ਐਪਲ ਦੀ ਵਾਚ ਸੀਰੀਜ਼ 6 ਅਤੇ ipad ਲਾਂਚ, ਜਾਣੋ ਕੀਮਤ ਅਤੇ ਕੁਝ ਖਾਸ ਫੀਚਰਸ

Wednesday, Sep 16, 2020 - 12:05 AM (IST)

ਐਪਲ ਦੀ ਵਾਚ ਸੀਰੀਜ਼ 6 ਅਤੇ ipad ਲਾਂਚ, ਜਾਣੋ ਕੀਮਤ ਅਤੇ ਕੁਝ ਖਾਸ ਫੀਚਰਸ

ਗੈਜੇਟ ਡੈਸਕ—ਐਪਲ ਨੇ ਆਪਣੇ ਨਵੇਂ ਪ੍ਰੋਡਕਟਸ ਲਾਂਚ ਕਰਨ ਲਈ ਈਵੈਂਟ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਈਵੈਂਟ ਨੂੰ ‘ਟਾਈਮ ਫਲਾਈਸ‘ ਦਾ ਨਾਂ ਦਿੱਤਾ ਗਿਆ ਹੈ। ਆਮਤੌਰ ’ਤੇ ਐਪਲ ਆਪਣੇ ਈਵੈਂਟ ਨੂੰ ਐਪਲ ਹੈੱਡਕੁਆਟਰ ਦੇ ਸਟੀਵ ਜਾਬਸ ਥਿਏਟਰ ‘ਚ ਕਰਦੀ ਹੈ ਪਰ ਇਸ ਵਾਰ ਦਾ ਈਵੈਂਟ ਵਰਚੁਅਲੀ ਹੋਵੇਗਾ। ਇਹ ਪਹਿਲਾਂ ਮੌਕਾ ਹੈ ਜਦੋਂ ਕੰਪਨੀ ਵਰਚੁਅਲ ਈਵੈਂਟ ਦਾ ਆਯੋਜਨ ਕਰਨ ਜਾ ਰਹੀ ਹੈ। ਐਪਲ ਦੇ ਇਸ ਈਵੈਂਟ ‘ਚ ਹਰ ਸਾਲ ਹਜ਼ਾਰਾਂ ਡਿਵੈੱਲਪਰ ਸ਼ਾਮਲ ਹੁੰਦੇ ਸਨ ਪਰ ਕੋਰੋਨਾ ਮਹਾਮਾਰੀ ਕਾਰਣ ਇਸ ਵਾਰ ਡਿਵੈੱਲਪਰਾਂ ਨੂੰ ਵਰਚੁਅਲੀ ਈਵੈਂਟ ਕਵਰ ਕਰਨਾ ਹੋਵੇਗਾ।

ਇਸ ਈਵੈਂਟ ਨੂੰ ਤੁਸੀਂ ਯੂਟਿਊਬ ’ਤੇ ਵੇਖ ਸਕਦੇ ਹੋ। ਇਸ ਲਈ ਕੰਪਨੀ ਨੇ ਲਾਈਵ ਈਵੈਂਟ ਦਾ ਵੀਡੀਓ ਲਿੰਕ ਸ਼ੇਅਰ ਕਰ ਦਿੱਤਾ ਹੈ। ਤੁਹਾਨੂੰ ਯੂਟਿਊਬ ’ਤੇ ਸਭ ਤੋਂ ਪਹਿਲਾਂ ਐਪਲ ਦੇ ਆਧਿਕਾਰਤ ਪੇਜ਼ ’ਤੇ ਜਾਣਾ ਹੋਵੇਗਾ। ਇਥੇ ਤੁਹਾਨੂੰ ਲਾਈਵ ਵੀਡੀਓ ਦਾ ਲਿੰਕ ਮਿਲ ਜਾਵੇਗਾ। ਵੀਡੀਓ ’ਤੇ ਜਾ ਕੇ ਤੁਸੀਂ ਰਿਮਾਇੰਡਰ ਆਨ ਕਰ ਸਕਦੇ ਹੋ।

Apple Event Live Updates:

ਇਸ ਈਵੈਂਟ ਦੀ ਸ਼ੁਰੂਆਤ ਐਪਲ ਦੇ ਸੀ.ਈ.ਓ. ਟਿਮ ਕੁਕ ਨੇ ਕੀਤੀ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਐਪਲ ਵਾਚ ਨੂੰ ਲੈ ਕੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਹੈ। 
ਨਵੀਂ ਐਪਲ ਵਾਚ ਸੀਰੀਜ਼ 6 ’ਚ VO2 Max ਫੀਚਰ ਦਿੱਤਾ ਗਿਆ ਹੈ ਜੋ ਠੀਕ ਹੈਲਥ ਨੂੰ ਮਾਨੀਟਰ ਕਰਦੀ ਹੈ।
ਐਪਲ ਨੇ ਆਕਸੀਮੀਟਰ ਨਾਲ watch 6 ਲਾਂਚ ਕਰ ਦਿੱਤੀ ਹੈ। ਨਵੀਂ ਵਾਚ 'ਚ ECG ਦਾ ਸਪੋਰਟ ਮਿਲੇਗਾ। ਇਸ ਵਾਚ ਨੂੰ ਤਿੰਨ ਕਲਰ ਵੇਰੀਐਂਟ 'ਚ ਖਰੀਦਿਆ ਜਾ ਸਕਦਾ ਹੈ।

