ਐਪਲ ਦੀ ਇਸ ਸਰਵਿਸ ਲਈ 11 ਮਿਲੀਅਨ ਲੋਕ ਦਿੰਦੇ ਹਨ ਪੈਸੇ
Monday, Feb 15, 2016 - 12:30 PM (IST)

ਜਲੰਧਰ— ਲਾਂਚ ਦੌਰਾਨ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਐਪਲ ਮਿਊਜ਼ਿਕ ਸ਼ਾਇਦ ਲੋਕਾਂ ''ਚ ਜ਼ਿਆਦਾ ਲੋਕਪ੍ਰਿਅ ਨਾ ਹੋ ਸਕੇ ਪਰ ਜਾਣਕਾਰੀ ਮੁਤਾਬਕ ਐਪਲ ਮਿਊਜ਼ਿਕ ਸਰਵਿਸ ਦੇ 11 ਮਿਲੀਅਨ ਤੋਂ ਜ਼ਿਆਦਾ ਪੇਡ ਸਬਸਕ੍ਰਾਈਬਰਸ ਹਨ। ਕੰਪਨੀ ਦੇ ਅਧਿਕਾਰੀਆਂ Eddy Cue ਅਤੇ Craig Federighi ਨੇ ਹਾਲ ਹੀ ''ਚ ਇੰਟਰਵਿਊ ਇਹ ਗੱਲ ਕਹੀ ਹੈ। ਪਿਛਲੇ ਮਹੀਨੇ ਐਪਲ ਮਿਊਜ਼ਿਕ ਦੇ ਸਬਸਕ੍ਰਾਈਬਰਸ ਦੀ ਗਿਣਤੀ 10 ਮਿਲੀਅਨਲ ਸੀ, ਇਸ ਦਾ ਅਰਥ ਇਹ ਹੈ ਕਿ ਕਿਊਪਰਟਿਨੋ ਆਧਾਰਿਤ ਕੰਪਨੀ ਦੀ ਐਪਲ ਮਿਊਜ਼ਿਕ ਸਰਵਿਸ ਦੇ ਨਾਲ ਇਕ ਮਹੀਨੇ ''ਚ ਇਕ ਮਿਲੀਅਨ ਸਬਸਕ੍ਰਾਈਬਰਸ ਜੁੜ ਗਏ ਹਨ।
ਐਪਲ ਮਿਊੁਜ਼ਿਕ ਤੋਂ ਇਲਾਵਾ ਹੋਰ ਵੀ ਕਈ ਐਪਲ ਇੰਟਰਨੈੱਟ ਸਰਵਿਸੇਜ਼ ਹਨ ਜਿਵੇਂ ਆਈਕਲਾਊਡ ਦੇ 782 ਮਿਲੀਅਨ ਯੂਜ਼ਰਸ, ਹਰ ਸੈਕਿੰਡ 200,000 ਆਈਮੈਸੇਜਿਸ ਹੋ ਰਹੇ ਹਨ।