ਐਪਲ ਨੇ ਕਈ ਐਪਸ ਲਈ ਜਾਰੀ ਕੀਤੀ ਅਪਡੇਟ, ਬਗ ਕਾਰਨ ਹੋ ਰਹੀ ਸੀ ਪਰੇਸ਼ਾਨੀ

05/26/2020 3:35:48 PM

ਗੈਜੇਟ ਡੈਸਕ— ਜੇਕਰ ਤੁਸੀਂ ਵੀ ਆਈਫੋਨ ਦੀ ਵਰਤੋਂ ਕਰਦੇ ਹੋ ਅਤੇ ਤੁਹਾਨੂੰ ਕਈ ਐਪਸ ਦੀ ਅਪਡੇਟ ਦੁਬਾਰਾ ਮਿਲੀ ਹੈ ਤਾਂ ਤੁਸੀਂ ਇਕੱਲੇ ਅਜਿਹੇ ਯੂਜ਼ਰ ਨਹੀਂ ਹੋ। ਐਪਲ ਲਗਭਗ ਆਪਣੇ ਸਾਰੇ ਯੂਜ਼ਰਜ਼ ਨੂੰ ਕਈ ਐਪਸ ਦੀ ਅਪਡੇਟ ਦੁਬਾਰਾ ਭੇਜ ਰਹੀ ਹੈ। ਕਾਰਨ ਇਹ ਹੈ ਕਿ ਕੰਪਨੀ ਦੇ ਪਲੇਟਫਾਰਮ 'ਤੇ ਇਕ ਬਗ ਪਾਇਆ ਗਿਆ ਹੈ ਜੋ ਆਈ.ਓ.ਐੱਸ. 13.5 ਸਾਫਟਵੇਅਰ ਅਪਡੇਟ ਦੇ ਲਾਂਚ ਸਮੇਂ ਤੋਂ ਕਈ ਐਪਸ ਨੂੰ ਪ੍ਰਭਾਵਿਤ ਕਰ ਰਿਹਾ ਸੀ। ਇਸ ਦੀ ਜਾਣਕਾਰੀ ਮੈਕ ਰੂਮਰਸ ਦੀ ਇਕ ਰਿਪੋਰਟ ਤੋਂ ਮਿਲੀ ਹੈ। 

ਮੀਡੀਆ ਰਿਪੋਰਟਾਂ ਮੁਤਾਬਕ, ਐਪਲ ਦੇ ਪਲੇਟਫਾਰਮ 'ਤੇ ਇਕ ਬਗ ਮੌਜੂਦ ਹੈ ਜੋ ਮੋਬਾਇਲ ਐਪ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਨਾਲ ਹੀ ਯੂਜ਼ਰਜ਼ ਨੂੰ ਮੈਸੇਜ ਮਿਲ ਰਿਹਾ ਹੈ, ਜਿਸ ਵਿਚ ਲਿਖਿਆ ਹੈ ਕਿ ਇਹ ਐਪ ਹੁਣ ਤੁਹਾਡੇ ਨਾਲ ਨਹੀਂ ਹੈ। ਇਸ ਨੂੰ ਯੂਜ਼ਰਜ਼ ਫੋਨ ਦੀ ਸੈਟਿੰਗ > ਜਨਰਲ > ਆਈਫੋਨ ਸਟੋਰੇਜ 'ਚ ਜਾ ਕੇ ਅਸਥਾਈ ਰੂਪ ਨਾਲ ਸੁਧਾਰ ਕਰਦੇ ਹਨ। ਹਾਲਾਂਕਿ ਇਸ ਤਰ੍ਹਾਂ ਦਾ ਮੈਸੇਜ ਫੋਨ ਦੀ ਸਰਟੀਫਿਕੇਸ਼ਨ ਜਾਂ ਫਿਰ ਅਥੈਂਟੀਕੇਸ਼ਨ 'ਚ ਆਈ ਸਮੱਸਿਆ ਕਾਰਨ ਦਿਖਾਈ ਦੇ ਸਕਦਾ ਹੈ। ਅਜੇ ਪੱਕੇ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਕਿ ਕੰਪਨੀ ਦੇ ਪਲੇਟਫਾਰਮ 'ਤੇ ਬਗ ਹੈ ਜਾਂ ਨਹੀਂ। 

ਦੱਸ ਦੇਈਏ ਕਿ ਹਾਲ ਹੀ 'ਚ ਹੈਕਰਾਂ ਦੀ ਇਕ ਟੀਮ ਨੇ ਆਈਫੋਨ ਹੈਕ ਕਰਨ ਲਈ 'ਜੇਲਬ੍ਰੇਕ' ਨਾਂ ਦਾ ਇਕ ਟੂਲ ਬਣਾਇਆ ਸੀ। ਹਾਲਾਂਕਿ ਐਪਲ ਨੇ ਆਈਫੋਨ ਨੂੰ ਹੈਕ ਕਰਨ ਵਾਲੇ 'ਜੇਲਬ੍ਰੇਕ' ਟੂਲ ਨੂੰ ਧਿਆਨ 'ਚ ਰੱਖ ਕੇ ਯੂਜ਼ਰਜ਼ ਦੇ ਡਾਟਾ ਦੀ ਸੁਰੱਖਿਆ ਲਈ ਪਹਿਲਾਂ ਹੀ ਕਈ ਅਪਡੇਟ ਜਾਰੀ ਕੀਤੇ ਸਨ।


Rakesh

Content Editor

Related News