Apple ਬਣੀ ਦੁਨੀਆ ਦੀ ਪਹਿਲੀ ਕੰਪਨੀ ਜਿਸਦਾ ਮਾਰਕੀਟ ਮੁੱਲਾਂਕਣ 800 ਅਰਬ ਡਾਲਰ

Tuesday, May 09, 2017 - 06:56 PM (IST)

Apple ਬਣੀ ਦੁਨੀਆ ਦੀ ਪਹਿਲੀ ਕੰਪਨੀ ਜਿਸਦਾ ਮਾਰਕੀਟ ਮੁੱਲਾਂਕਣ 800 ਅਰਬ ਡਾਲਰ

ਜਲੰਧਰ-ਟੈਕ ਦੀ ਦਿਗਗਜ ਕੰਪਨੀ ਐਪਲ ਇੰਕ ਦਾ ਮਾਰਕੀਟ ਕੈਪਿਟਲਾਈਜ਼ੇਸ਼ਨ ਪਹਿਲੀ ਵਾਰ 800 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ ਇਹ ਦੁਨੀਆ ਦੀ ਪਹਿਲੀ ਕੰਪਨੀ ਬਣੀ ਹੈ। ਜਿਸਦਾ ਮਾਰਕੀਟ  ਮੁੱਲਾਕਣ 800 ਅਰਬ ਡਾਲਰ ਹੈ। ਫਾਰਚੂਨ ਦੀ ਰਿਪੋਰਟ ਦੇ ਮੁਤਾਬਿਕ ਇਸ ਖਬਰ ਦੇ ਬਾਅਦ ਸੋਮਵਾਰ ਨੂੰ ਐਂਪਲ ਦਾ ਸ਼ੇਅਰ 2.7 ਫੀਸਦੀ ਦੀ ਬੜੋਤਰੀ ਦੇ ਨਾਲ 153.01 ਡਾਲਰ ''ਤੇ ਬੰਦ ਹੋਇਆ।

ਇਸ ਤੋਂ ਪਹਿਲਾਂ ਨਿਵੇਸ਼ ਫਰਮ Drexel Hamilton ਦੇ ਮਾਹਿਰਾਂ ਦੁਆਰਾ ਬਿਆਨ ਵਾਈਟ ਐਂਪਲ ਦੇ ਸ਼ੇਅਰਾਂ ਦਾ ਪ੍ਰਾਇਸ ਟਾਰਗੈਟ 185 ਤੋਂ 202 ਡਾਲਰ ਤੈਅ ਕੀਤਾ ਸੀ ਜੋ 1000 ਕਰੋੜ ਡਾਲਰ ਤੋਂ ਜਿਆਦਾ ਬਜ਼ਾਰ ਕੈਪੀਟਲ ਹੈ। 

ਗੂਗਲ ਦੀ ਪੈਰੇਂਟ ਕੰਪਨੀ ਅਲਫਾਬੇਟ ਦੁਨੀਆ ਦੀ ਦੂਜੀ ਸਭ ਤੋਂ ਜਿਆਦਾ ਨੈੱਟ ਮੁੱਲਾਕਣ ਵਾਲੀ ਕੰਪਨੀ ਹੈ। ਜਿਸਦੀ ਮਾਰਕੀਟ ਮੁੱਲਾਕਣ  653 ਅਰਬ ਡਾਲਰ ਹੈ। ਇਸ ਦੇ ਬਾਅਦ ਮਾਈਕ੍ਰੋਸਾਫਟ ਹੈ ਜਿਸ ਦੀ ਮਾਰਕੀਟ ਮੁੱਲਾਕਣ  532 ਅਰਬ ਡਾਲਰ ਹੈ।

ਮਈ ਦੀ ਸ਼ੁਰੂਆਤ ''ਚ ਜਾਰੀ ਕੰਪਨੀ ਦੇ ਦੂਜੀ ਤਿਮਾਹੀਂ ਦੇ ਨਤੀਜਿਆ ਦੇ ਮੁਤਾਬਿਕ ਐਂਪਲ ਨੇ ਸਾਲ 2017 ਦੇ ਪਹਿਲੇ ਤਿੰਨ ਮਹੀਨਿਆਂ ''ਚ 5.08 ਕਰੋੜ ਆਈਫੋਨਸ ਦੀ ਵਿਕਰੀ ਕੀਤੀ ਤੋ ਸਾਲਾਨਾ ਆਧਾਰ ''ਤੇ ਇਕ ਫੀਸਦੀ ਘੱਟ ਹੈ। 

ਕੰਪਨੀ ਦੇ CEO Tim Cook ਨੇ ਵਿਕਰੀ ''ਚ ਘਾਟੇ ਦਾ ਕਾਰਣ ਗਾਰਕਾਂ ਦੇ ਅਗਲੇ ਆਈਫੋਨ ਦੇ ਇੰਤਜ਼ਾਰ ਕਰਨਾ ਦੱਸਿਆ ਹੈ। ਜਿਸ ਨੂੰ 2017 ਦੇ ਅੰਤ ''ਚ ਜਾਰੀ ਕੀਤਾ ਜਾਵੇਗਾ। ਆਈਫੋਨ 7 ਪਲੱਸ ਦੀ ਵਿਕਰੀ ਨਾਲ ਕੰਪਨੀ ਦੇ ਰਿਵਨਿਊ ''ਚ ਇਕ ਫੀਸਦੀ ਬੜੋਤਰੀ ਹੋਈ ਅਤੇ ਇਹ 33.2 ਅਰਬ ਡਾਲਰ ਰਹੀ ਹੈ।


Related News