Apple ਨੇ ਲਾਂਚ ਕੀਤਾ ਨਵਾਂ iPad Air, ਮਿਲੇਗਾ M3 Chip ਤੇ Magic Keyboard, ਜਾਣੋ ਕੀਮਤ

Wednesday, Mar 05, 2025 - 08:14 PM (IST)

Apple ਨੇ ਲਾਂਚ ਕੀਤਾ ਨਵਾਂ iPad Air, ਮਿਲੇਗਾ M3 Chip ਤੇ Magic Keyboard, ਜਾਣੋ ਕੀਮਤ

ਗੈਜੇਟ ਡੈਸਕ- ਐਪਲ ਨੇ ਆਪਣਾ ਨਵਾਂ iPad Air ਲਾਂਚ ਕਰ ਦਿੱਤਾ ਹੈ ਜੋ M3 Chip ਦੇ ਨਾਲ ਆਉਂਦਾ ਹੈ। ਇਸ ਲੇਟੈਸਟ ਚਿਪ ਦੀ ਮਦਦ ਨਾਲ ਇਸ ਨਵੇਂ ਪ੍ਰੋਡਕਟ 'ਚ ਬਿਹਤਰ ਪਰਫਾਰਮੈਂਸ ਅਤੇ ਐਨਹਾਂਸਡ ਏ.ਆਈ. ਫੀਚਰਜ਼ ਮਿਲਣਗੇ। ਇਸ ਨਵੇਂ ਆਈਪੈਡ ਨੂੰ ਦੋ ਸਕਰੀਨ ਸਾਈਜ਼ 'ਚ ਪੇਸ਼ ਕੀਤਾ ਹੈ। ਇਹ ਇਕ ਲਾਈਟਵੇਟ ਪ੍ਰੋਡਕਟ ਹੈ। 

ਨਵੇਂ Apple iPad Air ਦੇ ਅੰਦਰ ਨਵਾਂ ਰੀਡਿਜ਼ਾਈਨ Magic Keyboard ਅਤੇ ਐਡਵਾਂਸ ਗ੍ਰਾਫਿਕਸ ਆਰਕੀਟੈਕਚਰ ਮਿਲੇਗਾ। ਇਸ ਵਿਚ ਨਵਾਂ M3 ਚਿਪਸੈੱਟ ਦਾ ਇਸਤੇਮਾਲ ਕੀਤਾ ਹੈ ਜੋ M1 ਚਿਪ ਦੀ ਤੁਲਨਾ 'ਚ ਦੁਗਣਾ ਫਾਸਟ ਪਰਫਾਰਮੈਂਸ ਦੇ ਸਕਦੀ ਹੈ। 

iPad Air M3 'ਚ ਲੇਟੈਸਟ iPadOS ਦੇ ਨਾਲ Apple Intelligence ਦਾ ਸਪੋਰਟ ਮਿਲੇਗਾ। ਇਥੇ ਆਪਸ਼ਨਲ 5ਜੀ ਕੁਨੈਕਟੀਵਿਟੀ ਦਾ ਆਪਸ਼ਨ ਮਿਲੇਗਾ, ਉਸ ਲਈ ਯੂਜ਼ਰਜ਼ ਨੂੰ ਸੈਲੂਲਰ ਵੇਰੀਐਂਟ ਖਰੀਦਣਾ ਹੋਵੇਗਾ। ਇਸ ਨਵੇਂ ਆਈਪੈਡ 'ਚ USB-C port ਦਿੱਤਾ ਗਿਆ ਹੈ। ਇਥੇ ਦੋ ਸਕਰੀਨ ਸਾਈਜ਼ 11 ਇੰਚ ਅਤੇ 13 ਇੰਚ ਮਿਲਣਗੇ। Apple Intelligence ਦੀ ਮਦਦ ਨਾਲ ਇਸ ਵਿਚ ਇਹ ਫੀਚਰਜ਼ ਸ਼ਾਮਲ ਹੋਣਗੇ। 

