ਐਪਲ ਦੇਣ ਜਾ ਰਹੀ ਹੈ ਵੱਡਾ ਸਰਪ੍ਰਾਈਜ਼, 10 ਨਵੰਬਰ ਨੂੰ ਲਾਂਚ ਹੋਣਗੇ ਇਹ ਨਵੇਂ ਪ੍ਰੋਡਕਟਸ

11/03/2020 5:05:18 PM

ਗੈਜੇਟ ਡੈਸਕ– ਐਪਲ ਦਾ ਸਰਪ੍ਰਾਈਜ਼ ਅਜੇ ਖ਼ਤਮ ਨਹੀਂ ਹੋਇਆ। ਟਿਮ ਕੁੱਕ ਨੇ ਪਹਿਲਾਂ ਹੀ ਸੰਕੇਤ ਦੇ ਦਿੱਤਾ ਸੀ ਕਿ 2020 ’ਚ ਐਪਲ ਵਲੋਂ ਹੋਰ ਵੀ ਪ੍ਰੋਡਕਟਸ ਲਾਂਚ ਹੋਣਗੇ। ਐਪਲ ਇਸੇ ਮਹੀਨੇ ਇਕ ਹੋਰ ਸਪੈਸ਼ਲ ਈਵੈਂਟ ਆਯੋਜਿਤ ਕਰ ਰਹੀ ਹੈ। ਐਪਲ ਨੇ ਆਪਣੇ ਆਗਾਮੀ ਈਵੈਂਟ ਨੂੰ ਲੈ ਕੇ ਇਨਵਾਈਟ ਭੇਜਣਾ ਸ਼ੁਰੂ ਕਰ ਦਿੱਤਾ ਹੈ। ਐਪਲ ਨੇ ਇਸ ਈਵੈਂਟ ਨੂੰ ‘One More Thing’ ਨਾਂ ਦਿੱਤਾ ਹੈ। ਐਪਲ ਦੇ ‘ਵਨ ਮੋਰ ਥਿੰਗ’ ਈਵੈਂਟ ਦਾ ਆਯੋਜਨ 10 ਨਵੰਬਰ ਨੂੰ ਭਾਰਤੀ ਸਮੇਂ ਮੁਤਾਬਕ ਰਾਤ ਦੇ 11:30 ਵਜੇ ਹੋਵੇਗਾ। ਲਗਾਤਾਰ ਤੀਜੇ ਮਹੀਨੇ ਆਯੋਜਿਤ ਹੋਣ ਵਾਲਾ ਐਪਲ ਦਾ ਇਹ ਤੀਜਾ ਈਵੈਂਟ ਹੈ। ਇਸ ਤੋਂ ਪਹਿਲਾਂ ਸਤੰਬਰ ’ਚ ਆਈਪੈਡ ਅਤੇ ਐਪਲ ਵਾਚ ਦੀ ਲਾਂਚਿੰਗ ਅਤੇ ਅਕਤੂਬਰ ’ਚ ਆਈਫੋਨ 12 ਸੀਰੀਜ਼ ਦੀ ਲਾਂਚਿੰਗ ਹੋਈ ਸੀ। 

ਚਾਕੂ ਦੀ ਤਰ੍ਹਾਂ ਤਿੱਖੇ ਹਨ iPhone 12 ਦੇ ਕਿਨਾਰੇ, ਲੋਕਾਂ ਦੀਆਂ ਉਂਗਲਾਂ ’ਤੇ ਲੱਗ ਰਹੇ ਹਨ ਕੱਟ

