ਭਾਰਤ ''ਚ ਬਣਨਗੇ ਐਪਲ ਆਈਫੋਨ!
Sunday, May 22, 2016 - 02:14 PM (IST)
ਜਲੰਧਰ- ਐਪਲ ਦੇ ਹੋਰ ਦੂਜੇ ਉਤਪਾਦ ਛੇਤੀ ਵੀ ਦੇਸ਼ ''ਚ ਬਣਨੇ ਸ਼ੁਰੂ ਹੋ ਸਕਦੇ ਹਨ। ਐਪਲ ਦੇ ਸੀ. ਈ. ਓ. ਟਿਮ ਕੁਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠਕ ''ਚ ਇਸ ਗੱਲ ਦੇ ਸੰਕੇਤ ਦਿੱਤੇ ਹਨ। ਕੁਕ ਨੇ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਨਰਿੰਦਰ ਮੋਦੀ ਮੋਬਾਇਲ ਐਪਲੀਕੇਸ਼ਨ ਦਾ ਆਧੁਨਿਕ ਵਰਜ਼ਨ ਭੇਟ ਕੀਤਾ, ਜਿਸ ''ਚ ਇਕ ਵਲੰਟੀਅਰ ''ਮਾਈ ਨੈੱਟਵਰਕ'' ਦਾ ਬਦਲ ਜੋੜਿਆ ਗਿਆ ਹੈ। ਇਸ ਮਾਈ ਨੈੱਟਵਰਕ'' ਫੀਚਰ ਦੇ ਮਾਧਿਅਮ ਨਾਲ ਲੋਕਾਂ ਦਾ ਸਸ਼ਕਤੀਕਰਨ ਹੋਵੇਗਾ ਅਤੇ ਉਹ ਇਸ ਮੰਚ ''ਤੇ ਆਪਣੇ ਵਿਚਾਰਾਂ ਨੂੰ ਸਾਂਝਾ ਕਰ ਸਕਣਗੇ ਅਤੇ ਜ਼ਿਆਦਾ ਸਰਗਰਮੀ ਨਾਲ ਯੋਗਦਾਨ ਦੇ ਸਕਣਗੇ।
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ, ''''ਆਪਣੇ ਭਾਰਤ ਦੌਰੇ ਦੇ ਆਖਰੀ ਪੜਾਅ ''ਚ ਕੁਕ ਸ਼ਨੀਵਾਰ ਨੂੰ ਰੇਸਕੋਰਸ ਰੋਡ ਸਥਿਤ ਪ੍ਰਧਾਨ ਮੰਤਰੀ ਨਿਵਾਸ ਪੁੱਜੇ। ਇਸ ਮੌਕੇ ''ਕੁਕ ਨੇ ਨਰਿੰਦਰ ਮੋਦੀ ਮੋਬਾਇਲ ਐਪ ਦਾ ਨਵਾਂ ਵਰਜ਼ਨ ਜਾਰੀ ਕੀਤਾ। ਇਸ ਤੋਂ ਬਾਅਦ ਕੁਕ ਅਤੇ ਮੋਦੀ ਵਿਚਾਲੇ ਵਿਸਥਾਰ ਨਾਲ ਗੱਲਬਾਤ ਹੋਈ।'''' ਕੁਕ ਨੇ ਭਾਰਤ ਲਈ ਐਪਲ ਦੀਆਂ ਭਵਿੱਖ ਦੀਆਂ ਯੋਜਨਾਵਾਂ ''ਤੇ ਚਰਚਾ ਕੀਤੀ । ਉਨ੍ਹਾਂ ਦੇਸ਼ ''ਚ ਵਿਨਿਰਮਾਣ, ਪ੍ਰਚੂਨ ਵਿਕਰੀ ਅਤੇ ਇੱਥੋਂ ਦੇ ਹੁਨਰਮੰਦ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਦੀਆਂ ਸੰਭਾਵਨਾਵਾਂ ''ਤੇ ਚਰਚਾ ਕੀਤੀ । ਉਥੇ ਹੀ ਉਨ੍ਹਾਂ ਸਾਈਬਰ ਸੁਰੱਖਿਆ ਅਤੇ ਡਾਟਾ ਕੋਡ ਭਾਸ਼ਾ ''ਤੇ ਵੀ ਵਿਚਾਰ-ਵਟਾਂਦਰਾ ਕੀਤਾ।
ਕੁਕ ਨੇ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਨਰਿੰਦਰ ਮੋਦੀ ਮੋਬਾਇਲ ਐਪਲੀਕੇਸ਼ਨ ਦਾ ਆਧੁਨਿਕ ਵਰਜ਼ਨ ਭੇਟ ਕੀਤਾ, ਜਿਸ ''ਚ ਇਕ ਵਲੰਟੀਅਰ ''ਮਾਈ ਨੈੱਟਵਰਕ'' ਦਾ ਬਦਲ ਜੋੜਿਆ ਗਿਆ ਹੈ। ਇਸ ਮਾਈ ਨੈੱਟਵਰਕ'' ਫੀਚਰ ਦੇ ਮਾਧਿਅਮ ਨਾਲ ਲੋਕਾਂ ਦਾ ਸਸ਼ਕਤੀਕਰਨ ਹੋਵੇਗਾ ਅਤੇ ਉਹ ਇਸ ਮੰਚ ''ਤੇ ਆਪਣੇ ਵਿਚਾਰਾਂ ਨੂੰ ਸਾਂਝਾ ਕਰ ਸਕਣਗੇ ਅਤੇ ਜ਼ਿਆਦਾ ਸਰਗਰਮੀ ਨਾਲ ਯੋਗਦਾਨ ਦੇ ਸਕਣਗੇ।
