ਐਪਲ ਨੇ ਚੀਨ ਤੋਂ ਤਾਈਵਾਨ ਸ਼ਿਫਟ ਕੀਤੀ ਕੁਝ AirPods, iPad और ਐਪਲ ਵਾਚ ਦੀ ਪ੍ਰੋਡਕਸ਼ਨ

02/20/2020 1:59:40 PM

ਗੈਜੇਟ ਡੈਸਕ– ਜੇਕਰ ਟੈਕਨਾਲੋਜੀ ਕੰਪਨੀਆਂ ਦੀ ਗੱਲ ਕੀਤੀ ਜਾਵੇ ਤਾਂ ਕੋਰੋਨਾਵਾਇਰਸ ਦਾ ਅਸਰ ਸਭ ਤੋਂ ਜ਼ਿਆਦਾ ਐਪਲ ਕੰਪਨੀ ’ਤੇ ਹੀ ਪਿਆ ਹੈ। ਐਪਲ ਨੇ ਆਪਣੀ ਪ੍ਰੋਡਕਸ਼ਨ ਨੂੰ ਚੀਨ ਤੋਂ ਤਾਈਵਾਨ ਸ਼ਿਫਟ ਕਰਨ ਦਾ ਫੈਸਲਾ ਲਿਆ ਹੈ। ਆਨਲਾਈਨ ਟੈਕਨਾਲੋਜੀ ਨਿਊਜ਼ ਵੈੱਬਸਾਈਟ 9ਟੂ5 ਮੈਕ ਦੀ ਰਿਪੋਰਟ ਮੁਤਾਬਕ, ਹੁਣਐਪਲ ਕੁਝ ਏਅਰਪੌਡਸ, ਆਈਪੈਡ ਅਤੇ ਐਪਲ ਵਾਚ ਦੀ ਪ੍ਰੋਡਕਸ਼ਨ ਚੀਨ ਦੀ ਬਜਾਏ ਤਾਈਵਾਨ ’ਚ ਹੀ ਕਰੇਗੀ ਅਤੇ ਇਸ ਦੇ ਪ੍ਰੋਸੈਸ ਨੂੰ ਵੀ ਸ਼ੁਰੂ ਕਰ ਦਿੱਤਾ ਗਿਆ ਹੈ। 

ਇਸ ਕਾਰਨ ਲਿਆ ਗਿਆ ਇਹ ਫੈਸਲਾ
ਕੋਰੋਨਾਵਾਇਰਸ ਦੇ ਚਲਦੇ ਐਪਲ ਪ੍ਰੋਡਕਟਸ ਦੀ ਚੀਨ ’ਚ ਹੋ ਰਹੀ ਪ੍ਰੋਡਕਸ਼ਨ ਕਾਫੀ ਪ੍ਰਭਾਵਿਤ ਹੋ ਗਈ ਸੀ। ਅਜਿਹੇ ’ਚ ਹੁਣ ਪ੍ਰੋਡਕਸ਼ਨ ਨੂੰ ਚੀਨ ਤੋਂ ਤਾਈਵਾਨ ਸ਼ਿਫਟ ਕਰਨ ਬਾਰੇ ਕੰਪਨੀ ਨੂੰ ਸੋਚਨਾ ਪਿਆ। ਐਪਲ ਨੇ ਪ੍ਰੋਡਕਸ਼ਨ ਨੂੰ ਵਧਾਉਣ ਲਈ ਆਪਣੇ ਸਪਲਾਇਅਰਜ਼ ਨੂੰ ਵ ਪਾਰਟਸ ’ਚ ਕਮੀ ਨਾ ਆਉਣ ਦੀ ਗੱਲ ਕਹੀ ਹੈ। 

ਤਾਈਵਾਨ ’ਚ ਅਸੈਂਬਲ ਹੋ ਰਹੀ ਐਪਲ ਦੀ ਮੈਕਬੁੱਕ ਏਅਰ
ਦੱਸ ਦੇਈਏ ਕਿ ਐਪਲ ਦੇ ਇਹ ਪ੍ਰੋਡਕਟ ਨਹੀਂ ਹੋਣਗੇ ਜਿਨ੍ਹਾਂ ਨੂੰ ਤਾਈਵਾਨ ’ਚ ਬਣਾਇਆ ਜਾਵੇਗਾ। ਇਸ ਤੋਂ ਪਹਿਲਾਂ ਵੀ ਐਪਲ ਆਪਣੀ ਮੈਕਬੁੱਕ ਏਅਰ ਅਤੇ ਮੈਕਬੁੱਕ ਪ੍ਰੋ ਦੀ ਅਸੈਂਬਲਿੰਗ ਤਾਈਵਾਨ ’ਚ ਹੀ ਕਰ ਰਹੀ ਹੈ। 

ਕੋਰੋਨਾਵਾਇਰਸ ਦਾ ਪੈ ਰਿਹਾ ਦੁਨੀਆ ਭਰ ’ਤੇ ਅਸਰ
WHO ਦੀ ਰਿਪੋਰਟ ਮੁਤਾਬਕ, ਪਿਛਲੇ 24 ਘੰਟਿਆਂ ’ਚ ਚੀਨ ’ਚ 1909 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ’ਚੋਂ 98 ਨਵੇਂ ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਗਈ ਹੈ। ਉਥੇ ਹੀ ਕੁਲ ਮਿਲਾ ਕੇ 73,332 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ’ਚੋਂ 1,873 ਲੋਕਾਂ ਦੀ ਮੌਤ ਹੋ ਗਈ ਹੈ। 


Related News