MacBook ਲਈ ਜਾਰੀ ਹੋਈ ਨਵੀਂ ਅਪਡੇਟ, ਅੱਜ ਤੋਂ ਕਰ ਸਕੋਗੇ ਡਾਊਨਲੋਡ
Wednesday, Oct 09, 2019 - 12:15 PM (IST)

ਗੈਜੇਟ ਡੈਸਕ– ਐਪਲ ਨੇ ਆਪਣੀ ਮੈਕਬੁੱਕ ਲਈ ਨਵੀਂ ਆਪਰੇਟਿੰਗ ਸਿਸਟਮ ਅਪਡੇਟ MacOS Catalina ਨੂੰ ਜਾਰੀ ਕਰ ਦਿੱਤਾ ਹੈ। ਇਸ ਨਵੀਂ ਅਪਡੇਟ ਨੂੰ ਐਪਲ ਸਟੋਰ ਰਾਹੀਂ ਡਾਊਨਲੋਡ ਅਤੇ ਇੰਸਟਾਲ ਕੀਤਾ ਜਾ ਸਕਦਾ ਹੈ, ਹਾਲਾਂਕਿ ਇਸ ਨੂੰ ਅਜੇ ਕੁਝ ਮਾਡਲਾਂ ’ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਨ੍ਹਾਂ ਮਾਡਲਾਂ ’ਤੇ ਇੰਸਟਾਲ ਕਰ ਸਕੋਗੇ ਅਪਡੇਟ
- 12 ਇੰਚ ਮੈਕਬੁੱਕ
- 2012 ਜਾਂ ਉਸ ਤੋਂ ਬਾਅਦ ’ਚ ਆਏ ਮੈਕਬੁੱਕ ਏਅਰ ਅਤੇ ਮੈਕਬੁੱਕ ਏਅਰ ਪ੍ਰੋ
- 2012 ਅਤੇ ਉਸ ਤੋਂ ਬਾਅਦ ’ਚ ਆਏ ਮੈਕ ਮਿੰਨੀ
- 2012 ਅਤੇ ਉਸ ਤੋਂ ਬਾਅਦ ਦੇ ਆਈਮੈਕ, ਆਈਮੈਕ ਪ੍ਰੋ
- ਸਾਲ 2013 ਅਤੇ ਉਸ ਤੋਂ ਬਾਅਦ ਦੇ ਮੈਕ ਪ੍ਰੋ ’ਤੇ ਇਸ ਅਪਡੇਟ ਨੂੰ ਇੰਸਟਾਲ ਕੀਤਾ ਜਾ ਸਕਦਾ ਹੈ।
ਮਿਲੀ ਗਾਣੇ ਸੁਣਨ ਲਈ ਖਾਸ ਐਪ
ਨਵੇਂ MacOS Catalina ’ਚ ਯੂਜ਼ਰਜ਼ ਨੂੰ ਮਿਊਜ਼ਿਕ, ਟੀਵੀ ਅਤੇ ਪਾਡਕਾਸਟ ਲਈ ਅਲੱਗ ਐਪ ਮਿਲੀ ਹੈ। ਨਵੀਂ ਗੇਮਿੰਗ ਸਰਵਿਸ ਐਪਲ ਆਰਕੇਡ ਨੂੰ ਵੀ ਮੈਕ ਓ.ਐੱਸ. ਕੈਟਲੀਨਾ ਦਾ ਹਿੱਸਾ ਬਣਾਇਆ ਗਿਆ ਹੈ। ਉਥੇ ਹੀ ਇਸ ਵਿਚ ਪਹਿਲੀ ਵਾਰ ਸਕਰੀਨ ਟਾਈਮ ਫੀਚਰ ਦੀ ਸੁਵਿਧਾ ਉਪਲੱਬਧ ਕੀਤੀ ਗਈ ਹੈ। ਇਸ ਓ.ਐੱਸ. ਦੀ ਇਕ ਹੋਰ ਖਾਸ ਗੱਲ ਹੈ ਕਿ ਇਹ ਵਾਇਸ ਕੰਟਰੋਲ ਫੀਚਰ ਦੇ ਨਾਲ ਆਉਂਦਾ ਹੈ।