ਐਪਲ ਆਪਣੇ ਇਸ ਈਵੈਂਟ ''ਚ ਪੇਸ਼ ਕਰ ਸਕਦੀ ਹੈ AirTags ਸਕਿਓਰਟੀ ਟ੍ਰੈਕਰ

02/20/2020 2:00:56 AM

ਗੈਜੇਟ ਡੈਸਕ—ਆਈਫੋਨ ਨਿਰਮਾਤਾ ਕੰਪਨੀ ਐਪਲ ਇਸ ਸਾਲ ਜੂਨ 'ਚ ਆਯੋਜਿਤ ਹੋਣ ਵਾਲੇ ਆਪਣੇ ਸਾਲਾਨਾ ਈਵੈਂਟ WWDC 2020 'ਚ Ultra-Wideband ਟ੍ਰੈਕਰ ਪੇਸ਼ ਕਰ ਸਕਦੀ ਹੈ। ਐਪਲ ਆਪਣੇ ਇਸ ਸਕਿਓਰਟੀ ਟ੍ਰੈਕਰ ਨੂੰ Apple Tags / AirTags ਦੇ ਨਾਂ ਨਾਲ ਲਾਂਚ ਕਰ ਸਕਦੀ ਹੈ। ਐਪਲ ਵਿਸ਼ਲੇਸ਼ਕ Ming-Chi Kuo ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਮੁਤਾਬਕ ਐਪਲ ਟੈਗਸ ਨੂੰ ਲੇਟੈਸਟ ਆਈਫੋਨ ਮਾਡਲਸ ਆਈਫੋਨ 11 ਸੀਰੀਜ਼ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਨ੍ਹਾਂ ਸਕਿਓਰਟੀ ਟੈਗਸ ਦੀ ਮਦਦ ਨਾਲ ਯੂਜ਼ਰਸ ਆਪਣੀਆਂ ਰੋਜ਼ਾਨਾ ਦੀਆਂ ਚੀਜ਼ਾਂ ਨੂੰ ਟ੍ਰੈਕ ਕਰ ਸਕਣਗੇ। ਇਸ ਸਕਿਓਰਟੀ ਟ੍ਰੈਕਰ 'ਚ ਕੰਪਨੀ ਆਪਣੇ ਯੂ.ਆਈ. ਲੋਕੇਟਰ ਚਿਪ ਦਾ ਇਸਤੇਮਾਲ ਕਰ ਸਕਦੀ ਹੈ। ਇਸ ਤੋਂ ਇਲਾਵਾ ਕੰਪਨੀ ਆਪਣੇ ਆਗਮੇਟੇਡ ਰੀਅਲਟੀ (ਏ.ਆਰ.) ਫੀਚਰ 'ਤੇ ਵੀ ਕੰਮ ਕਰ ਰਹੀ ਹੈ।

ਐਪਲ ਟੈਗ ਦੀ ਗੱਲ ਕਰੀਏ ਤਾਂ ਇਹ ਆਈਫੋਨਸ ਨਾਲ ਲੋਕੇਸ਼ਨ ਟ੍ਰੈਕਿੰਗ ਕਰਨ 'ਚ ਮਦਦ ਕਰੇਗਾ ਤਾਂ ਕਿ ਕਿਸੇ ਵੀ ਚੀਜ਼ ਨੂੰ ਲੱਭਿਆ ਜਾ ਸਕੇ। ਐਪਲ ਦਾ ਇਹ ਟ੍ਰੈਕਰ ਠੀਕ ਕਿਸੇ ਬਲੂਟੁੱਥ ਟ੍ਰੈਕਰ ਦੀ ਤਰ੍ਹਾਂ ਕੰਮ ਕਰੇਗਾ। ਤੁਹਾਨੂੰ ਦਸ ਦੇਈਏ ਕਿ ਐਪਲ ਵਾਚ ਅਤੇ ਏਅਰਪਾਡਸ ਠੀਕ ਇਸ ਤਰ੍ਹਾਂ ਦੇ ਟ੍ਰੈਕਰ ਨਾਲ ਕੰਮ ਕਰਦੇ ਹਨ। ਐਪਲ ਏਅਰਟੈਗ ਦਾ ਮੁਕਾਬਲਾ Tile ਵਰਗੇ ਟ੍ਰੈਕਿੰਗ ਡਿਵਾਈਸ ਨਾਲ ਹੋਵੇਗਾ। ਐਪਲ ਅਗਲੇ ਮਹੀਨੇ ਆਪਣੇ ਬਜਟ ਆਈਫੋਨ ਨੂੰ ਲਾਂਚ ਕਰਨ ਵਾਲੀ ਹੈ। ਐਪਲ ਆਈਫੋਨ ਐੱਸ.ਈ.2 ਜਾਂ ਆਈਫੋਨ 9 ਦਾ ਅਜੇ ਟ੍ਰਾਇਰ ਪ੍ਰੋਡਕਸ਼ਨ ਕੀਤਾ ਜਾ ਰਿਹਾ ਹੈ। ਇਸ ਅਫੋਰਡੇਬਲ ਆਈਫੋਨ 'ਚ 4.7 ਇੰਚ ਡਿਸਪਲੇਅ ਦਿੱਤੀ ਜਾ ਸਕਦੀ ਹੈ।

ਇਸ ਦੇ ਹੁਣ ਤਕ ਸਾਹਮਣੇ ਆਏ ਫੀਚਰਸ ਮੁਤਾਬਕ ਇਸ ਦੀ ਲੁਕ ਅਤੇ ਡਿਜ਼ਾਈਨ ਕਾਫੀ ਹਦ ਤਕ ਆਈਫੋਨ 8 ਦੀ ਤਰ੍ਹਾਂ ਹੀ ਹੋਵੇਗਾ। ਇਸ ਦੇ ਬੈਕ 'ਚ ਸਿੰਗਲ ਰੀਅਰ ਕੈਮਰਾ ਦਿੱਤਾ ਜਾ ਸਕਦਾ ਹੈ। ਉੱਥੇ, ਇਸ ਦੇ ਫਰੰਟ 'ਚ ਵੀ ਸਿੰਗਲ ਕੈਮਰਾ ਦਿੱਤਾ ਜਾ ਸਕਦਾ ਹੈ। ਫੋਨ 'ਚ ਹੋਮ ਬਟਨ ਨਾਲ ਹੀ ਫਿਗਰਪ੍ਰਿੰਟ ਸੈਂਸਰ ਦਿੱਤਾ ਜਾ ਸਕਦਾ ਹੈ। ਗੱਲ ਕਰੀਏ ਫੋਨ ਦੀ ਕੀਮਤ ਦੀ ਤਾਂ ਇਸ ਨੂੰ 30,000 ਰੁਪਏ ਦੇ ਪ੍ਰਾਈਸ ਰੇਂਜ ਨਾਲ ਲਾਂਚ ਕੀਤਾ ਜਾ ਸਕਦਾ ਹੈ।


Karan Kumar

Content Editor

Related News