Apple ਲਿਆ ਰਹੀ ਹੁਣ ਤਕ ਦਾ ਸਭ ਤੋਂ ਸਸਤਾ iPhone, ਇੰਨੀ ਹੋ ਸਕਦੀ ਹੈ ਕੀਮਤ

12/09/2019 5:21:12 PM

ਗੈਜੇਟ ਡੈਸਕ– ਦਿੱਗਜ ਟੈਕਨਾਲੋਜੀ ਕੰਪਨੀ ਐਪਲ ਨੇ ਸਾਲ 2017 ’ਚ ਆਈਫੋਨ 8 ਲਾਂਚ ਕਰਨ ਤੋਂ ਬਾਅਦ ਸਿੱਧਾ ਆਈਫੋਨ ਐਕਸ ਨੂੰ ਲਾਂਚ ਕੀਤਾ ਸੀ। ਕੰਪਨੀ ਨੇ ਆਈਫੋਨ 9 ਨਾਂ ਦਾ ਕੋਈ ਮਾਡਲ ਲਾਂਚ ਨਹੀਂ ਕੀਤਾ। ਹਾਲਾਂਕਿ ਤਾਜ਼ਾ ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਹੁਣ ਇਸ ਕਮੀ ਨੂੰ ਦੂਰ ਕਰਨ ਜਾ ਰਹੀ ਹੈ। ਐਪਲ ਜਲਦ ਹੀ ਛੋਟਾ ਅਤੇ ਕੀਮਤ ’ਚ ਸਸਤਾ ਆਈਫੋਨ ਲਾਂਚ ਕਰ ਸਕਦੀ ਹੈ। ਇਹ ਕੰਪਨੀ ਦਾ ਹੁਣ ਤਕ ਦਾ ਸਭ ਤੋਂ ਸਸਤਾ ਆਈਫੋਨ ਹੋਵੇਗਾ, ਜਿਸ ਨੂੰ ਆਈਫੋਨ 9 ਨਾਂ ਦਿੱਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਐਪਲ ਦੇ ਆਉਣ ਵਾਲੇ ਸਸਤੇ ਡਿਵਾਈਸ ਦਾ ਨਾਂ iPhone SE2 ਹੋਵੇਗਾ। ਤਾਜ਼ਾ ਰਿਪੋਰਟਾਂ ਮੁਤਾਬਕ, ਇਸ ਡਿਵਾਈਸ ਦਾ ਡਿਜ਼ਾਈਨ ਆਈਫੋਨ 8 ਦੀ ਤਰ੍ਹਾਂ ਹੋ ਸਕਦਾ ਹੈ ਹਾਲਾਂਕਿ ਇਸ ਦਾ ਇੰਟਰਨਲ ਡਿਜ਼ਾਈਨ ਆਈਫੋਨ 11 ਸੀਰੀਜ਼ ਤੋਂ ਪ੍ਰਭਾਵਿਤ ਹੋਵੇਗਾ। ਟੈੱਕ ਨਾਲ ਜੁੜੀ ਵੈੱਬਸਾਈਟ macotakara ਦੀ ਰਿਪੋਰਟ ਮੁਤਾਬਕ, ਡਿਜ਼ਾਈਨ ਕਾਰਨ ਹੀ ਨਵੇਂ ਐਪਲ ਡਿਵਾਈਸ ਦਾ ਨਾਂ ਆਈਫੋਨ 9 ਰੱਖਿਆ ਜਾਵੇਗਾ। 

4.7 ਇੰਚ ਦੀ ਡਿਸਪਲੇਅ, ਨਹੀਂ ਹੋਵੇਗਾ 3.5mm ਜੈੱਕ
ਆਈਫੋਨ 8 ਦੀ ਤਰ੍ਹਾਂ ਨਵੇਂ ਆਈਫੋਨ ’ਚ ਵੀ 4.7 ਇੰਚ ਦੀ LCD ਡਿਸਪਲੇਅ, Touch ID ਦੇ ਨਾਲ ਹੋਮ ਬਟਨ ਅਤੇ ਬੇਹੱਦ ਪਤਲੇ ਬੇਜ਼ਲਸ ਦਿੱਤੇ ਹੋਣਗੇ। ਹਾਲਾਂਕਿ, ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਵਿਚ 3.5mm ਹੈੱਡਫੋਨ ਜੈੱਕ ਨਹੀਂ ਦਿੱਤਾ ਜਾਵੇਗਾ। ਕੰਪਨੀ ਇਹ ਸਮਾਰਟਫੋਨ ਉਨ੍ਹਾਂ ਯੂਜ਼ਰਜ਼ ਨੂੰ ਧਿਆਨ ’ਚ ਰੱਖ ਕੇ ਲਿਆ ਰਹੀ ਹੈ ਜੋ ਘੱਟ ਕੀਮਤ ’ਚ ਐਪਲ ਦੇ ਲੇਟੈਸਟ ਸਾਫਟਵੇਅਰ ਵਾਲਾ ਆਈਫੋਨ ਲੈਣਾ ਚਾਹੁੰਦੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਆਈਫੋਨ 9 ਮਾਡਲ ’ਚ A13 Bionic ਚਿੱਪ ਦਿੱਤਾ ਹੋਵੇਗਾ ਜੋ ਕੰਪਨੀ ਦੇ ਲੇਟੈਸਟ ਆਈਫਨ 11 ਸੀਰੀਜ਼ ’ਚ ਦੇਖਣ ਮਿਲਿਆ ਸੀ। ਇਹ ਕੰਪਨੀ ਦੇ ਲੇਟੈਸਟ iOS 13 ’ਤੇ ਕੰਮ ਕਰੇਗਾ। ਇਸ ਵਿਚ 3 ਜੀ.ਬੀ. ਰੈਮ ਅਤੇ 64 ਜੀ.ਬੀ. ਤੇ 128 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ। 

ਇੰਨੀ ਹੋ ਸਕਦੀ ਹੈ ਕੀਮਤ
ਖਬਰਾਂ ਦੀ ਮੰਨੀਏ ਤਾਂ ਐਪਲ ਨਵੇਂ ਆਈਫੋਨ 9 ਨੂੰ ਸਾਲ 2020 ਦੀ ਪਹਿਲੀ ਤਿਮਾਹੀ ’ਚ ਲਾਂਚ ਕਰ ਸਕਦੀ ਹੈ। ਇਸ ਦੀ ਸ਼ੁਰੂਆਤੀ ਕੀਮਤ 399 ਡਾਲਰ (ਕਰੀਬ 28 ਹਜ਼ਾਰ ਰੁਪਏ) ਹੋ ਸਕਦੀ ਹੈ। 


Related News