ਐਪਲ ਨੇ ਜਾਰੀ ਕੀਤੀ iOS 13.5 GM ਅਪਡੇਟ, ਮਾਸਕ ਪਾ ਕੇ ਵੀ ਕੰਮ ਕਰੇਗਾ ਫੇਸ ਅਨਲਾਕ ਫੀਚਰ

05/19/2020 12:52:52 PM

ਗੈਜੇਟ ਡੈਸਕ— ਐਪਲ ਨੇ iOS 13.5 GM (ਗੋਲਡਨ ਮਾਸਟਰ) ਵਰਜ਼ਨ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨਵੇਂ ਆਪਰੇਟਿੰਗ ਸਿਸਟਮ ਅਪਡੇਟ ਦੇ ਨਾਲ ਯੂਜ਼ਰਜ਼ ਨੂੰ ਮਾਸਕ ਪਾ ਕੇ ਡਿਵਾਈਸ ਅਨਲਾਕ ਕਰਨ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਦੱਸ ਦੇਈਏ ਕਿ 2017 ਤੋਂ ਬਾਅਦ ਲਾਂਚ ਹੋਏ ਆਈਫੋਨ ਸੀਰੀਜ਼ 'ਚ ਐਪਲ ਨੇ ਆਪਣੇ ਫਿਜ਼ੀਕਲ ਫਿੰਗਰਪ੍ਰਿੰਟ ਸੈਂਸਰ (ਟੱਚ ਆਈ.ਡੀ.) ਨੂੰ ਹਟਾ ਦਿੱਤਾ ਹੈ। ਇਸ ਕਾਰਣ ਯੂਜ਼ਰਜ਼ ਨੂੰ ਆਪਣੇ ਆਈਫੋਨ ਨੂੰ ਫੇਸ ਅਨਲਾਕ ਕਰਨ ਲਈ ਵਾਰ-ਵਾਰ ਮਾਸਕ ਉਤਾਰਣਾ ਪੈ ਰਿਹਾ ਹੈ। ਦੁਨੀਆ ਭਰ 'ਚ ਕੋਰੋਨਾਵਾਇਰਸ ਮਹਾਮਾਰੀ ਕਾਰਣ ਮਾਸਕ ਪਾਉਣਾ ਹੁਣ ਜ਼ਰੂਰੀ ਹੋ ਗਿਆ ਹੈ। ਆਈਫੋਨ ਯੂਜ਼ਰਜ਼ ਨੂੰ ਆਪਣੇ ਡਿਵਾਈਸ ਨੂੰ ਅਨਲਾਕ ਕਰਨ ਲਈ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। 

ਐਪਲ ਨੇ ਯੂਜ਼ਰਜ਼ ਨੂੰ ਫੋਨ ਅਨਲਾਕ ਕਰਨ 'ਚ ਆ ਰਹੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਆਪਰੇਟਿੰਗ ਸਿਸਟਮ 'ਚ ਬਦਲਾਅ ਕੀਤਾ ਹੈ। ਕੰਪਨੀ ਨੇ ਯੂਜ਼ਰਜ਼ ਦੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਆਈ.ਓ.ਐੱਸ. 13.5 ਬੀਟਾ ਅਪਡੇਟ ਰੋਲ ਆਊਟ ਕੀਤਾ ਹੈ। ਇਸ ਅਪਡੇਟ ਨੂੰ ਫਿਲਹਾਲ ਡਿਵੈਲਪਰਾਂ ਲਈ ਰੋਲ ਆਊਟ ਕੀਤਾ ਗਿਆ ਹੈ। ਡਿਵੈਲਪਰ ਇਸ ਨਵੀਂ ਅਪਡੇਟ 'ਚ ਫੇਸ ਅਨਲਾਕ ਫੀਚਰ 'ਚ ਹੋਏ ਅਪਗ੍ਰੇਡ ਨੂੰ ਟੈਸਟ ਕਰਨਗੇ, ਜਿਸ ਤੋਂ ਬਾਅਦ ਇਸ ਦਾ ਸਟੇਬਲ ਵਰਜ਼ਨ ਯੂਜ਼ਰਜ਼ ਲਈ ਰੋਲ ਆਊਟ ਕੀਤਾ ਜਾਵੇਗਾ। ਆਓ ਜਾਣਦੇ ਹਾਂ ਇਸ ਨਵੀਂ ਆਈ.ਓ.ਐੱਸ. 13.5 ਗੋਲਡਨ ਮਾਸਟਰ ਅਪਡੇਟ ਬਾਰੇ।