PunjabKesari

ਇਹ ਵਾਚ ਸੀਰੀਜ਼ 5 ਦੇ ਮੁਕਾਬਲੇ 15 ਫੀਸਦੀ ਫਾਸਟ ਹੋਵੇਗੀ।ਵਾਚ ਲਈ 6 ਰੰਗਾਂ ਦੇ ਸਟੈਪ ਮਿਲਣਗੇ। ਵਾਚ 'ਚ ਮਿਮੋਜੀ ਦਾ ਵੀ ਸਪੋਰਟ ਮਿਲੇਗਾ। ਇਹ ਵਾਚ ਰਾਊਂਡ ਡਾਇਲ ਨਾਲ ਆਵੇਗੀ। ਐਪਲ ਵਾਚ 6 ਨਾਲ ਬਲੱਡ ਆਕਸੀਜਨ ਦੇ ਬਾਰੇ 'ਚ ਸਿਰਫ 15 ਸਕਿੰਟਾਂ 'ਚ ਪਤਾ ਲਗਾਇਆ ਜਾ ਸਕਦਾ ਹੈ। ਕੋਰੋਨਾ ਇਨਫੈਕਸ਼ਨ 'ਚ ਵਰਦਾਨ ਸਾਬਤ ਹੋਵੇਗਾ ਬਲੱਡ ਆਕਸੀਜਨ ਸੈਂਸਰ। ਇਸ ਦੀ ਸ਼ੁਰੂਆਤੀ ਕੀਮਤ 399 ਡਾਲਰ ਹੈ।

PunjabKesari

ਐਪਲ ਵਾਚ ਐੱਸ.ਈ. ’ਚ ਮਿਲਣਗੇ ਵਾਚ ਸੀਰੀਜ਼ ਦੇ ਸਾਰੇ ਫੀਚਰਜ਼। ਇਸ ਦੀ ਸ਼ੁਰੂਆਤੀ ਕੀਮਤ 279 ਡਾਲਰ ਹੈ। ਇਸ ’ਚ ਈ-ਸਿਮ ਅਤੇ ਫਾਲ ਡਿਟੈਕਸ਼ਨ ਦਾ ਵੀ ਸਪੋਰਟ ਮਿਲੇਗਾ। ਇਸ ’ਚ ਜੀ.ਪੀ.ਐੱਸ. ਦਾ ਸਪੋਰਟ ਮਿਲੇਗਾ ਹਾਲਾਂਕਿ ਐੱਸ.ਈ. ਵਾਚ ’ਚ ਈ.ਸੀ.ਜੀ. ਦਾ ਫੀਚਰ ਨਹੀਂ ਮਿਲੇਗਾ।

ਨਵੀਂ ਐਪਲ ਵਾਚ ਸੀਰੀਜ਼ 6 ਦੀ ਕੀਮਤ 399 ਡਾਲਰ
ਐਪਲ ਵਾਚ SE ਦੀ ਕੀਮਤ 279 ਡਾਲਰ
ਐਪਲ ਵਾਚ ਸੀਰੀਜ਼ 3 ਵੀ 199 ਡਾਲਰ ਦੀ ਕੀਮਤ ਨਾਲ ਵਿਕਰੀ ਲਈ ਉਪਲੱਬਧ ਰਹੇਗੀ।
ਫਾਸਟਰ A12 ਚਿਪਸੈਟ ਨਾਲ Apple  ਨੇ ਪੇਸ਼ ਕੀਤਾ 8ਵੀਂ ਜੈਨਰੇਸ਼ਨ ਦਾ ਨਵਾਂ iPad, ਕੀਮਤ $329

ਐਪਲ ਵਾਚ SE 'ਚ ਈ-ਸਿਮ ਦੀ ਸਪੋਰਟ ਮਿਲੇਗੀ। ਇਸ 'ਚ ਫਾਲ ਡਿਟੈਕਸ਼ਨ ਫੀਚਰ ਦਿੱਤਾ ਗਿਆ ਹੈ, ਉਥੇ ਹੀ ਜੀ.ਪੀ.ਐੱਸ. ਵੀ ਇਸ 'ਚ ਮਿਲਦਾ ਹੈ, ਹਾਲਾਂਕਿ SE ਵਾਟ 'ਚ ECG ਦੀ ਫੀਚਰ ਨਹੀਂ ਮਿਲੇਗਾ।
ਇਸ 'ਚ ਤੁਸੀਂ ਹਾਈ-ਰੈਜਾਲਿਊਸ਼ਨ ਕੰਟੈਂਟ ਦੇਖ ਸਕੋਗੇ। ਐਪਲ ਨੇ ਦੱਸਿਆ ਹੈ ਕਿ ਐਂਡਰਾਇਡ ਟੈਬ ਦੇ ਮੁਕਾਬਲੇ ਇਹ 3 ਗੁਣਾ ਫਾਸਟ ਹੈ ਅਤੇ ਇਸ 'ਚ ਫੁੱਲ ਡੇਅ ਬੈਟਰੀ ਮਿਲੇਗੀ।
ਐਪਲ ਦਾ ਦਾਅਵਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਤੇਜ਼ ਆਈਪੈਡ ਹੈ। ਇਸ 'ਚ ਐਪਲ ਪੈਂਸਿਲ ਦੀ ਸਪੋਰਟ ਵੀ ਮਿਲੇਗੀ।
10.2 ਇੰਚ ਦੀ ਡਿਸਪਲੇ ਵਾਲੇ ਨਵੇਂ iPad 4 ਦੀ ਸ਼ੁਰੂਆਤੀ ਕੀਮਤ 349 ਡਾਲਰ ਹੈ। ਇਸ ਦੀ ਵਿਕਰੀ ਅਮਰੀਕਾ 'ਚ 18 ਸਤੰਬਰ ਤੋਂ ਸ਼ੁਰੂ ਹੋਵੋਗੀ।
 


author

Karan Kumar

Content Editor

Related News