ਐਪਲ ਦੇ ਆਉਣ ਵਾਲੇ ਆਈਫੋਨ ''ਚ ਹੋ ਸਕਦੈ ਵਾਟਰ ਰਸਿਸਟੈਂਟ ਸਪੀਕਰ
Saturday, Jun 11, 2016 - 04:21 PM (IST)

ਜਲੰਧਰ- ਐਪਲ ਵੱਲੋਂ ਲਿਕਵਿਡ-ਰਸਿਸਟੈਂਟ ਆਡੀਓ ਪੋਰਟ ਲਈ ਇਕ ਯੂ.ਐੱਸ. ਪੇਟੈਂਟ ਦਾ ਖੁਲਾਸਾ ਕੀਤਾ ਗਿਆ ਹੈ। ਕੰਪਨੀ ਇਕ ਮੂਵ ਦੇ ਨਾਲ ਵਾਟਰ ਅਤੇ ਡਸਟ ਪ੍ਰਫੂਫਿੰਗ ਟੈਕਨਾਲੋਜੀ ਨੂੰ ਆਪਣੇ ਆਉਣ ਵਾਲੇ ਵਰਜਨ ਦੇ ਆਈਫੋਨ ਹੈੱਡਸੈੱਟ ''ਚ ਇਸਤੇਮਾਲ ਕਰਨ ਜਾ ਰਹੀ ਹੈ। ਪੇਟੈਂਟ ਦੇ ਅਨੁਸਾਰ ਇਸ ਲਈ ਇਕ ਅੰਬਰੇਲਾ ਸੈਕਸ਼ਨ ਟੈਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਇਕੋਸਟਿਕ ਪੋਰਟ ''ਚ ਦਿੱਤੀ ਜਾਵੇਗੀ। ਅੰਬਰੇਲਾ ਕਿਸੇ ਵੀ ਲਿਕਵਿਡ ਨੂੰ ਰੀਡਾਇਰੈਕਟ ਕਰ ਸਕਦੀ ਹੈ ਜਿਸ ਨਾਲ ਪੋਰਟ ਦੇ ਹੋਲਜ਼ ''ਚੋਂ ਆਉਣ ਵਾਲੇ ਕਿਸੇ ਤਰ੍ਹਾਂ ਦੇ ਵੀ ਲਿਕਵਿਡ ਨੂੰ ਬਾਹਰ ਕੱਢ ਦਵੇਗੀ।
ਇਸ ਦੇ ਨਾਲ ਹੀ ਐਪਲ ਇਕ ਹੋਰ ਵਾਟਰ ਅਤੇ ਡਸਟ ਪ੍ਰਫੂਫਿੰਗ ਟੈਕਨਾਲੋਜੀ ''ਤੇ ਕੰਮ ਕਰ ਰਹੀ ਹੈ ਜੋ ਸੈਲਫ ਹੀਲਿੰਗ ਇਲੈਸਟੋਮਰ ਦੀਆਂ ਪੋਰਟਸ ਨੂੰ ਕਵਰ ਕਰੇਗੀ। ਹਾਲਾਂਕਿ ਇਸ ਟੈਕਨਾਲੋਜੀ ਨੂੰ ਐਪਲ ਵੱਲੋਂ ਕਦੋਂ ਪੇਸ਼ ਕੀਤਾ ਜਾਵੇਗਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਇਹ ਸਪੱਸ਼ਟ ਹੈ ਕਿ ਵਾਟਰ ਅਤੇ ਡਸਟ ਪ੍ਰਫੂਫਿੰਗ ਬਿਲਕੁਲ ਸੈਮਸੰਗ ਦੇ ਨਵੇਂ ਗਲੈਕਸੀ ਐੱਸ7 ਦੇ ਫੀਚਰਸ ਦੀ ਤਰ੍ਹਾਂ ਹੀ ਕੰਮ ਕਰੇਗੀ। ਹੁਣ ਤੱਕ ਇਸ ਫੀਚਰ ਨੂੰ ਐਪਲ ਦੀ ਵਾਚ ਲਈ ਹੀ ਆਫਰ ਕੀਤਾ ਗਿਆ ਸੀ ਪਰ ਹੁਣ ਇਸ ਦੇ ਹੈੱਡਸੈੱਟ ''ਚ ਵੀ ਇਹ ਫੀਚਰ ਜਲਦ ਦੇਖਣ ਨੂੰ ਮਿਲੇਗਾ।