ਹੁਣ ਇਸ ਨਾਂ ਨਾਲ ਲਾਂਚ ਹੋਵੇਗਾ ਐਪਲ ਦਾ ਸਸਤਾ iPhone, ਲੀਕ ਹੋਈ ਅਹਿਮ ਜਾਣਕਾਰੀ
Friday, Dec 20, 2024 - 12:27 AM (IST)
ਗੈਜੇਟ ਡੈਸਕ- ਐਪਲ ਦੇ ਨਵੇਂ ਆਈਫੋਨ ਨੂੰ ਲੈ ਕੇ ਲਗਾਤਾਰ ਲੀਕ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਹਰ ਰੋਜ਼ iPhone SE 4 ਨੂੰ ਲੈ ਕੇ ਨਵੇਂ-ਨਵੇਂ ਦਾਅਵੇ ਕੀਤੇ ਜਾ ਰਹੇ ਹਨ। ਹੁਣ ਇਕ ਤਾਜ਼ਾ ਰਿਪੋਰਟ ਆਈ ਹੈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ iPhone SE 4 ਨੂੰ ਨਵੇਂ ਨਾਂ ਨਾਲ ਲਾਂਚ ਕੀਤਾ ਜਾ ਸਕਦਾ ਹੈ ਅਤੇ ਇਹ ਨਾਂ iPhone 16e ਹੋਵੇਗਾ। iPhone SE 4 ਦੀ ਲਾਂਚਿੰਗ ਮਾਰਚ 2025 'ਚ ਹੋ ਸਕਦੀ ਹੈ।
ਅਜਿਹਾ ਲੱਗ ਰਿਹਾ ਹੈ ਕਿ iPhone SE 4 ਜਾਂ 16e ਆਪਣੇ ਪਹਿਲਾਂ ਵਾਲੇ ਵਰਜ਼ਨ ਦੇ ਮੁਕਾਬਲੇ ਕਾਫੀ ਅਲੱਗ ਹੋਵੇਗਾ। iPhone SE 4 ਦੇ ਨਾਲ ਨਵਾਂ ਡਿਜ਼ਾਈਨ ਅਤੇ ਨਵੀਂ ਡਿਸਪਲੇਅ ਮਿਲ ਸਕਦੀ ਹੈ। ਪਿਛਲੀ 4.7 ਇੰਚ LCD ਦੇ ਮੁਕਾਬਲੇ ਇਸ ਵਿਚ 6.06 ਇੰਚ OLED ਡਿਸਪਲੇਅ ਦਾ ਇਸਤੇਮਾਲ ਦੇਖਣ ਨੂੰ ਮਿਲ ਸਕਦਾ ਹੈ।
ਇਹ ਵੀ ਪੜ੍ਹੋ- ਰੇਲਵੇ ਲਿਆ ਰਿਹਾ Super App, ਟਿਕਟ ਬੁਕਿੰਗ ਤੋਂ ਲੈ ਕੇ ਸ਼ਾਪਿੰਗ ਤਕ ਇਕ ਹੀ ਐਪ 'ਚ ਹੋਣਗੇ ਸਾਰੇ ਕੰਮ
iPhone SE 4 ਦੇ ਨਾਲ Touch ID ਹੋਮ ਬਟਨ ਨੂੰ ਹਟਾ ਕੇ Face ID ਦੀ ਵਰਤੋਂ ਕਰਨਾ ਇਕ ਹੋਰ ਵੱਡਾ ਬਦਲਾਅ ਹੈ, ਜਿਸ ਨਾਲ ਬੇਜ਼ਲ ਪਤਲੇ ਹੋਣਗੇ। Weibo ਦੇ ਟਿਪਸਟਰ ਦੇ ਅਨੁਸਾਰ, iPhone 16e 'ਚ iPhone 16 ਦੇ ਬੇਸ ਮਾਡਲ ਦੇ ਸਮਾਨ ਸਕਰੀਨ ਸਾਈਜ਼ ਹੋਵੇਗਾ ਅਤੇ ਇਹ ਫੁਲ-ਸਕਰੀਨ ਡਿਜ਼ਾਈਨ ਨਾਲ ਆਏਗਾ।
Phone SE 4 ਦੇ ਨਾਲ A18 ਚਿਪਸੈੱਟ ਮਿਲ ਸਕਦਾ ਹੈ ਜੋ ਕਿ ਇਕ ਵੱਡਾ ਬਦਲਾਅ ਹੋਵੇਗਾ। ਰੈਮ 4 ਜੀ.ਬੀ. ਤੋਂ ਵਧਾ ਕੇ 8 ਜੀ.ਬੀ. ਕਰਨਾ ਖਾਸਤੌਰ 'ਤੇ ਫੋਨ ਨੂੰ ਮਲਟੀਟਾਸਕਿੰਗ ਬਣਾਉਣਾ ਹੈ। ਇਸ ਤੋਂ ਇਲਾਵਾ ਫੋਨ 'ਚ ਐਪਲ ਦੇ ਲੇਟੈਸਟ ਏ.ਆਈ. ਅਤੇ ਮਸ਼ੀਨ ਲਰਨਿੰਗ ਫੀਚਰਜ਼ ਲਈ ਸਮਰਥਨ ਮਿਲੇਗਾ। ਇਸ ਵਿਚ 128 ਜੀ.ਬੀ. ਦੀ ਸਟੋਰੇਜ ਮਿਲ ਸਕਦੀ ਹੈ। iPhone 16e 'ਚ 48 ਮੈਗਾਪਿਕਸਲ ਦਾ ਰੀਅਰ ਕੈਮਰਾ ਮਿਲ ਸਕਦਾ ਹੈ ਤਾਂ ਕੁਲ ਮਿਲਾ ਕੇ ਕਿਹਾ ਜਾਵੇ ਤਾਂ iPhone SE 4 ਦੇ ਨਾਲ ਐਪਲ ਇਕ ਬਜਟ ਫ੍ਰੈਂਡਲੀ ਫੋਨ ਨੂੰ ਬਾਜ਼ਾਰ 'ਚ ਪੇਸ਼ ਕਰਨ ਜਾ ਰਹੀ ਹੈ।
ਇਹ ਵੀ ਪੜ੍ਹੋ- ਸਾਲ 2024 'ਚ ਲੋਕਾਂ ਨੇ Alexa ਤੋਂ ਪੁੱਛੇ ਮਜ਼ੇਦਾਰ ਸਵਾਲ