ਐਪਲ ਲਿਆ ਸਕਦੀ ਹੈ ਨਵੀਂ ਵਾਇਰਲੈੱਸ ਚਾਰਜਿੰਗ ਤਕਨੀਕ, ਪੇਟੈਂਟ ''ਚ ਹੋਇਆ ਖੁਲਾਸਾ

07/28/2018 2:27:24 PM

ਜਲੰਧਰ- ਅਮਰੀਕੀ ਟੈਕਨਾਲੋਜੀ ਕੰਪਨੀ ਐਪਲ ਨੇ ਇਕ ਅਜਿਹੀ ਤਕਨੀਕ ਲਈ ਪੇਟੈਂਟ ਦਾਖਲ ਕੀਤਾ ਹੈ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਲੈਪਟਾਪ ਨਾਲ ਹੀ ਬਿਨਾਂ ਕਿਸੇ ਕੇਬਲ ਨਾਲ ਫੋਨ ਨੂੰ ਚਾਰਜ ਕਰ ਸਕਣਗੇ। ਇਸ ਤੋਂ ਇਲਾਵਾ ਇਸ ਤਕਨੀਕ ਦੀ ਮਦਦ ਨਾਲ ਤੁਸੀਂ ਕੇਬਲ ਦੇ ਬਿਨਾਂ ਇਕ ਫੋਨ ਨੂੰ ਦੂਜੇ ਫੋਨ ਨਾਲ ਚਾਰਜ ਕਰ ਸਕਣਗੇ। ਪੇਟੈਂਟ ਤੋਂ ਪਤਾ ਚੱਲਿਆ ਹੈ ਕਿ ਆਈਫੋਨ ਨੂੰ ਆਈਪੈਡ ਦੇ ਉਪਰ ਠੀਕ ਵਿਚਕਾਰ ਰੱਖਣਾ ਹੋਵੇਗਾ ਤੇ ਇਸ ਤੋਂ ਬਾਅਦ ਆਈਫੋਨ ਆਪਣੇ ਆਪ ਚਾਰਜ ਹੋ ਜਾਵੇਗਾ।PunjabKesari 
ਐਪਲ ਦੇ ਇਸ ਪੇਟੈਂਟ ਨੂੰ ਯੂ. ਐੱਸ ਪੇਟੈਂਟ ਐਂਡ ਟ੍ਰੇਡਮਾਰਕ ਆਫਿਸ ਨੇ 26 ਜੁਲਾਈ ਨੂੰ ਪ੍ਰਕਾਸ਼ਿਤ ਕੀਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਆਈਫੋਨਜ਼ ਨੂੰ ਬਿਨਾਂ ਤਾਰ ਦੀ ਮਦਦ ਨਾਲ ਦੂਜੇ ਆਈਫੋਨ ਜਾਂ ਮੈਕਬੁੱਕ ਰਾਹੀਂ ਚਾਰਜ ਕੀਤਾ ਜਾ ਸਕੇਗਾ। ਖਾਸ ਗੱਲ ਇਹ ਹੈ ਕਿ ਇਸ ਤਕਨੀਕ ਨਾਲ ਇਕ ਵਾਰ 'ਚ ਕਈ ਡਿਵਾਈਸਿਜ਼ ਨੂੰ ਚਾਰਜ ਕੀਤੀਆਂ ਜਾ ਸਕਣਗੀਆਂ।PunjabKesari


ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਪਿਛਲੇ ਸਾਲ ਆਈਫੋਨ ਐਕਸ 'ਚ ਨੌਚ ਦੇ ਨਾਲ ਡਿਸਪਲੇਅ ਦਿੱਤੀ ਸੀ ਤੇ ਉਸ ਤੋਂ ਬਾਅਦ ਤਾਂ ਸਮਾਰਟਫੋਨ 'ਚ ਨੌਚ ਦੇਣਾ ਇਕ ਟ੍ਰੈਂਡ ਹੀ ਬਣ ਗਿਆ। ਅੱਜਕਲ੍ਹ ਜ਼ਿਆਦਾਤਰ ਐਂਡ੍ਰਾਇਡ ਸਮਾਰਟਫੋਨ ਨਿਰਮਾਤਾ ਕੰਪਨੀਆਂ ਆਪਣੇ ਫੋਨ 'ਚ ਨੌਚ ਵਾਲੀ (ਡਿਸਪਲੇਅ ਦੇ ਸਭ ਤੋਂ ਉਪਰ ਇਕ ਖਾਲੀ ਜਗ੍ਹਾ) ਡਿਸਪਲੇਅ ਹੀ ਦੇ ਰਹੀ ਹੈ।  ਮੰਨਿਆ ਜਾ ਰਿਹਾ ਹੈ ਕਿ ਜੇਕਰ ਇਸ ਨਵੀਂ ਚਾਰਜਿੰਗ ਤਕਨੀਕ ਨੂੰ ਐਪਲ ਲੈ ਕੇ ਆਉਂਦੀ ਹੈ ਤਾਂ ਅਜਿਹੇ 'ਚ ਬਾਕੀ ਕੰਪਨੀਆਂ ਲਈ ਸਖਤ ਚੁਣੌਤੀ ਪੇਸ਼ ਹੋਵੇਗੀ।


Related News