ਐਪਲ ਅਗਲੇ ਸਾਲ ਪੇਸ਼ ਕਰ ਸਕਦੀ ਹੈ 6.46-ਇੰਚ OLED ਆਈਫੋਨ

09/26/2017 1:15:08 PM

ਜਲੰਧਰ- ਇਸੇ ਮਹੀਨੇ ਐਪਲ ਦੁਆਰਾ ਨਵੇਂ ਆਈਫੋਨ ਬਾਜ਼ਾਰ 'ਚ ਉਤਾਰੇ ਗਏ ਹਨ ਜੋ ਕਿ ਅਜੇ ਸਾਰੇ ਦੇਸ਼ਾਂ 'ਚ ਉਪਲੱਬਧ ਵੀ ਨਹੀਂ ਹੋਏ ਹਨ। ਜਿਥੇ ਯੂਜ਼ਰਸ ਅਜੇ ਆਈਫੋਨ 8, ਆਈਫੋਨ 8 ਪਲੱਸ ਅਤੇ ਸਪੈਸ਼ਲ ਐਡੀਸ਼ਨ ਆਈਫੋਨ ਐਕਸ ਲੈਣ ਬਾਰੇ ਸੋਚ ਰਹੇ ਹਨ। ਉਥੇ ਹੀ ਐਪਲ ਦੇ ਅਗਲੇ ਸਾਲ ਲਾਂਚ ਹੋਣ ਵਾਲ ੇਡਿਵਾਈਸ ਬਾਰੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਸਾਹਮਣੇ ਆ ਰਹੀਆਂ ਲੀਕ ਖਬਰਾਂ ਅਤੇ ਅਫਵਾਹਾਂ ਮੁਤਾਬਕ ਅਗਲੇ ਸਾਲ ਕੰਪਨੀ ਆਪਣੇ ਡਿਵਾਈਸ ਦੀ ਡਿਸਪਲੇਅ ਸਾਈਜ਼ 'ਚ ਬਦਲਾਅ ਕਰ ਸਕਦੀ ਹੈ। ਅਗਲੇ ਸਾਲ ਆਉਣ ਵਾਲੇ ਆਈਫੋਨ 'ਚ ਤੁਹਾਨੂੰ 6-ਇੰਚ ਤੋਂ ਵੱਡੀ ਡਿਸਪਲੇਅ ਵਾਲਾ ਆਈਫੋਨ ਦੇਖਣ ਨੂੰ ਮਿਲ ਸਕਦਾ ਹੈ। 
ਜਾਣਕਾਰੀ ਮੁਤਾਬਕ ਅਜੇ ਬਾਜ਼ਾਰ 'ਚ ਐੱਲ.ਸੀ.ਡੀ. ਡਿਸਪਲੇਅ ਦੇ ਨਾਲ 4.7-ਇੰਚ ਅਤੇ 5.5-ਇੰਚ ਵਾਲੇ ਮਾਡਲ ਮੌਜੂਦ ਹਨ। ਉਂਝ ਇਸ ਤੋਂ ਪਹਿਲਾਂ ਮਈ 'ਚ ਅਸੀਂ ਐਪਲ ਦੇ 2018 'ਚ ਆਉਣ ਵਾਲੇ ਆਈਫੋਨਸ ਬਾਰੇ ਪਹਿਲੀ ਅਫਵਾਹ ਸੁਣੀ ਸੀ, ਜੋ ਉਸ ਸਮੇਂ ਸਿਰਫ ਓ.ਐੱਲ.ਈ.ਡੀ. 'ਤੇ ਕੇਂਦਰਿਤ ਸੀ ਅਤੇ ਐੱਲ.ਸੀ.ਡੀ. ਮਾਡਲਸ ਦਾ ਜ਼ਿਕਰ ਨਹੀਂ ਕਰਦੀ ਸੀ। ਇਸ ਅਫਵਾਹ 'ਚ ਕਿਹਾ ਗਿਆ ਸੀ ਕਿ ਇਹ ਉਪਕਰਣ 5.28-ਇੰਚ ਅਤੇ 6.46-ਇੰਚ ਦਾ ਓ.ਐੱਲ.ਈ.ਡੀ. ਸਕਰੀਨ ਸਾਈਜ਼ 'ਚ ਆਏਗਾ।


Related News