Apple iPhone ਦੇ ਇਸ ਵੇਰੀਐਂਟ 'ਤੇ ਮਿਲ ਰਿਹਾ ਹੈ ਭਾਰੀ ਡਿਸਕਾਊਂਟ

08/07/2017 3:10:01 PM

ਜਲੰਧਰ- ਜੇਕਰ ਤੁਸੀਂ ਵੀ ਕਾਫੀ ਦਿਨਾਂ ਤੋਂ ਕੋਈ ਆਈਫੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਅੱਜ ਤੁਹਾਡੇ ਲਈ ਇਕ ਵਧੀਆ ਮੌਕਾ ਹੈ। ਅਸਲ 'ਚ ਆਨਲਾਈਨ ਸ਼ਾਪਿੰਗ ਵੈੱਬਸਾਈਟ ਅਮੇਜ਼ਨ Apple iPhone 6 32GB   ਸਪੇਸ ਗ੍ਰੇ ਵੇਰੀਐਂਟ 'ਤੇ 9% ਡਿਸਕਾਊਂਟ ਦੇ ਰਹੀ ਹੈ। ਇਸ ਦੀ ਕੀਮਤ 29,500 ਰੁਪਏ ਹੈ ਪਰ ਡਿਸਕਾਊਂਟ ਨਾਲ ਇਸ ਨੂੰ ਸਿਰਫ 26,700 'ਚ ਖਰੀਦਿਆ ਜਾ ਸਕਦਾ ਹੈ। 
ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ 'ਚ 4.7 ਇੰਚ ਦੀ ਡਿਸਪਲੇਅ ਮੌਜ਼ੂਦ ਹੈ, ਜਿਸ ਦਾ ਰੈਜ਼ੋਲਿਊਸ਼ਨ 1334x750 ਪਿਕਸਲ ਹੈ। ਇਸ 'ਚ ਇਕ 64-ਬਿਟ ਕਵਾਡ ਕੋਰ ਐਪਲ A8 ਮੋਬਾਇਲ ਚਿੱਪਸੈੱਟ ਮੌਜ਼ੂਦ ਹੈ। ਨਾਲ ਹੀ ਇਹ 1GB  ਰੈਮ ਨਾਲ ਲੈਸ ਹੈ। ਇਸ ਫੋਨ 'ਚ 32GB  ਦੀ ਇੰਟਰਨਲ ਸਟੋਰੇਜ਼ ਵੀ ਮੌਜ਼ੂਦ ਹੈ। 
ਫੋਟੋਗ੍ਰਾਫੀ ਲਈ ਇਸ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ  LED  ਫਲੈਸ਼ ਨਾਲ ਅਤੇ ਸੈਲਫੀ  ਲਈ 1.2MP ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 1810mAh  ਦੀ ਬੈਟਰੀ ਮੌਜ਼ੂਦ ਹੈ।


Related News