ਇਹ ਵੀ ਪੜ੍ਹੋ- ਬੜੇ ਹੀ ਫਾਇਦੇ ਵਾਲਾ ਹੈ BSNL ਦਾ ਇਹ ਪਲਾਨ, ਨਿੱਜੀ ਕੰਪਨੀਆਂ ਦੀ ਵੱਧ ਗਈ ਟੈਨਸ਼ਨ

Clean Up in Photos : ਫੋਟੋ ਤੋਂ ਗੈਰ ਜ਼ਰੂਰੀ ਐਲੀਮੈਂਟਸ ਨੂੰ ਰਿਮੂਵ ਕਰ ਸਕੋਗੇ।

Enhanced search : ਫੋਟੋ ਅਤੇ ਵੀਡੀਓ ਸਰਚ ਕਰਨ ਲਈ ਸਪੋਰਟ ਮਿਲੇਗਾ।

Image Wand in Notes : ਆਪਣੇ ਸਕੈੱਚ ਨੂੰ ਪ੍ਰੋਫੈਸ਼ਨਲ ਟੱਚ ਦੇ ਸਕੋਗੇ। 

Image Playground : ਟੈਕਸਟ ਪ੍ਰੋਮਪਟ ਦੀ ਮਦਦ ਨਾਲ ਇਮੇਜ ਜਨਰੇਟ ਕਰ ਸਕੋਗੇ। 

ਨਵਾਂ Siri : ChatGPT ਦੇ ਨਾਲ ਇੰਟੀਗ੍ਰੇਸ਼ਨ ਮਿਲੇਗਾ। 

ਨਵੇਂ iPad Air M3 ਦੇ ਨਾਲ ਨਵਾਂ Magic Keyboard ਕੰਪੈਟੇਬਲ ਹੋਵੇਗਾ, ਜੋ 14-key Function Row ਦੇ ਨਾਲ ਆਉਂਦਾ ਹੈ। ਇਹ ਆਈਪੈਡ ਦੇ ਨਾਲ ਮੈਗਨੇਟਿਕਲੀ ਅਟੈਚ ਹੋ ਸਕਦਾ ਹੈ। 

ਇਹ ਵੀ ਪੜ੍ਹੋ- MWC 2025: ਇਸ ਕੰਪਨੀ ਨੇ ਪੇਸ਼ ਕੀਤਾ ਗਜਬ ਦਾ ਲੈਪਟਾਪ, ਧੁੱਪ ਨਾਲ ਹੋ ਜਾਵੇਗਾ ਚਾਰਜ

PunjabKesari

ਇਹ ਵੀ ਪੜ੍ਹੋ- MWC 2025: ਆ ਗਿਆ ਦੁਨੀਆ ਦਾ ਪਹਿਲਾ PetPhone, ਪਾਲਤੂ ਜਾਨਵਰਾਂ ਨਾਲ ਕਰ ਸਕੋਗੇ ਗੱਲ

Apple iPad Air ਦੀ ਕੀਮਤ 

iPad Air M3 ਦਾ ਪ੍ਰੀ ਆਰਡਰ 4 ਮਾਰਚ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਇਸਦੀ ਸੇਲ 12 ਮਾਰਚ ਤੋਂ ਸ਼ੁਰੂ ਹੋਵੇਗੀ। ਇਹ ਹੈਂਡਸੈੱਟ ਦੋ ਡਿਸਪਲੇਅ ਸਾਈਜ਼ ਅਤੇ ਚਾਰ ਕਲਰ ਵੇਰੀਐਂਟ 'ਚ ਆਉਂਦਾ ਹੈ, ਜਿਨ੍ਹਾਂ ਦੇ ਨਾਂ- ਬਲਿਊ, ਪਰਪਲ, ਸਟਾਰਲਾਈਟ ਅਤੇ ਸਪੇਸ ਗ੍ਰੇਅ ਹਨ। 

