ਐਪਲ ਦੇ ਨਵੇਂ ਪੇਟੈਂਟ ''ਚ ਹੋ ਸਕਦੈ ਟੱਚ ਸੈਂਸਟਿਵ ਸਟਾਇਲਸ

Saturday, Jun 25, 2016 - 01:36 PM (IST)

ਐਪਲ ਦੇ ਨਵੇਂ ਪੇਟੈਂਟ ''ਚ ਹੋ ਸਕਦੈ ਟੱਚ ਸੈਂਸਟਿਵ ਸਟਾਇਲਸ
ਜਲੰਧਰ- ਆਈਪੈਡ ਪ੍ਰੋ ਦੀ ਸਿਤੰਬਰ ''ਚ ਹੋਈ ਲਾਂਚਿੰਗ ਦੌਰਾਨ ਕੰਪਨੀ ਵੱਲੋਂ ਐਪਲ ਪੈਨਸਿਲ ਨਾਲ ਵੀ ਜਾਣੂ ਕਰਵਾਇਆ ਗਿਆ ਸੀ। ਇਸ ਨੂੰ ਇਕ ਸਟਾਇਲਸ ਮੰਨਿਆ ਗਿਆ ਹੈ ਜੋ ਕਿ ਐਪਲ ਦੇ ਨਵੇਂ ਪ੍ਰੋਡਿਕਟੀਵਿਟੀ ਟੈਬਲੇਟ ਦੇ ਨਾਲ ਆਈ ਸੀ, ਇਕ ਅਜਿਹੀ ਡਿਵਾਈਸ ਜਿਸ ਨਾਲ ਕੀਬੋਰਡ ਵੀ ਦਿੱਤਾ ਗਿਆ ਹੈ। ਇਸ ਪੇਟੈਂਟ ਦੇ ਅਨੁਸਾਰ ਐਪਲ ਇਕ ਨਵੀਂ ਤਰ੍ਹਾਂ ਦੀ ਪੈਨਸਿਲ ਨੂੰ ਆਫਰ ਕਰਨ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਨਵੇਂ ਪੇਟੈਂਟ ''ਚ ਸਟਾਇਲਸ ਲਈ ਸੈਂਸਟੀਵਿਟੀ ਟੱਚ ਨੂੰ ਐਡ ਕੀਤਾ ਗਿਆ ਹੈ ਜੋ ਡਰਾਇੰਗ ਜਾਂ ਸਕੈੱਚਿੰਗ ਕਰਦੇ ਸਮੇਂ ਪ੍ਰੈਸ਼ਰ ਨੂੰ ਡਿਟੈਕਟ ਕਰੇਗੀ।
 
ਇਕ ਡਿਟੇਲ ''ਚ ਖੁਲਾਸਾ ਕੀਤਾ ਗਿਆ ਹੈ ਕਿ ਇਸ ਸਟਾਇਲਸ ਦੇ ਪੇਟੈਂਟ ਡਾਕਿਊਮੈਂਟ ''ਚ ਟੱਚ, ਫੋਰਸ ਅਤੇ ਐਕਸਕਲੋਮੀਟਰ ਸੈਂਸਰ ਨੂੰ ਹਾਈਲਾਈਟ ਕੀਤਾ ਗਿਆ ਹੈ। ਟੱਚ ਅਤੇ ਫੋਰਸ ਸੈਂਸਰ ਦੇ ਐਡ ਕਰਨ ਨਾਲ ਯੂਜ਼ਰ ਵੱਲੋਂ ਪੈਨਸਿਲ ਨੂੰ ਗਰਿੱਪ ਕਰਨ ਦੇ ਫੈਕਟਰਸ ਨੂੰ ਟ੍ਰੈਕ ਕੀਤਾ ਜਾ ਸਕਦਾ ਹੈ। ਐਪਲ ਵੱਲੋਂ ਇਕ ਪੇਟੈਂਟ ''ਚ ਅਜਿਹੀ ਯੂ.ਆਈ. ਟੈਕਨਾਲੋਜੀ ਨੂੰ ਵੀ ਐਡ ਕੀਤਾ ਗਿਆ ਹੈ ਜੋ ਸੈਂਸਰ ਦੁਆਰਾ ਇਹ ਡਿਟੈਕਟ ਕਰ ਸਕਦੀ ਹੈ ਕਿ ਯੂਜ਼ਰ ਵੱਲੋਂ ਕਿਸ ਹੱਥ ਦੀ ਵਰਤੋਂ ਕੀਤੀ ਜਾ ਰਹੀ ਹੈ।

Related News