PunjabKesari

ਇਹ ਪ੍ਰੋਡਕਟਸ ਹੋਣਗੇ ਲਾਂਚ
ਐਪਲ ਦਾ ਇਹ ਇਨਵਾਈਟ ਆਗੁਮੈਂਟਿਡ ਰਿਆਲਿਟੀ ਬੇਸਡ ਹੈ। ਇਸ ਨੂੰ ਏ.ਆਰ. ’ਚ ਵੇਖਣ ’ਤੇ ਐਪਲ ਦਾ ਲੋਗੋ ਲੈਪਟਾਪ ਦੀ ਤਰ੍ਹਾਂ ਖੁਲ੍ਹ ਅਤੇ ਬੰਦ ਹੋ ਰਿਹਾ ਹੈ। ਇਸ ਨੂੰ ਵੇਖਣ ਕੇ ਇਹ ਸਾਫ ਹੈ ਕਿ ਇਸ ਈਵੈਂਟ ’ਚ ਲੈਪਟਾਪਸ ਲਾਂਚ ਹੋਣਗੇ। ਐਪਲ ਦੇ ਇਸ ਸਪੈਸ਼ਲ ਈਵੈਂਟ ’ਚ ਕੰਪਨੀ ARM ਬੇਸਡ ਮੈਕਬੁੱਕ ਏਅਰ ਅਤੇ ਮੈਕਬੁੱਕ ਪ੍ਰੋ ਲਾਂਚ ਕਰੇਗੀ। ਵਨ ਮੋਰ ਥਿੰਗ ਫ੍ਰੇਜ਼ ਦਾ ਆਪਣਾ ਅਲੱਗ ਇਤਿਹਾਸ ਰਿਹਾ ਹੈ। ਐਪਲ ਦੇ ਈਵੈਂਟ ’ਚ ਇਸ ਨੂੰ ਯੂਜ਼ ਕੀਤਾ ਜਾਂਦਾ ਰਿਹਾ ਹੈ। ਐਪਲ ਦੇ ਕੋ-ਫਾਊਂਡਰ ਸਟੀਵ ਜਾਬਸ ਵੀ ਈਵੈਂਟ ਦੌਰਾਨ ਸਰਪ੍ਰਾਈਜ਼ ਲਈ ਵਨ ਮੋਰ ਥਿੰਗ ਦਾ ਇਸਤੇਮਾਲ ਕਰਦੇ ਸਨ। ਹਾਲਾਂਕਿ ਵਨ ਮੋਰ ਥਿੰਗ ਈਵੈਂਟ ’ਚ ਸਰਪ੍ਰਾਈਜ਼ ਕਰਨ ਵਾਲੇ ਪ੍ਰੋਡਕਟਸ ਸ਼ਾਇਦ ਹੀ ਲਾਂਚ ਹੋਣਗੇ। ਕਿਉਂਕਿ ਕੰਪਨੀ ਨੇ ਇਸ ਏ.ਆਰ.ਐੱਮ. ਬੇਸਡ ਮੈਕਬੁੱਕ ਬਾਰੇ ਪਹਿਲਾਂ ਵੀ ਦੱਸਿਆ ਹੈ। 

WhatsApp ਦੀ ਚੈਟ ਆਪਣੇ ਆਪ ਹੋ ਜਾਵੇਗੀ ਗਾਇਬ, ਜਾਣੋ ਕਿਵੇਂ ਕੰਮ ਕਰੇਗਾ ਨਵਾਂ ਫੀਚਰ

ਜ਼ਿਕਰਯੋਗ ਹੈ ਕਿ 2005 ਤੋਂ ਐਪਲ ਆਪਣੇ ਕੰਪਿਊਟਰਜ਼ ’ਚ ਇੰਟੈੱਲ ਦਾ ਪ੍ਰੋਸੈਸਰ ਦਿੰਦੀ ਆਈ ਹੈ ਪਰ ਪਹਿਲੀ ਵਾਰ ਕੰਪਨੀ ਨੇ ਇੰਨ ਹਾਊਸ ਪ੍ਰੋਸੈਸਰ ਬਣਾਇਆ ਹੈ। ਜਿਸ ਤਰ੍ਹਾਂ ਆਈਫੋਨ ’ਚ ਕੰਪਨੀ ਆਪਣਾ ਚਿਪਸੈੱਟ ਇਸਤੇਮਾਲ ਕਰਦੀ ਹੈ ਹੁਣ ਉਸੇ ਤਰ੍ਹਾਂ ਮੈਕਬੁੱਕ ’ਚ ਵੀ ਐਪਲ ਸੀਲੀਕਾਨ ਚਿਪ ਇਸਤੇਮਾਲ ਕੀਤਾ ਜਾਵੇਗਾ। ਅਜਿਹਾ ਨਹੀਂ ਹੈ ਕਿ ਐਪਲ ਸੀਲੀਕਾਨ ਮੈਕਬੁੱਕ ਆਉਣ ਤੋਂ ਬਾਅਦ ਇੰਟੈੱਲ ਪ੍ਰੋਸੈਸਰ ਨਾਲ ਐਪਲ ਦੇ ਮੈਕਬੁੱਕ ਆਉਣੇ ਬੰਦ ਹੋ ਜਾਣਗੇ। ਕੰਪਨੀ ਐਪਲ ਸੀਲੀਕਾਨ ਤੋਂ ਇਲਾਵਾ ਇੰਟੈੱਲ ਪ੍ਰੋਸੈਸਰ ਨਾਲ ਵੀ ਮੈਕਬੁੱਕ ਵੇਚਣਾ ਜਾਰੀ ਰੱਖੇਗੀ। ਐਪਲ ਸੀਲੀਕਾਨ ਵਾਲੇ ਮੈਕਬੁੱਕ ਦੀ ਕੀਮਤ ਇੰਟੈੱਲ ਵਰਜ਼ਨ ਤੋਂ ਜ਼ਿਆਦਾ ਹੋਣ ਦੀ ਉਮੀਦ ਹੈ। 


Rakesh

Content Editor

Related News