ਸਕੂਲ ਟਾਈਮ ਮੋਡ ਨਾਲ ਲਾਂਚ ਹੋਈ ਪਹਿਲੀ ਕਿਫਾਇਤੀ Apple Watch SE

09/16/2020 2:06:38 AM

ਗੈਜੇਟ ਡੈਸਕ—ਐਪਲ ਨੇ ਟਾਈਮ ਫਲਾਈਸ ਈਵੈਂਟ ਦੌਰਾਨ ਆਪਣੀ ਸਭ ਤੋਂ ਕਿਫਾਇਤੀ Apple Watch SE ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ ਕੰਪਨੀ ਨੇ ਐਪਲ ਵਾਚ ਸੀਰੀਜ਼ 4 ਤੋਂ ਵੀ ਘੱਟ ਰੱਖਿਆ ਹੈ। ਇਸ ਨੂੰ $279 ਦੀ ਕੀਮਤ ’ਚ ਸਭ ਤੋਂ ਪਹਿਲਾਂ ਅਮਰੀਕਾ ’ਚ ਉਪਲੱਬਧ ਕੀਤਾ ਜਾਵੇਗਾ। ਫਿਲਹਾਲ ਭਾਰਤ ’ਚ ਇਸ ਦੀ ਕੀਮਤ ਕਿੰਨੀ ਹੋਵੇਗੀ ਇਸ ਦੇ ਬਾਰੇ ’ਚ ਕੁਝ ਨਹੀਂ ਕਿਹਾ ਜਾ ਸਕਦਾ।

PunjabKesari

ਐਪਲ ਵਾਚ ਐੱਸ.ਈ. ਨੂੰ ਖਾਸ ਤੌਰ ’ਤੇ ਬੱਚਿਆਂ ਨੂੰ ਧਿਆਨ ’ਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ ਕਿਉਂਕਿ ਇਸ ’ਚ ਸਕੂਲ ਟਾਈਮ ਮੋਡ ਵੀ ਮਿਲਦਾ ਹੈ ਜਿਸ ਨੂੰ ਆਨ ਕਰਨ ’ਤੇ ਬੱਚਾ ਸਕੂਲ ’ਚ ਹੋਣ ’ਤੇ ਵਾਚ ਦੇ ਹੋਰ ਫੀਚਰਜ਼ ਦੀ ਵਰਤੋਂ ਨਹੀਂ ਕਰ ਸਕੇਗਾ। ਇਸ ਤੋਂ ਇਲਾਵਾ ਇਸ ’ਚ ਆਟੋਮੈਟਿਕ ਲੋਕੇਸ਼ਨ ਨੋਟੀਫਿਕੇਸ਼ਨ ਵਰਗੀਆਂ ਸੁਵਿਧਾਵਾਂ ਵੀ ਦਿੱਤੀਆਂ ਗਈਆਂ ਹਨ। ਇਨ੍ਹਾਂ ਤੋਂ ਇਲਾਵਾ ਐਪਲ ਵਾਚ ਐੱਸ.ਈ. ’ਚ ਫਾਲ ਡਿਟੈਕਸ਼ਨ, ਅਲਟੀਮੀਟਰ ਅਤੇ ਸਵਿਮ ਪਰੂਫਿੰਗ ਵਰਗੇ ਫੀਚਰਜ਼ ਵੀ ਮਿਲਦੇ ਹਨ।

ਐਪਲ ਦਾ ਕਹਿਣਾ ਹੈ ਕਿ ਇਸ ਵਾਚ ਤੋਂ ਇਲਾਵਾ ਕੰਪਨੀ ਐਪਲ ਵਾਚ ਸੀਰੀਜ਼ 3 ਨੂੰ ਵੀ ਬੰਦ ਨਹੀਂ ਕਰੇਗਾ ਭਾਵ ਇਸ ਨੂੰ  $199 ਕੀਮਤ ਨਾਲ ਉਪਲੱਬਧ ਹੀ ਰੱਖਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਐਪਲ ਵਾਚ ਐੱਸ.ਈ., ਐਪਲ ਵਾਚ ਸੀਰੀਜ਼ 3 ਦਾ ਹੀ ਅਪਗ੍ਰੇਡ ਵੇਰੀਐਂਟ ਹਨ।


Karan Kumar

Content Editor

Related News