦੇ ਮਕਸੱਦ ਨਾਲ ਹੀ ਕੰਪਨੀ ਨੇ ਭਾਰਤ ’ਚ ਕੁਝ ਆਈਫੋਨ ਮਾਡਲਸ ਨੂੰ ਐਂਸੇਬਲ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ’ਚ ਆਈਫੋਨ ਐੱਸ.ਈ.2020 ਲਾਂਚ ਕੀਤਾ ਗਿਆ ਹੈ ਜੋ ਕੰਪਨੀ ਦਾ ਘੱਟ ਕੀਮਤ ਵਾਲਾ ਸਮਾਰਟਫੋਨ ਹੈ।


author

Karan Kumar

Content Editor

Related News