ਆਈਫੋਨ ਨੇ ਬਚਾਈ ਬੱਚੀ ਦੀ ਜਾਨ!

Wednesday, Jun 08, 2016 - 02:55 PM (IST)

ਆਈਫੋਨ ਨੇ ਬਚਾਈ ਬੱਚੀ ਦੀ ਜਾਨ!
ਜਲੰਧਰ— ਆਸਟ੍ਰੇਲੀਆ ਦੇ ਕੇਨਸ ਸ਼ਹਿਰ ''ਚ ਰਹਿਣ ਵਾਲੀ ਸਟੇਸੀ ਗਲੀਸਨ ਦੀ ਇਕ ਸਾਲ ਦੀ ਬੇਟੀ ਦੀ ਜਾਨ ਆਈਫੋਨ ਦੇ ਇਕ ਵੁਆਇਸ ਕਮਾਂਡ ਫੀਚਰ ''ਸਿਰੀ'' ਕਾਰਨ ਬਚ ਗਈ। ਜਾਣਕਾਰੀ ਮੁਤਾਬਕ, ਸਟੇਸੀ ਗਲੀਸਨ ਆਪਣੇ ਘਰ ''ਚ ਬੇਟੀ ਜਿਆਨਾ ਨਾਲ ਇਕੱਲੀ ਸੀ। ਬੇਟੀ ਨੂੰ ਅਚਾਨਕ ਸਾਹ ਲੈਣ ''ਚ ਪ੍ਰੇਸ਼ਾਨੀ ਹੋਈ ਅਤੇ ਉਸ ਨੇ ਲਗਭਗ ਸਾਹ ਲੈਣਾ ਬੰਦ ਕਰ ਦਿੱਤਾ। ਸਟੇਸੀ ਬੇਟੀ ਦੀ ਮਦਦ ਲਈ ਦੌੜੀ ਪਰ ਬੱਚੀ ਨੂੰ ਸੰਭਾਲਣ ਲਈ ਆਪਣਾ ਆਈਫੋਨ 6ਐੱਸ ਅਨਲਾਕ ਕਰਕੇ ਇਕ ਪਾਸੇ ਸੁੱਟ ਦਿੱਤਾ। 
 
ਹੇ ਸਿਰੀ, ਕਾਲ ਐਨ ਐਂਬੂਲੈਂਸ
ਬੇਟੀ ਨੂੰ ਇਸ ਹਾਲਤ ''ਚ ਦੇਖ ਕੇ ਘਬਰਾਈ ਮਾਂ ਨੇ ਸਿਰੀ ਨੂੰ ਐਕਟਿਵੇਟ ਕਰਨ ਲਈ ਉੱਚੀ ਆਵਾਜ਼ ''ਚ ਸਪੀਕਰ ''ਤੇ ਐਮਰਜੈਂਸੀ ਸਰਵਿਸਿਸ ਬੁਲਾਉਣ ਲਈ ਕਿਹਾ। ਉਸ ਨੇ ਸਪੀਕਰਫੋਨ ''ਤੇ ਕਿਹਾ ਕਿ ਹੇ ਸਿਰੀ, ਕਾਲ ਐਨ ਐਂਬੂਲੈਂਸ। ਫਿਰ ਕੀ ਸੀ ਸਿਰੇ ਨੇ ਆਪਣਾ ਕੰਮ ਕੀਤਾ ਅਤੇ ਐਂਬੂਲੈਂਸ ਆ ਗਈ। ਜਦੋਂ ਐਂਬੂਲੈਂਸ ਪਹੁੰਚੀ ਤਾਂ ਚੈਸਟ ਇੰਫੈਕਸ਼ਨ ਅਤੇ ਸਾਹ-ਨਾੜੀਆਂ ਦੀ ਸੋਜ ਨਾਲ ਜੂਝ ਰਹੀ ਜਿਆਨਾ ਦੀ ਜਾਨ ਬਚ ਗਈ। 
 
ਮਾਂ ਨੇ ਐਪਲ ਦਾ ਕੀਤਾ ਧੰਨਵਾਦ
ਇਹ ਘਟਨਾ ਮਾਰਚ ਮਹੀਨੇ ਦੀ ਹੈ ਪਰ ਇਹ ਕਹਾਣੀ ਹੁਣ ਵਾਇਰਲ ਹੋਈ ਜਦੋਂ ਗਲੀਸਨ ਨੇ ਐਪਲ ਨੂੰ ਧੰਨਵਾਦ ਕਹਿਣ ਲਈ ਸੰਪਰਕ ਕੀਤਾ। ਉਹ ਕਹਿੰਦੀ ਹੈ ਕਿ ਮੈਂ ਸਿਰੀ ਨੂੰ ਸਿਰਫ ਇਕ ਫਨ ਫੀਚਰ ਮੰਨਦੀ ਸੀ ਪਰ ਇਸ ਨੇ ਤਾਂ ਮੇਰੀ ਬੇਟੀ ਦੀ ਜਾਨ ਬਚਾ ਲਈ। ਹੁਣ ਮੈਂ ਇਸ ਫੀਚਰ ਨੂੰ ਪੂਰੇ ਸਮੇਂ ਆਨ ਰੱਖਦੀ ਹਾਂ। ਹਾਲਾਂਕਿ ਇਹ ਫੰਕਸ਼ਨ ਸਾਰੇ ਆਈਫੋਨ ਮਾਡਲਸ ''ਤੇ ਕੰਮ ਨਹੀਂ ਕਰਦਾ ਹੈ।

Related News