ਇੰਤਜ਼ਾਰ ਹੋਇਆ ਖਤਮ ! Apple ਨੇ ਲਾਂਚ ਕੀਤਾ iPad Mini 4

Friday, Nov 06, 2015 - 03:11 PM (IST)

ਇੰਤਜ਼ਾਰ ਹੋਇਆ ਖਤਮ ! Apple ਨੇ ਲਾਂਚ ਕੀਤਾ iPad Mini 4

2014 ''ਚ apple ਨੇ iPad air 2 ਦੀ ਅਪਡੇਟ ਪੇਸ਼ ਕੀਤੀ ਸੀ। 2015 ''ਚ ਲੰਬੇ ਇੰਤਜ਼ਾਰ ਤੋਂ ਬਾਅਦ apple ਨੇ iPad Mini 4 ਪੇਸ਼ ਕੀਤਾ ਹੈ। iPad Mini 4 ਬਿਲਕੁਲ ਨਵੇਂ ਫੀਚਰਜ਼ ਤੇ ਅਪਡੇਟਸ ਨਾਲ ਲਾਂਚ ਕੀਤਾ ਗਿਆ ਹੈ। ਤੀਮਤ ਦੇ ਮਾਮਲੇ ''ਚ ਇਸ iPad air 2 ਨਾਲੋਂ 100 ਡਾਲਰ ਸਸਤਾ ਹੈ। 
ਇਸ ਦੇ ਸਾਈਜ਼ ਨੂੰ ਪਹਿਲਾਂ ਨਾਲੋਂ ਪਤਲਾ ਕੀਤਾ ਗਿਆ ਹੈ। ਇਸ ''ਚ iPS Lcd, capacitive touchscreen ਦਿੱਤੀ ਗਈ ਹੈ, ਜਿਸ ਦਾ Resolution 1536-2048 pixels ਹੈ। iPad Mini 4 ਆਪ੍ਰੇਟਿੰਗ ਸਿਸਟਮ iOS 9 ਦੇ ਨਾਲ ਮਿਲੇਗਾ, ਜਿਸ ਨੂੰ iOS 9.0.2 ਨਾਲ ਤੁਸੀਂ ਅਪਡੇਟ ਕਰ ਸਕਦੇ ਹੋ। 2 GB RAM ਹੋਣ ਕਰਕੇ ਇਹ ਤੁਹਾਦੇ ਯੂਜ਼ਰ ਐਕਸਪੀਰੀਅੰਸ ਨੂੰ ਹੋਰ ਵੀ ਵਧੀਆ ਕਰ ਦਵੇਗਾ।
16/64/128 GB ਵਰਜ਼ਨ ''ਚ ਆਉਣ ਵਾਲੇ iPad Mini 4 ''ਚ 8 MP Autofocus ਰਿਅਰ ਕੈਮਰਾ ਜਿਸ ਨਾਲ ਤੁਸੀਂ ਸਲੋ ਮੋਸ਼ਨ ਵੀਡੀਓ ਰਿਕਾਰਡਿੰਗ ਕਰ ਸਕਦੇ ਹੋ, ਤੇ 1.2 MP ਫਰੰਟ ਕੈਮਰਾ ਦਿੱਤਾ ਗਿਆ ਹੈ।
ਇਸ ''ਚ ਸਪਲਿਟ ਸਕਰੀਨ ਦਾ ਫੀਚਰ ਜੋ iPad air 2, iPad Pro ਤੇ ਹੁਣ iPad mini4 ''ਚ iOS9 ਦੇ ਨਾਲ ਦਿੱਤਾ ਗਿਆ ਹੈ, ਜਿਸ ਨਾਲ ਤੁਸੀਂ 2 ਟਾਸਕ ਇਕ ਵਾਰ ''ਚ ਸੇਮ ਸਕਰੀਨ ''ਤੇ ਕਰ ਸਕਦੇ ਹੋ ਇਸ ਦੇ ਨਾਲ-ਨਾਲ ਤੁਸੀਂ ਆਨ ਸਕਰੀਨ ਵੀਡੀਓ ਦੇਖਦੇ ਹੋਏ ਹੋਰ ਟਾਸਕ ਵੀ ਕਰ ਸਕਦੇ ਹੋ। ਇਹ ਕੁਝ ਫੀਚਰ ਜ਼ਰੂਰ ਤੁਹਾਡਾ ਧਿਆਨ ਆਪਣੇ ਵੱਲ ਖਿੱਚਣਗੇ।

 


Related News