ਨਵੇਂ iPhone 'ਚ ਮਿਲੇਗਾ Type-C ਪੋਰਟ ਪਰ ਨਹੀਂ ਚੱਲੇਗਾ ਐਂਡਰਾਇਡ ਵਾਲਾ ਚਾਰਜਰ, ਜਾਣੋ ਕਾਰਨ
Sunday, Feb 12, 2023 - 05:25 PM (IST)
ਗੈਜੇਟ ਡੈਸਕ- ਐਪਲ ਭਲੇ ਹੀ ਨਵੇਂ ਆਈਫੋਨ ਦੇ ਨਾਲ ਯੂ.ਐੱਸ.ਬੀ. ਟਾਈਪ-ਸੀ ਪੋਰਟ ਦੇਣ ਲਈ ਰਾਜ਼ੀ ਹੋ ਗਈ ਹੈ ਪਰ ਤੁਹਾਨੂੰ ਖੁਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਆਈਫੋਨ ਦੇ ਟਾਈਪ-ਸੀ ਪੋਰਟ 'ਚ ਵੀ ਤੁਸੀਂ ਐਂਡਰਾਇਡ ਵਾਲੇ ਟਾਈਪ-ਸੀ ਚਾਰਜਰ ਦਾ ਇਸਤੇਮਾਲ ਨਹੀਂ ਕਰ ਸਕੋਗੇ। ਦਰਅਸਲ, ਐਪਲ ਨੇ ਆਈਫੋਨ 'ਚ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਪੋਰਟ ਦੇਣ ਦੀ ਤਿਆਰੀ ਤਾਂ ਕਰ ਲਈ ਹੈ ਪਰ ਇਹ ਕਸਟਮਾਈਜ਼ ਹੋਵੇਗਾ ਯਾਨੀ ਇਸਨੂੰ ਖਾਸਤੌਰ 'ਤੇ ਐਪਲ ਦੇ ਡਿਵਾਈਸ ਲਈ ਹੀ ਤਿਆਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ– WhatsApp 'ਤੇ ਹੁਣ ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ, ਆ ਰਿਹੈ ਬੇਹੱਦ ਸ਼ਾਨਦਾਰ ਫੀਚਰ
ਐਪਲ ਨੇ ਮੈਕਬੁੱਕ ਅਤੇ ਆਈਪੈਡ ਦੇ ਨਾਲ ਯੂ.ਐੱਸ.ਬੀ. ਟਾਈਪ-ਸੀ ਪੋਰਟ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਇਸ ਗੱਲ ਦੀ ਵੀ ਪੁਸ਼ਟੀ ਕਰ ਦਿੱਤੀ ਹੈ ਕਿ ਅਪਕਮਿੰਗ ਆਈਫੋਨ ਨੂੰ ਟਾਈਪ-ਸੀ ਪੋਰਟ ਦੇ ਨਾਲ ਪੇਸ਼ ਕੀਤਾ ਜਾਵੇਗਾ। ਐਪਲ ਨੇ ਟਾਈਪ-ਸੀ ਪੋਰਟ ਦਾ ਫੈਸਲਾ ਯੂਰਪੀ ਯੂਨੀਅਨ ਦੇ ਆਦੇਸ਼ ਤੋਂ ਬਾਅਦ ਲਿਆ ਹੈ।
ਇਹ ਵੀ ਪੜ੍ਹੋ- ਗੂਗਲ ਲਈ ਚੁਣੌਤੀ ਬਣਿਆ Chat GPT, ਚੁਟਕੀਆਂ 'ਚ ਹੱਲ ਕਰਦੈ ਹਰ ਸਵਾਲ, ਜਾਣੋ ਕਿਵੇਂ ਕਰਦਾ ਹੈ ਕੰਮ
ਚੀਨੀ ਸੋਸ਼ਲ ਮੀਡੀਆ ਪਲੇਟਫਾਰਮ Weibo ਦੇ ਇਕ ਪੋਸਟ ਮੁਤਾਬਕ, ਨਵੇਂ ਆਈਫੋਨ ਨੂੰ ਯੂ.ਐੱਸ.ਬੀ. ਟਾਈਪ-ਸੀ ਪੋਰਟ ਦੇ ਨਾਲ ਲਾਂਚ ਕੀਤਾ ਜਾਵੇਗਾ ਪਰ ਇਸ ਵਿਚ ਇਕ ਕਸਟਮ ਇੰਟੀਗ੍ਰੇਟਿਡ ਸਰਕਿਟ (ਆਈ.ਸੀ.) ਦਾ ਇਸਤੇਮਾਲ ਹੋਵੇਗਾ। ਅਜਿਹੇ 'ਚ ਆਈਫੋਨ 'ਚ ਟਾਈਪ-ਸੀ ਪੋਰਟ ਹੋਣ ਦੇ ਬਾਵਜੂਦ ਤੁਸੀਂ ਕਿਸੇ ਹੋਰ ਟਾਈਪ-ਸੀ ਪੋਰਟ ਚਾਰਜਰ ਦਾ ਇਸਤੇਮਾਲ ਆਪਣੇ ਆਈਫੋਨ ਨੂੰ ਚਾਰਜ ਕਰਨ 'ਚ ਨਹੀਂ ਕਰ ਸਕੋਗੇ।
ਇਹ ਵੀ ਪੜ੍ਹੋ- Galaxy S23 Series ਨੇ ਬਣਾਇਆ ਰਿਕਾਰਡ, 24 ਘੰਟਿਆਂ 'ਚ ਹੋਈ 1.40 ਲੱਖ ਤੋਂ ਵੱਧ ਪ੍ਰੀ-ਬੁਕਿੰਗ