Wearable ਬਾਜ਼ਾਰ ''ਚ ਐਪਲ ਇਕ ਵਾਰ ਫਿਰ ਅੱਗੇ

11/15/2017 2:37:24 PM

ਜਲੰਧਰ- ਐਪਲ ਦੁਆਰਾ ਹਾਲ ਹੀ 'ਚ ਵਿਅਰੇਬਲ ਬਾਜ਼ਾਰ 'ਚ ਵਾਚ ਸੀਰੀਜ਼ 3 ਨੂੰ ਪੇਸ਼ ਕੀਤਾ ਗਿਆ ਹੈ। ਉਥੇ ਹੀ ਸਾਹਮਣੇ ਆਈ ਇਕ ਰਿਪੋਰਟ ਮੁਤਾਬਕ 2017 ਦੀ ਤੀਜੀ ਤਿਮਾਹੀ 'ਚ ਐਪਲ ਫਿਰ ਤੋਂ ਵਿਅਰੇਬਲ ਬਾਜ਼ਾਰ 'ਚ ਟਾਪ 'ਤੇ ਆ ਗਈ ਹੈ। ਐਪਲ ਸਾਲ ਦੀ ਪਹਿਲੀ ਤਿਮਾਹੀ 'ਚ ਬਿਹਤਰ ਸਥਾਨ 'ਚ ਹੈ ਪਰ ਦੂਜੀ ਤਿਮਾਹੀ 'ਚ ਐਪਲ ਤੋਂ ਅੱਗੇ ਸ਼ਿਓਮੀ ਅਤੇ ਫਿੱਟਬਿਟ ਨਿਕਲ ਗਏ ਹਨ। ਜਿਸ ਤੋਂ ਬਾਅਦ ਤੀਜੀ ਤਿਮਾਹੀ 'ਚ ਹੁਣ ਐਪਲ ਸਭ ਤੋਂ ਅੱਗੇ ਹੈ। 
canalys ਦੁਆਰਾ ਸਾਹਮਣੇ ਆਈ ਰਿਪੋਰਟ ਮੁਤਾਬਕ 2017 ਦੀ ਤੀਜੀ ਤਿਮਾਹੀ 'ਚ ਐਪਲ ਸਭ ਤੋਂ ਅੱਗੇ ਹੈ ਅਤੇ ਇਸ ਤੋਂ ਬਾਅਦ ਨੰਬਰ ਆਉਂਦਾ ਹੈ ਸ਼ਿਓਮੀ ਅਤੇ ਫਿੱਟਬਿਟ ਦਾ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੁਲਾਈ ਅਤੇ ਸਤੰਬਰ 'ਚ ਐਪਲ ਨੇ 3.9 ਮਿਲੀਅਨ ਵਿਅਰੇਬਲ ਭੇਜੇ ਹਨ। ਇਕ ਹੀ ਸਮੇਂ ਦੌਰਾਨ ਸ਼ਿਓਮੀ ਨੇ 3.6 ਮਿਲੀਅਨ ਯੂਨਿਟਾਂ ਭੇਜੀਆਂ ਹਨ, ਜਦ ਕਿ ਫਿੱਟਬਿਟ ਨੇ 3.5 ਮਿਲੀਅਨ ਵਿਕਰੀ ਨੂੰ ਮੈਨੇਜ ਕੀਤਾ ਹੈ। 
ਇਸ ਦਾ ਮਤਲਬ ਹੈ ਕਿ ਐਪਲ ਕੋਲ ਹੁਣ ਵਿਅਰੇਬਲ ਬਾਜ਼ਾਰ ਦਾ 23 ਫੀਸਦੀ ਮਾਰਕੀਟ ਸ਼ੇਅਰ ਹੈ, ਸ਼ਿਓਮੀ ਕੋਲ 21 ਫੀਸਦੀ ਮਾਰਕੀਟ ਸ਼ੇਅਰ ਹੈ, ਜਦ ਕਿ ਫਿੱਟਬਿਟ ਕੋਲ ਸਿਰਫ 20 ਫੀਸਦੀ ਮਾਰਕੀਟ ਸ਼ੇਅਰ ਹੈ। ਉਥੇ ਹੀ ਇਸ ਤੋਂ ਬਾਅਦ ਹੁਵਾਵੇ ਚੌਥੇ ਸਥਾਨ 'ਤੇ ਹੈ ਪਰ ਇਸ ਦਾ 6 ਫੀਸਦੀ ਸ਼ੇਅਰ ਭਵਿੱਖ 'ਚ ਤਿੰਨਾਂ ਲਈ ਖਤਰਾ ਪੈਦਾ ਕਰਨ ਦੀ ਸੰਭਾਵਨਾ ਹੈ।


Related News