11-inch iPad Air (Wi-Fi) ਦੀ ਕੀਮਤ

11-inch iPad Air (Wi-Fi) ਦੇ ਸ਼ੁਰੂਆਤੀ ਵੇਰੀਐਂਟ ਦੀ ਕੀਮਤ 59,900 ਰੁਪਏ ਹੈ, ਜਿਸ ਵਿਚ 128GB ਇੰਟਰਨਲ ਸਟੋਰੇਜ ਮਿਲੇਗੀ। 256GB ਸਟੋਰੇਜ ਲਈ 69,900 ਰੁਪਏ ਅਤੇ 512 GB ਸਟੋਰੇਜ ਲਈ 89,900 ਰੁਪਏ ਖਰਚ ਹੋਣਗੇ। ਇਸ ਵਿਚ 1TB ਵੇਰੀਐਂਟ 1,09,900 ਰੁਪਏ ਦਾ ਮਿਲੇਗਾ। 

1-inch iPad Air with Wi-Fi + Cellular ਦੀ ਕੀਮਤ

11-inch iPad Air with Wi-Fi + Cellular ਵੇਰੀਐਂਟ ਦੀ ਸ਼ੁਰੂਆਤੀ ਕੀਮਤ 74,900 ਰੁਪਏ ਹੈ, ਇਸ ਵਿਚ 128GB ਇੰਟਰਨਲ ਸਟੋਰੇਜ ਮਿਲੇਗੀ। 256GB ਸਟੋਰੇਜ ਵੇਰੀਐਂਟ ਦੀ ਕੀਮਤ 84,900 ਰੁਪਏ ਅਤੇ 512GB ਸਟੋਰੇਜ ਵੇਰੀਐਂਟ ਦੀ ਕੀਮਤ 1,04,900 ਰੁਪਏ ਰੱਖੀ ਗਈ ਹੈ। ਇਸਦੇ ਟਾਪ ਵੇਰੀਐਂਟ ਦੀ ਕੀਮਤ 1,24,900 ਰੁਪਏ ਹੈ, ਜਿਸ ਵਿਚ 1TB ਸਟੋਰੇਜ ਮਿਲੇਗੀ। 

13-inch iPad Air (Wi-Fi) ਦੀ ਕੀਮਤ

13-inch iPad Air (Wi-Fi) ਦੀ ਸ਼ੁਰੂਆਤੀ ਕੀਮਤ 79,900 ਰੁਪਏ ਹੈ, ਜਿਸ ਵਿਚ 128GB ਸਟੋਰੇਜ ਮਿਲੇਗੀ। ਇਸ ਤੋਂ ਇਲਾਵਾ 256GB ਸਟੋਰੇਜ ਵੇਰੀਐਂਟ ਲਈ 89,900 ਰੁਪਏ ਖਰਚਣੇ ਪੈਣਗੇ। ਇਸ ਤੋਂ ਇਲਾਵਾ 512GB ਸਟੋਰੇਜ ਲਈ 1,090,900 ਰੁਪਏ ਅਤੇ 1TB ਸਟੋਰੇਜ ਵੇਰੀਐਂਟ ਦੀ ਕੀਮਤ 1,29,900 ਰੁਪਏ ਹੈ।

13-inch iPad Air (Wi-Fi + Cellular) ਦੀ ਕੀਮਤ

13-inch iPad Air (Wi-Fi + Cellular) ਦੇ 128GB ਸਟੋਰੇਜ ਵੇਰੀਐਂਟ ਦੀ ਕੀਮਤ 94,900 ਰੁਪਏ ਹੈ। 256GB ਸਟੋਰੇਜ ਲਈ 1,04,900 ਰੁਪਏ, 512GB ਸਟੋਰੇਜ ਲਈ 1,24,900 ਰੁਪਏ ਅਤੇ 1TB ਸਟੋਰੇਜ ਲਈ 1,44,900 ਰੁਪਏ ਖਰਚਣੇ ਪੈਣਗੇ।

ਇਹ ਵੀ ਪੜ੍ਹੋ- Samsung ਨੇ ਲਾਂਚ ਕੀਤੇ ਦੋ ਸਸਤੇ 5G ਫੋਨ, 10,000 ਰੁਪਏ ਤੋਂ ਵੀ ਘੱਟ ਹੈ ਸ਼ੁਰੂਆਤੀ ਕੀਮਤ


author

Rakesh

Content Editor

Related News