ਐਪਲ ਨੇ ਮੈਕ ਓ.ਐੱਸ. ਹਾਈ ਸੀਅਰਾ ਕੀਤਾ ਲਾਂਚ

Tuesday, Sep 26, 2017 - 12:15 AM (IST)

ਜਲੰਧਰ—ਆਈਫੋਨ ਨਿਰਮਾਤਾ ਕੰਪਨੀ ਐਪਲ ਨੇ ਹਾਲ ਹੀ 'ਚ ਜਿੱਥੇ ਆਪਣੇ ਨਵੇਂ ਆਈਫੋਨਾਂ ਅਤੇ ਆਈ. ਓ. ਐੱਸ. ਸਾਫਟਵੇਅਰਾਂ ਨੂੰ ਲਾਂਚ ਕੀਤਾ ਸੀ, ਉਥੇ ਹੀ ਹੁਣ ਐਪਲ ਨੇ ਸੋਮਵਾਰ ਨੂੰ ਮੈਕ ਲਈ ਨਵੇਂ ਆਪਰੇਟਿੰਗ ਸਿਸਟਮ ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਕਿਹਾ ਕਿ ਇਸ ਸਾਫਟਵੇਅਰ ਨਾਲ ਵੀਡੀਓ ਸਟਰੀਮਿੰਗ ਦੀ ਗੁਣਵੱਤਾ ਦੇ ਨਾਲ ਸਥਿਰਤਾ 'ਚ ਵੀ ਸੁਧਾਰ ਹੋਵੇਗਾ। 
ਐਪਲ ਨੇ ਮੈਕ ਓ.ਐੱਸ. High Sierra ਸਾਫਟਵੇਅਰ ਨੂੰ ਲਾਂਚ ਕਰਦੇ ਹੋਏ ਕਿਹਾ ਕਿ ਇਸ ਨੂੰ ਆਪਡੇਟ ਕਰਨ 'ਤੇ ਇਹ ਤੁਹਾਡੀਆਂ ਮੈਕ 'ਚ ਪਈਆਂ ਫਾਈਲਾਂ, ਫੋਟੋਆਂ ਅਤੇ ਈ-ਮੇਲਾਂ ਨੂੰ ਆਟੋਮੈਟਿਕ Organize ਕਰਨ 'ਚ ਮਦਦ ਕਰੇਗਾ ਅਤੇ ਇਸ ਦੇ ਨਾਲ ਹੀ ਇਹ ਤੁਹਾਡੀਆਂ ਫੋਟੋਆਂ ਅਤੇ ਮੀਊਟ ਵੀਡੀਓਸ ਨੂੰ ਐਪਲ ਦੇ ਸਫਾਰੀ ਬ੍ਰਾਊਜ਼ਰ ਰਾਹੀਂ ਹੋਰ ਬਿਹਤਰ ਬਣਾਉਣ 'ਚ ਮਦਦ ਕਰੇਗਾ।
ਐਪਲ ਨੇ 1 ਜੂਨ ਨੂੰ ਨਵੀਂ ਪ੍ਰਣਾਲੀ ਦਾ ਉਦਘਾਟਨ ਕੀਤਾ ਸੀ ਅਤੇ ਇਸ ਤੋਂ ਕੁਝ ਮਹੀਨਿਆਂ ਬਾਅਦ ਸੀਰੀ ਦੀਆਂ ਵਿਸ਼ੇਸ਼ਤਾਵਾਂ ਨੂੰ ਸੀਰੀ ਵਾਇਸ ਅਤੇ ਮੀਊਜ਼ਿਕ ਸਿਸਟਮ ਨਾਲ ਅਪਡੇਟ ਕੀਤਾ ਗਿਆ। ਆਉਣ ਵਾਲੇ ਕੁਝ ਮਹੀਨਿਆਂ 'ਚ ਐਪਲ ਆਪਣੇ ਨਵੇਂ ਅਪਡੇਟਸ ਦੇ ਨਾਲ-ਨਾਲ ਹੋਮ-ਪੋਡ ਸਪੀਕਰ ਅਤੇ ਆਈਮੈਕ ਪ੍ਰੋਅ ਨੂੰ ਲਾਂਚ ਕਰ ਸਕਦਾ ਹੈ। 
ਐਪਲ ਦਾ ਇਹ ਸਾਫਟਵੇਅਰ ਫ੍ਰੀ 'ਚ ਅਪਡੇਟ ਕੀਤਾ ਜਾ ਸਕਦਾ ਹੈ। 2009-10 'ਚ ਬਣੇ ਮੈਕਾਂ 'ਚ ਵੀ High Sierra ਅਪੇਡਟ ਕੀਤੀ ਜਾ ਸਕਦਾ ਹੈ। ਜਿਸ ਦੇ ਲਈ ਵੱਖ-ਵੱਖ ਫੀਚਰਸ ਅਤੇ Recuirements ਦੀ ਜ਼ਰੂਰਤ ਹੋਵੇਗੀ। ਜੇਕਰ ਤੁਹਾਨੂੰ ਪਤਾ ਨਹੀਂ ਤੁਹਾਡੀ ਇਹ ਮੈਕ ਬੁੱਕ ਕਿਹੜੇ ਸੰਨ ਦੀ ਬਣੀ ਹੋਈ ਹੈ ਤਾਂ ਤੁਸੀਂ ਸਕਰੀਨ ਦੇ ਖੱਬੇ ਪਾਸੇ ਬਣੇ ਐਪਲ ਦੇ ਆਈਕੋਨ 'ਤੇ ਕਲਿੱਕ ਕਰਕੇ ਤੁਸੀਂ About this mac ਤੋਂ ਹੋਰ ਜਾਣਕਾਰੀ ਹਾਸਲ ਕਰ ਸਕਦੇ ਹੋ।
About this mac book ਫੰਕਸ਼ਨ 'ਤੇ ਕਲਿੱਕ ਕਰਕੇ ਤੁਸੀਂ ਸਟੋਰੇਜ ਟੈਬ 'ਤੇ ਜਾ ਕੇ ਤੁਸੀਂ ਆਪਣੇ ਮੈਕ ਦੀ ਸਟੋਰੇਜ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਜੇਕਰ ਤੁਹਾਡੇ ਮੈਕ ਦੀ ਸਟੋਰੇਜ ਘਟ ਹੈ ਤਾਂ ਤੁਸੀਂ ਆਪਣੀਆਂ ਫਾਈਲਾਂ, ਫੋਟੋਆਂ ਨੂੰ ਕਲਾਊਡ,ਡਿਸਕ ਅਤੇ External Drive 'ਚ ਐਪਲ ਦੇ ਫੀਚਰ ਟਾਈਮ ਮਸ਼ੀਨ ਰਾਹੀਂ ਇਨ੍ਹਾਂ ਚੀਜ਼ਾਂ ਦਾ ਬੈਕਅਪ ਬਣਾ ਸਕਦੇ ਹੋ ਅਤੇ ਸੇਵ ਕਰ ਸਕਦੇ ਹੋ


Related News