ਐਪਲ ਨੇ ਕਵਾਲਕਮ ਦੀ ਐੱਲ. ਟੀ. ਈ. ਚਿਪ ਦੀ ਪਰਫਾਰਮੈਂਸ ਦੱਸੀ ਘੱਟ: Bloomberg
Friday, Jun 02, 2017 - 05:16 PM (IST)
ਜਲੰਧਰ- ਬਲੂਮਬਰਗ ਨੇ ਇਕ ਬਿਆਨ ਦੇ ਕੇ ਐਪਲ ਦੇ ਖਿਲਾਫ ਵਿਵਾਦ ਖੜਾ ਕਰ ਦਿੱਤਾ ਸੀ। ਬਲੂਮਬਰਗ ਨੇ ਕਿਹਾ ਸੀ ਕਿ ਐਪਲ AT&T ਅਤੇ T-Mobile ਵਾਇਰਲੈੱਸ ਨੈੱਟਵਰਕ 'ਚ ਇਸਤੇਮਾਲ ਹੋਣ ਵਾਲੇ ਹੌਲੀ ਇੰਟੇਲ ਮਾਡਸ ਨੂੰ ਬਿਹਤਰ ਦਿਖਾਉਣ ਲਈ ਕਵਾਲਕਮ ਦੀ ਐੱਲ. ਟੀ. ਈ. ਚਿਪ ਨੂੰ ਘੱਟ ਦੱਸ ਰਿਹਾ ਹੈ। ਰੋਪਰਟ ਦੇ ਮੁਤਾਬਕ ਐਪਲ ਦੀ ਰਣਨੀਤੀ ਰੀ/ਕੋਡ ਦੀ ਹੈ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਵਾਲਕਮ ਮਾਡਸ ਨੂੰ ਸੀਮਤ ਕੀਤੇ ਜਾਣ ਦਾ ਫੈਸਲਾ ਸਿਰਫ ਇਸ ਲਈ ਲਿਆ ਜਾ ਰਿਹਾ ਹੈ, ਤਾਂ ਕਿ ਆਈਫੋਨ 7 ਉਸ ਨਾਲ ਮੈਚ ਕਰ ਸਕੇ, ਆਈਫੋਨ 7 'ਚ ਕਵਾਲਕਮ X12 ਮਾਡਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਜਿਹੇ 'ਚ ਐਪਲ ਵੱਲੋਂ ਅਜਿਹਾ ਕੁਝ ਵੀ ਕਿਹਾ ਜਾਣਾ ਕਿੰਨਾ ਸਹੀ ਹੈ ਇਸ ਦੀ ਜਾਣਕਾਰੀ ਨੂੰ ਐਪਲ ਦੇ ਕਿਸੇ ਬਿਆਨ ਤੋਂ ਬਾਅਦ ਹੀ ਮਿਲ ਸਕਦੀ ਹੈ।
ਐੱਲ. ਟੀ. ਈ ਮਾਡਸ ਆਪ ਡਿਜ਼ਾਈਨ ਕਰਦੀ ਹੈ ਐਪਲ -
ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਮਾਰਟਫੋਨ ਨਿਰਮਾਤਾ ਕੰਪਨੀਆਂ ਅਕਸਰ ਬਾਜ਼ਾਰ 'ਚ ਮੁਨਾਫੇ ਨੂੰ ਬਣਾਏ ਰੱਖਣ ਅਤੇ ਪਾਰਟਸ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਲਈ ਫੋਨਜ਼ ਦੇ ਕੰਪੋਨੇਂਟਸ ਨੂੰ ਵੱਖ-ਵੱਖ ਸਪਲਾਇਰ ਤੋਂ ਖਰੀਦਦੀ ਹੈ, ਜਦਕਿ ਐਪਲ ਕੰਪਨੀ ਆਈਫੋਨ ਦੇ ਕੰਪੋਨੇਂਟਸ ਨੂੰ ਆਪ ਇੰਟਰਨਲ ਮਿਆਰ ਅਤੇ ਡਿਜ਼ਾਈਨ 'ਤੇ ਬਣਾਉਂਦੀ ਹੈ ਪਰ ਕੰਪਨੀ ਐੱਲ. ਟੀ. ਈ. ਮਾਡਸ ਵਰਗੇ ਕੰਪੋਨੇਂਟਸ ਨੂੰ ਬਾਜ਼ਾਰ ਦੇ ਦੂਜੇ ਸਪਲਾਇਰਸ ਤੋਂ ਖਰੀਦਦੀ ਹੈ। ਕੰਪੋਨੇਂਟਸ ਜੋ ਇਕ ਹੀ ਕੰਮ ਲਈ ਇਸਤੇਮਾਲ ਕੀਤੇ ਜਾਂਦੇ ਹਨ, ਉਨ੍ਹਾਂ ਦੀ ਪਰਫਾਰਮੈਂਸ 'ਚ ਭਿੰਨਤਾ ਹੋ ਸਕਦੀ ਹੈ। ਐੱਲ. ਟੀ. ਈ। ਚਿਪਸ ਨੂੰ ਲਿਆਇਆ ਜਾ ਸਕਦਾ ਹੈ, ਜਿੰਨ੍ਹਾਂ ਨੂੰ ਕਵਾਲਕਮ ਅਤੇ ਇੰਟੇਲ ਬਣਾਉਂਦੀ ਹੈ। ਕਵਾਲਕਮ ਦੇ X12 ਮਾਡਸ ਨੂੰ ਵੇਰੀਜਾਨ/ਸਪੀਰਿੰਟ ਆਈਫੋਨ 7 ਮਾਡਲਸ 'ਚ ਇਸਤੇਮਾਲ ਕੀਤਾ ਜਾਂਦਾ ਹੈ, ਜੋ 600 ਮੈਗਾਵਾਈਟ ਪ੍ਰਤੀ ਸੈਕਿੰਡ ਤੱਕ ਦੀ ਸਪੀਡ ਤੋਂ ਕੰਮ ਕਰਨ 'ਚ ਸਮਰੱਥ ਹੁੰਦੀ ਹੈ। ਇੰਟੇਲ ਦੀ XMM 3360 ਚਿਪ AT&T/T-Mobile ਵੇਰੀਅੰਟ 'ਚ ਇਸਤੇਮਾਲ ਕੀਤੀ ਜਾਂਦੀ ਹੈ, ਜਿਸ ਦੀ ਜ਼ਿਆਦਾ ਸਪੀਡ 450 ਮੈਗਾਵਾਈਟ ਪ੍ਰਤੀ ਸੈਕਿੰਡ ਹੈ।
