ਭਾਰਤ ’ਚ ਆਈਫੋਨ ਮੁਹੱਈਆ ਕਰਨ ਤੋਂ ਪਹਿਲਾਂ ਇਨ੍ਹਾਂ ਫੀਚਰਜ਼ ਨੂੰ ਹਟਾ ਦਿੰਦੀ ਹੈ ਐਪਲ

Sunday, Feb 06, 2022 - 06:25 PM (IST)

ਗੈਜੇਟ ਡੈਸਕ– ਆਈਫੋਨ ਦੀ ਨਵੀਂ ਸੀਰੀਜ਼ ਨੂੰ ਹੁਣ ਤਕ ਮੌਜੂਦ ਸਭ ਤੋਂ ਪਾਵਰਫੁਲ ਅਤੇ ਬਿਹਤਰੀਨ ਸਮਾਰਟਫੋਨ ਸੀਰੀਜ਼ ਸਮਝਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ’ਚ ਐਪਲ ਆਈਫੋਨ ਨੂੰ ਮੁਹੱਈਆ ਕਰਨ ਤੋਂ ਪਹਿਲਾਂ ਇਨ੍ਹਾਂ ’ਚੋਂ ਕੁਝ ਫੀਚਰਜ਼ ਨੂੰ ਹਟਾ ਦਿੰਦੀ ਹੈ। ਭਾਰਤੀ ਆਈਫੋਨਾਂ ’ਚ ਜੋ ਫੀਚਰ ਨਹੀਂ ਦਿੱਤੇ ਜਾਂਦੇ ਉਨ੍ਹਾਂ ’ਚੋਂ ਪਹਿਲਾਂ ਹੀ ਵਾਧੂ ਐਂਟੀਨਾ, ਜੋ ਕਿ ਯੂ.ਐੱਸ.ਏ. ਦੇ ਆਈਫੋਨ ਮਾਡਲਾਂ ’ਚ ਆਫ ਕੀਤਾ ਜਾਂਦਾ ਹੈ। ਇਹ ਵਾਧੂ ਐਂਟੀਨਾ 5ਜੀ ਨੈੱਟਵਰਕ ਨੂੰ ਰਿਸੀਵ ਕਰਦਾ ਹੈ ਜਿਸਦੀ ਫਿਲਹਾਲ ਭਾਰਤ ’ਚ ਲੋੜ ਵੀ ਨਹੀਂ ਹੈ।

ਇਹ ਵੀ ਪੜ੍ਹੋ– Instagram ਨੇ ਭਾਰਤ ’ਚ ਲਾਂਚ ਕੀਤਾ Take a Break ਫੀਚਰ, ਇੰਝ ਕਰਦਾ ਹੈ ਕੰਮ

ਇਨ੍ਹਾ ਤੋਂ ਇਲਾਵਾ ਹਾਂਗਕਾਂਗ ਦੇ ਆਈਫੋਨ ਮਾਡਲਾਂ ’ਚ ਦੋ ਫਿਜੀਕਲ ਸਿਮ ਕਾਰਡ ਲਗਾਉਣ ਦਾ ਆਪਸ਼ਨ ਦਿੱਤਾ ਜਾਂਦਾ ਹੈ। ਭਾਰਤੀ ਮਾਡਲਾਂ ’ਚ ਤੁਹਾਨੂੰ ਸਿਰਫ਼ ਇਕ ਫਿਜੀਕਲ ਸਿਮ ਅਤੇ ਇਕ ਈ-ਸਿਮ ਦਾ ਆਪਸ਼ਨ ਮਿਲਦਾ ਹੈ।

ਇਹ ਵੀ ਪੜ੍ਹੋ– ਆਨਲਾਈਨ ਖ਼ਰੀਦੀ 50,999 ਰੁਪਏ ਦੀ Apple Watch, ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼


Rakesh

Content Editor

Related News