ਕੱਲ ਲਾਂਚ ਹੋਵੇਗਾ ਐਪਲ ਦਾ ਨਵਾਂ ਆਈਫੋਨ!
Sunday, Mar 20, 2016 - 05:58 PM (IST)

ਜਲੰਧਰ— ਆਪਣੇ ਸਮਾਰਟਫੋਨਸ ਦੀ ਬਾਜ਼ਾਰ ''ਚ ਸਥਿਤੀ ਮਜਬੂਤ ਬਣਾਈ ਰੱਖਣ ਦੇ ਟੀਚੇ ਨਾਲ ਐਪਲ ਆਪਣੇ ਆਈਫੋਨ ਅਤੇ ਆਈਪੈਡ ਦੇ ਨਵੇਂ ਮਾਡਲਸ ਨੂੰ ਕੱਲ ਪੇਸ਼ ਕਰਨ ਜਾ ਰਹੀ ਹੈ। ਪਹਿਲਾਂ ਇਸ ਇਵੈਂਟ ਦੀ ਤਾਰੀਕ 15 ਮਾਰਚ ਰੱਖੀ ਗਈ ਸੀ ਪਰ ਬਾਅਦ ''ਚ ਇਸ ਨੂੰ ਬਦਲ ਕੇ 21 ਮਾਰਚ ਕਰ ਦਿੱਤਾ ਗਿਆ। ਇਸ ਇਵੈਂਟ ਦੌਰਾਨ ਲਾਂਚ ਹੋਣ ਵਾਲੇ ਬਜਟ ਰੇਂਜ ਆਈਫੋਨ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਇਵੈਂਟ ਨਾਲ ਸੰਬੰਧਿਤ ਜਾਣਕਾਰੀ ਮਿਲੀ ਹੈ ਕਿ ਨਵੇਂ 4-ਇੰਚ ਸਕ੍ਰੀਨ ਵਾਲੇ ਆਈਫੋਨ ਦਾ ''ਆਈਪੋਨ ਐੱਸ.ਈ'' ਹੋਵੇਗਾ। ਇਸ ਵਿਚ ਐੱਸ.ਈ. ਦਾ ਮਤਲਬ ਹੈ ਸਪੈਸ਼ਲ ਐਡੀਸ਼ਨ।
ਇਸ ਦੇ ਨਾਲ ਹੀ ਇਸ ਇਵੈਂਟ ''ਚ ਨਵੇਂ ਆਈਪੈਡ ਨੂੰ ਵੀ ਇੰਟ੍ਰੋਡਿਊਸ ਕੀਤਾ ਜਾਵੇਗਾ। ਇਸ ਵਿਚ ਏ9 ਐਕਸ ਪ੍ਰੋਸੈਸਰ ਹੋਵੇਗਾ ਅਤੇ ਐਪਲ ਪੈਨਸਿਲ ਸਪੋਰਟ ਦੇ ਨਾਲ ਸਮਾਰਟ ਕੁਨੈਕਟਰ ਵੀ ਦਿੱਤਾ ਹੋਵੇਗਾ ਜਿਸ ਨਾਲ ਤੁਸੀਂ ਇਸ ਆਈਪੈਡ ਨੂੰ ਸਮਾਰਟ ਕੀਬੋਰਡ ਨਾਲ ਕੁਨੈਕਟ ਕਰ ਸਕੋਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ 9.7-ਇੰਚ ਦੇ ਨਵੇਂ ਆਈਪੈਡ ''ਚ 12 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾਵੇਗਾ ਜੋ ਕਿ ਆਈਫੋਨ 6ਐੱਸ ਵਰਗਾ ਹੀ ਹੋਵੇਗਾ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਇਸ ਵਿਚ 4ਕੇ ਵੀਡੀਓ ਵੀ ਰਿਕਾਰਡਿੰਗ ਕਰ ਸਕੋਗੇ।