ਭਾਰਤ ''ਚ ਇਨ੍ਹਾਂ ਕੀਮਤਾਂ ''ਤੇ ਮਿਲੇਗਾ iPhone 7 ਅਤੇ 7 Plus
Thursday, Sep 15, 2016 - 06:22 PM (IST)

ਜਲੰਧਰ- ਐਪਲ ਨੇ ਆਪਣੇ ਨਵੇਂ ਆਈਫੋਨ 7 ਅਤੇ ਆਈਫੋਨ 7 ਪਲੱਸ ਸਮਾਰਟਫੋਨ ਦੀ ਭਾਰਤ ''ਚ ਕੀਮਤਾਂ ਦਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਇਹ ਸਮਾਰਟਫੋਨ 60,000 ਰੁਪਏ ਤੋਂ ਸ਼ੁਰੂ ਕੀਤੇ ਜਾਣਗੇ ਅਤੇ ਇਹ ਦੋਵੇਂ ਮਾਡਲਸ ਭਾਰਤ ''ਚ 7 ਅਕਤੂਬਰ ਨੂੰ ਲਾਂਚ ਹੋਣਗੇ। ਇਨ੍ਹਾਂ ਦੇ 32ਜੀ.ਬੀ., 128ਜੀ.ਬੀ. ਅਤੇ 256ਜੀ.ਬੀ. ਮਾਡਲਾਂ ਨੂੰ ਬਲੈਕ, ਸਿਲਵਰ, ਗੋਲਡ ਅਤੇ ਰੋਜ ਗੋਲਡ ਕਲਰ ''ਚ ਜਦੋਂਕਿ 128ਜੀ.ਬੀ. ਅਤੇ 256ਜੀ.ਬੀ. ਵੇਰੀਅੰਟਸ ਨੂੰ ਨਵੇਂ ਜੈੱਟ ਬਲੈਕ ਕਲਰ ''ਚ ਉਪਲੱਬਧ ਕੀਤਾ ਜਾਵੇਗਾ।
ਆਈਫੋਨ 7 ਅਤੇ ਆਈਫੋਨ 7 ਪਲੱਸ ਦੀ ਭਾਰਤ ''ਚ ਕੀਮਤ
ਐਪਲ ਆਈਫੋਨ 7 ਦੇ 32ਜੀ.ਬੀ. ਸਟੋਰੇਜ ਵੇਰੀਅੰਟ ਦੀ ਭਾਰਤ Ýਚ ਕੀਮਤ 60,000 ਰੁਪਏ, 128ਜੀ.ਬੀ. ਸਟੋਰੇਜ ਵੇਰੀਅੰਟ ਦੀ ਕੀਮਤ 70,000 ਰੁਪਏ ਅਤੇ 256ਜੀ.ਬੀ. ਮਾਡਲ ਦੀ ਕੀਮਤ 80,000 ਰੁਪਏ ਹੋਵੇਗੀ। ਉਥੇ ਹੀ ਆਈਫੋਨ 7 ਪਲੱਸ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ 32ਜੀ.ਬੀ. ਸਟੋਰੇਜ ਵੇਰੀਅੰਟ ਦੀ ਭਾਰਤ ''ਚ ਕੀਮਤ 72,000 ਰੁਪਏ, 128ਜੀ.ਬੀ. ਸਟੋਰੇਜ ਵੇਰੀਅੰਟ ਦੀ ਕੀਮਤ 82,000 ਰੁਪਏ ਅਤੇ 256ਜੀ.ਬੀ. ਵੇਰੀਅੰਟ ਦੀ ਕੀਮਤ 92,000 ਰੁਪਏ ਹੋਵੇਗੀ।