ਐਪਲ ਦੇ ਅਗਲੇ iPhone 'ਚ ਹੋਵੇਗਾ ਫੁੱਲ ਐਕਟਿਵ LCD ਪੈਨਲ

09/29/2017 4:23:53 PM

ਜਲੰਧਰ- ਐਪਲ ਅੱਜ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ ਆਈਫੋਨ 8 ਅਤੇ ਆਈਫੋਨ 8 ਪਲੱਸ ਨੂੰ ਲਾਂਚ ਕਰਨ ਲਈ ਤਿਆਰ ਹੈ। ਕੰਪਨੀ ਇਹ ਫੋਨ ਅੱਜ ਮੁੰਬਈ 'ਚ ਸ਼ਾਮ 6 ਵਜੇ ਪੇਸ਼ ਕਰੇਗੀ। ਇਕ ਵਾਰ ਫਿਰ ਆਈਫੋਨ ਬਾਰੇ 'ਚ ਖਬਰਾਂ ਆ ਰਹੀਆਂ ਹਨ ਪਰ ਇਸ ਵਾਰ ਅਗਲੇ ਸਾਲ ਆਉਣ ਵਾਲੇ ਫੋਨ ਬਾਰੇ 'ਚ ਜਾਣਕਾਰੀ ਆਈ ਹੈ। ਦ ਵਾਲ ਸਟ੍ਰੀਟ ਜਰਨਲ ਦੀ ਰਿਪੋਰਟ ਮੁਤਾਬਕ ਐਪਲ ਅਗਲੇ ਕੁਝ ਆਈਫੋਨਜ਼ 'ਚ ਇਸਤੇਮਾਲ ਕਰਨ ਲਈ ਜਾਪਾਨ ਡਿਸਪਲੇਅ ਤੋਂ ਐਡਵਾਂਸ ਲਿਕਵਿਡ ਕ੍ਰਿਸਟਲ ਡਿਸਪਲੇਅ (LCD) ਪੈਨਲ ਖਰੀਦਣ 'ਚ ਰੁਚੀ ਦੱਸੀ ਹੈ। 

ਇਸ ਮਹੀਨੇ ਦੀ ਸ਼ੁਰੂਆਤ 'ਚ ਐਪਲ ਨੇ ਆਈਫੋਨ ਐੱਕਸ ਦਾ ਐਲਾਨ ਕੀਤਾ, ਜੋ ਕਿ ਪਹਿਲਾ ਸਮਾਰਟਫੋਨ ਹੈ ਜਿਸ 'ਚ OLED ਸਕਰੀਨ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। OLED ਡਿਸਪਲੇਅ LCD ਪੈਨਲ ਦੀ ਤੁਲਨਾ 'ਚ ਸ਼ਾਰਪ contrast ਨਾਲ ਬ੍ਰਾਈਟਰ ਕਲਰ ਪੇਸ਼ ਕਰ ਰਿਹਾ ਹੈ ਪਰ ਐਪਲ ਲਈ ਕਾਸਟ ਅਤੇ ਸਪਲਾਈ ਇਸ਼ੂ ਚਿੰਤਾਂ ਦਾ ਵਿਸ਼ਾ ਹੈ। ਜਾਪਾਨ ਡਿਸਪਲੇਅ ਦੇ ਐਡਵਾਂਸ ਐੱਲ. ਸੀ. ਡੀ. ਪੈਨਲ, ਜਿਸ ਨੂੰ ਫੁੱਲ ਐਕਟਿਵ ਐੱਲ. ਸੀ. ਡੀ. ਕਹਿੰਦੇ ਹਨ, ਘੱਟ ਲਾਗਤ 'ਤੇ ਕੁਝ OLED ਦੇ ਫਇਦੇ ਤੋਂ ਮੇਲ ਖਾਣ ਜਾਂ ਉਸ ਤੋਂ ਜ਼ਿਆਦਾ ਕਰਨ ਲਈ ਕਿਹਾ ਜਾਂਦਾ ਹੈ ਅਤੇ ਐਪਲ ਨੇ ਆਪਣੇ 2018 'ਚ ਹੋਣ ਵਾਲੇ ਘੱਟ ਤੋਂ ਘੱਟ ਕੁਝ ਆਈਫੋਨਜ਼ 'ਚ ਇਸ ਦਾ ਇਸਤੇਮਾਲ ਕਰ ਸਕਦੀ ਹੈ।

ਜਾਪਾਨੀ ਮੇਕਰ ਦਾ ਕਹਿਣਾ ਹੈ ਕਿ ਪੁਰਾਣੇ LCD ਦੀ ਤੁਲਨਾ 'ਚ ਹੁਣ ਫੁੱਲ ਐੱਲ ਅਕਟਿਵ ਪੈਨਲ 'ਚ ਸਕਰੀਨ ਦੇ ਹਰ ਇਕ ਐਜ ਦੇ ਆਲੇ-ਦੁਆਲੇ ਦੇ ਬੇਜ਼ਲ ਜਾਂ ਬਾਰਡਰ ਸਪੇਸ 0.5mm ਤੱਕ ਕੰਮ ਕਰ ਦਿੱਤਾ ਗਿਆ ਹੈ। ਲੇਟੈਸਟ OLED ਸਮਾਰਟਫੋਨ ਪੈਨਲਾਂ 'ਚ ਲਗਭਗ 1mm ਦਾ ਬੇਜ਼ਲ ਹੈ, ਜਿਸ ਨਾਲ ਕਵਰਡ ਅਤੇ ਐਂਗਲ ਬਣਾਉਣ 'ਚ ਅਸਾਨੀ ਹੁੰਦੀ ਹੈ। ਜਾਪਾਨ ਦੇ ਡਿਸਪਲੇਅ ਮੋਬਾਇਲ ਯੂਨਿਟ ਦੇ ਚੀਫ  Kazutaka Nagaoka  ਦੇ ਮੁਤਾਬਕ ਫੁੱਲ ਐਕਟਿਵ ਪੈਨਲ ਦਾ ਇਸਤੇਮਾਲ ਕਈ ਚੀਨ ਸਮਾਰਟਫੋਨ ਨਿਰਮਾਤਾ ਕੰਪਨੀਆਂ ਵੱਲੋਂ ਕੀਤਾ ਜਾ ਚੁੱਕਾ ਹੈ। ਸ਼ਿਓਮੀ ਨੇ Mi Mix 2 'ਚ ਇਸ ਡਿਸਪਲੇਅ ਦਾ ਇਸਤੇਮਾਲ ਕੀਤਾ ਹੈ। 

ਜਾਪਾਨ ਡਿਸਪਲੇਅ ਦੇ ਅਡਵਾਂਸ LCD ਪੈਨਲ ਬਾਰੇ 'ਚ ਬਾਰੇ 'ਤ ਪਹਿਲਾਂ ਖਬਰ ਇਸ ਜਨਵਰੀ 'ਚ ਆਈ ਸੀ, ਜਦੋਂ ਇਹ 'flexible LCD' ਦੇ ਰੂਪ 'ਚ ਸੰਦਭਿਤ ਕੀਤਾ ਗਿਆ ਸੀ। ਉਸ ਸਮੇਂ ਕੰਪਨੀ ਨੇ ਦਾਅਵਾ ਕੀਤਾ ਹੈ ਕਿ 2018 ਤੋਂ ਵੱਡੇ ਪੈਮਾਨੇ 'ਤੇ ਪ੍ਰਡਕਸ਼ਨ ਸ਼ੁਰੂ ਹੋਵੇਗਾ।


Related News