iOS 13.5 GM ਅਪਡੇਟ
ਕੰਪਨੀ ਨੇ ਇਸ ਨਵੀਂ ਗੋਲਡਨ ਮਾਸਟਰ ਅਪਡੇਟ ਨੂੰ iOS 13.5, iPadOS 13.5, watchOS 6.2.5 ਅਤੇ tvOS 13.4.5 ਸਾਰੇ ਪਲੇਟਫਾਰਮਾਂ ਲਈ ਰੋਲ ਆਊਟ ਕੀਤਾ ਹੈ। ਜਲਦ ਹੀ ਇਸ ਦਾ ਫਾਈਨਲ ਬਿਲਡ ਵਰਜ਼ਨ ਵੀ ਯੂਜ਼ਰਜ਼ ਲਈ ਰੋਲ ਆਊਟ ਕੀਤਾ ਜਾ ਸਕੇਗਾ। ਇਸ ਨਵੀਂ ਅਪਡੇਟ ਦੇ ਨਾਲ ਕੰਪਨੀ ਨੇ ਕੋਵਿਡ-19 ਟ੍ਰੇਸਿੰਗ ਫੀਚਰ ਨੂੰ ਵੀ ਰੋਲ ਆਊਟ ਕੀਤਾ ਹੈ। ਇਸ ਨਵੀਂ ਅਪਡੇਟ ਦੀ ਮਦਦ ਨਾਲ ਡਿਵਾਈਸ ਨੂੰ ਤੇਜ਼ੀ ਨਾਲ ਅਨਲਾਕ ਕਰਨ 'ਚ ਮਦਦ ਮਿਲੇਗੀ। 

ਐਪਲ ਨੇ ਇਸ ਬੀਟਾ ਅਪਡੇਟ ਦੇ ਨਾਲ ਜਾਰੀ ਨੋਟ 'ਚ ਕਿਹਾ ਹੈ ਕਿ iOS 13.5 'ਚ ਯੂਜ਼ਰਜ਼ ਮਾਸਕ ਪਾ ਕੇ ਵੀ ਡਿਵਾਈਸ ਅਨਲਾਕ ਕਰ ਸਕਣਗੇ, ਇਸ ਦੇ ਨਾਲ ਪਾਸਕੋਡ ਫੀਲਡ ਜੋੜਿਆ ਗਿਆ ਹੈ। ਨਾਲ ਹੀ ਕੋਵਿਡ-19 ਟ੍ਰੇਸਿੰਗ ਲਈ ਐਕਸਪੋਜ਼ਰ ਨੋਟੀਫਿਕੇਸ਼ਨ ਏ.ਪੀ.ਆਈ. ਨੂੰ ਵੀ ਜੋੜਿਆ ਗਿਆ ਹੈ ਜੋ ਪਬਲਿਕ ਹੈਲਥ ਅਥਾਰਿਟੀ ਨੂੰ ਕਾਨਟੈਕਟ ਟ੍ਰੇਸਿੰਗ 'ਚ ਮਦਦ ਕਰੇਗਾ। ਇਸ ਤੋਂ ਇਲਾਵਾ ਇਸ ਅਪਡੇਟ ਦੇ ਨਾਲ ਗਰੁੱਪ ਫੇਸਟਾਈਮ ਦੇ ਆਟੋਮੈਟਿਕ ਵੀਡੀਓ ਟਾਈਲਸ ਨੂੰ ਕੰਟਰੋਲ ਕਰਨ ਦਾ ਆਪਸ਼ਨ ਮਿਲੇਗਾ, ਨਾਲ ਹੀ ਕਈ ਹੋਰ ਸੁਧਾਰ ਅਤੇ ਬਗ ਵੀ ਫਿਕਸ ਕੀਤੇ ਗਏ ਹਨ। 

ਦੱਸ ਦੇਈਏ ਕਿ ਪਿਛਲੇ ਮਹੀਨੇ ਤੋਂ ਹੀ ਐਪਲ ਅਤੇ ਗੂਗਲ ਮਿਲ ਕੇ ਕੋਵਿਡ-19 ਕਾਨਟੈਕਟ ਟ੍ਰੇਸਿੰਗ ਪ੍ਰੋਗਰਾਮ 'ਤੇ ਕੰਮ ਕਰ ਰਹੇ ਸਨ। ਆਈ.ਓ.ਐੱਸ. 13.5 ਦੇ ਨਾਲ ਰੋਲ ਆਊਟ ਹੋਏ ਐਕਸਪੋਜ਼ਰ ਨੋਟੀਫਿਕੇਸ਼ਨ ਏ.ਪੀ.ਆਈ. ਦੇ ਪਬਲਿਕ ਹੈਲਥ ਡਿਪਾਰਟਮੈਂਟ ਨੂੰ ਕੋਵਿਡ-19 ਕਾਨਟੈਕਟ ਟ੍ਰੇਸਿੰਗ 'ਚ ਮਦਦ ਮਿਲੇਗੀ। ਐਕਸਪੋਜ਼ਨ ਨੋਟੀਫਿਕੇਸ਼ਨ ਏ.ਪੀ.ਆਈ. ਬਲੂਟੁੱਥ ਲੋਅ ਐਨਰਜੀ ਦਾ ਇਸਤੇਮਾਲ ਕਰਕੇ ਇਹ ਪਤਾ ਲਗਾਉਂਦਾ ਹੈ ਕਿ ਤੁਸੀਂ ਪਿਛਲੇ 14 ਦਿਨਾਂ 'ਚ ਕਿਸੇ ਕੋਵਿਡ-19 ਇਨਫੈਕਟਿਡ ਵਿਅਕਤੀ ਦੇ ਸੰਪਰਕ 'ਚ ਤਾਂ ਨਹੀਂ ਆਏ।


Rakesh

Content Editor

Related News