5G ''ਤੇ ਕੰਮ ਕਰ ਰਿਹੈ ਐਪਲ, ਅਗਲੇ ਸਾਲ ਲਾਂਚ ਕਰ ਸਕਦਾ ਹੈ ਫੋਲਡੇਬਲ iPad

Monday, Jul 08, 2019 - 02:03 AM (IST)

5G ''ਤੇ ਕੰਮ ਕਰ ਰਿਹੈ ਐਪਲ, ਅਗਲੇ ਸਾਲ ਲਾਂਚ ਕਰ ਸਕਦਾ ਹੈ ਫੋਲਡੇਬਲ iPad

ਗੈਜੇਟ ਡੈਸਕ—ਐਪਲ ਇਕ ਨਵੇਂ 5ਜੀ ਫੋਲਡੇਬਲ ਆਈਪੈਡ 'ਤੇ ਕੰਮ ਕਰ ਰਿਹਾ ਹੈ ਜਿਸ ਨੂੰ ਅਗਲੇ ਸਾਲ ਲਾਂਚ ਕੀਤਾ ਜਾ ਸਕਦਾ ਹੈ। ਇਹ ਗੱਲ ਇਕ ਮੀਡੀਆ ਰਿਪੋਰਟ 'ਚ ਕੀਤੀ ਗਈ ਹੈ। ਲੰਡਨ ਸਥਿਤ ਆਈ.ਐੱਚ.ਐੱਸ. ਮਾਰਕੀਟ ਦੇ ਮਾਹਰ ਜੈੱਫ ਲਿਨ ਦਾ ਦਾਅਵਾ ਹੈ ਕਿ ਐਪਲ ਗੁੱਪਤ ਤਰੀਕੇ ਨਾਲ ਇਸ ਆਈਪੈਡ 'ਤੇ ਕੰਮ ਕਰ ਰਿਹਾ ਹੈ। ਨਿਊਜ਼ ਪੋਰਟਲ 9ਟੂ5 ਮੈਕ ਦੀ ਰਿਪੋਰਟ ਮੁਤਾਬਕ ਇਹ ਪ੍ਰੋਡਕਟ ਜ਼ਾਹਿਰ ਤੌਰ 'ਤੇ ਮੈਕਬੁੱਕ ਆਕਾਰ ਦੀ ਸਕਰੀਨ ਦੀ ਸੁਵਿਧਾ ਦੇਵੇਗਾ। ਆਈਪੈਡ ਪ੍ਰੋ 12.9 ਇੰਚ ਦੀ ਸਕਰੀਨ ਨਾਲ ਪਹਿਲੇ ਹੀ ਸਭ ਤੋਂ ਉੱਤੇ ਹੈ।

ਵਰਤਮਾਨ 'ਚ ਕਿਸੇ ਵੀ ਐਪਲ ਡਿਵਾਈਸ 'ਚ 5ਜੀ ਕੂਨੈਕਟੀਵਿਟੀ ਨਹੀਂ ਹੈ। ਹੁਣ ਕੰਪਨੀ ਤਿੰਨ ਆਈਫੋਨ ਲਾਂਚ ਕਰ ਸਕਦੀ ਹੈ। ਇਨ੍ਹਾਂ 'ਚ 6.7 ਇੰਚ ਅਤੇ 5.4 ਇੰਚ ਦੇ 5ਜੀ ਆਈਫੋਨ ਸ਼ਾਮਲ ਹਨ। ਇਸ ਦੇ ਨਾਲ ਹੀ ਮੀਡੀਅਮ ਸਾਈਜ਼ ਦੇ 6.1 ਇੰਚ ਦੇ ਆਈਫੋਨ 'ਚ 5ਜੀ ਨਹੀਂ ਹੋਵੇਗਾ ਜਿਸ ਨਾਲ ਇਸ ਦੇ ਸਸਤੇ ਹੋਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ।

ਐਪਲ ਦੇ 5ਜੀ 'ਚ ਐਂਟਰੀ ਕਰਨ ਤੋਂ ਪਹਿਲਾਂ ਹੀ ਹੋਰ ਕੰਪਨੀਆਂ ਨੇ ਵੀ ਵਿਸ਼ਵ ਦੇ ਕਈ ਸ਼ਹਿਰਾਂ 'ਚ 5ਜੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਮਈ 'ਚ ਇਹ ਖਬਰ ਆਈ ਸੀ ਕਿ ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਆਪਣਾ ਖੁਦ ਦਾ iPhone 5G ਚਿੱਪ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ । ਇਸ ਕੰਮ 'ਚ ਕੰਪਨੀ ਨੂੰ ਕਰੀਬ 6 ਸਾਲ ਦਾ ਸਮਾਂ ਲੱਗ ਸਕਦਾ ਹੈ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਐਪਲ ਦਾ ਇਹ 5ਜੀ ਚਿੱਪ ਸਾਲ 2025 ਤਕ ਬਣ ਕੇ ਤਿਆਰ ਹੋ ਜਾਵੇਗਾ।


author

Karan Kumar

Content Editor

Related News