Welcome 2020: ਇਸ ਸਾਲ ਐਪਲ ਲਾਂਚ ਕਰੇਗੀ iPhone 12

Wednesday, Jan 01, 2020 - 11:07 AM (IST)

Welcome 2020: ਇਸ ਸਾਲ ਐਪਲ ਲਾਂਚ ਕਰੇਗੀ iPhone 12

ਗੈਜੇਟ ਡੈਸਕ– ਐਪਲ ਸਾਲ 2020 ’ਚ ਨਵੀਂ ਤਕਨੀਕ ’ਤੇ ਆਧਾਰਿਤ iPhone 12 ਨੂੰ ਲਾਂਚ ਕਰਨ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ 6 ਵੇਰੀਐਂਟਸ ’ਚ ਲਿਆਇਆ ਜਾਵੇਗਾ। ਇਨ੍ਹਾਂ ’ਚੋਂ ਸਭ ਤੋਂ ਮਹਿੰਗਾ ਵੇਰੀਐਂਟ iPhone 12 Pro Max 5G ਹੋਵੇਗਾ। ਅਨੁਮਾਨ ਹੈ ਕਿ ਐਪਲ ਵੱਖ-ਵੱਖ ਪ੍ਰਾਈਜ਼ ਪੁਆਇੰਟ ਨੂੰ ਟਾਰਗੇਟ ਕਰਦੇ ਹੋਏ ਆਈਫੋਨ 12 ਨੂੰ ਬਾਜ਼ਾਰ ’ਚ ਉਤਾਰੇਗੀ। 

PunjabKesari

ਐਂਟਰੀ ਲੈਵਲ ਮਾਡਲ ਹੋਵੇਗਾ ਆਈਫੋਨ 12
ਐਪਲ ਦਾ ਇਸ ਸਾਲ ਆਉਣ ਵਾਲਾ ਆਈਫੋਨ 12 ਐਂਟਰੀ ਲੈਵਲ ਮਾਡਲ ਹੋਵੇਗਾ ਜਿਸ ਦੇ 6.1 ਇੰਚ LCD ਡਿਸਪਲੇਅ ਨਾਲ ਆਉਣ ਦੀ ਉਮੀਦ ਹੈ। ਉਥੇ ਹੀ ਆਈਫੋਨ 12 ਪ੍ਰੋ ’ਚ 5.4 ਇੰਚ ਦੀ OLED ਡਿਸਪਲੇਅ ਹੋਣ ਦੀ ਜਾਣਕਾਰੀ ਹੈ। 

4ਜੀ ਅਤੇ 5ਜੀ ਤਕਨੀਕ ਨਾਲ ਆਉਣਗੇ ਇਹ ਆਈਫੋਨ ਵੇਰੀਐਂਟਸ
ਗੱਲ ਕੀਤੀ ਜਾਵੇ ਆਈਫੋਨ 12 ਪ੍ਰੋ ਪਲੱਸ ਦੀ ਤਾਂ ਇਸ ਨੂੰ 4ਜੀ ਅਤੇ 5ਜੀ ਵੇਰੀਐਂਟਸ ’ਚ ਲਿਆਇਆ ਜਾਵੇਗਾ। ਉਥੇ ਹੀ ਆਈਫੋਨ 12 ਪ੍ਰੋ ਮੈਕਸ ਟਾਪਮੋਸਟ ਸਮਾਰਟਫੋਨ ਹੋਵੇਗਾ ਜੋ 5ਜੀ ਓਨਲੀ ਤਕਨੀਕ ਨਾਲ ਆਏਗਾ। 


Related News