ਐਪਲ ਆਈਫੋਨ 8 ''ਚ ਮਿਲ ਸਕਦੈ USB Type-C port

03/01/2017 5:23:40 PM

ਜਲੰਧਰ- ਐਪਲ ਆਈਫੋਨ 7 ਨੂੰ ਲਾਂਚ ਹੋਏ ਅਜੇ ਕੁਝ ਹੀ ਮਹੀਨੇ ਹੋਏ ਹਨ ਕਿ ਹੁਣ ਆਈਫੋਨ 8 ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਜਾਣਕਾਰੀ ਮੁਤਾਬਕ ਸਾਲ 2017 ''ਚ 10ਵੀਂ ਵਰ੍ਹੇਗੰਢ  ਦੇ ਮੌਕੇ ''ਤੇ ਐਪਲ ਨਵੇਂ ਆਈਫੋਨ 8 ਨੂੰ ਕਈ ਬਦਲਾਵਾਂ ਨਾਲ ਪੇਸ਼ ਕਰ ਸਕਦੀ ਹੈ। ਉਮੀਦ ਹੈ ਕਿ ਆਈਫੋਨ 8 ''ਚ ਕੰਪਨੀ ਲਾਈਟਨਿੰਗ ਕੁਨੈਕਟਰ ਨੂੰ ਹਟਾ ਦੇਵੇਗੀ ਅੇਤ ਇਸ ਦੀ ਥਾਂ ਯੂ.ਐੱਸ.ਬੀ. ਟਾਈਪ-ਸੀ ਪੋਰਟ ਨੂੰ ਮਿਲੇਗੀ। ਦਿ ਵਾਲ ਸਟਰੀਟ ਜਨਰਲ ਦੀ ਰਿਪੋਰਟ ਮੁਤਾਬਕ ਐਪਲ ਨਵੇਂ ਡਿਵਾਈਸ ''ਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਦੇਣ ਦੇ ਪੱਖ ''ਚ ਹੈ। 
ਜ਼ਿਕਰਯੋਗ ਹੈ ਕਿ ਐਪਲ ਸ਼ੁਰੂ ਤੋਂ ਹੀ ਸਟੈਂਡਰਡ ਚਾਰਜਿੰਗ ਦੇ ਪੱਖ ''ਚ ਰਹੀ ਹੈ। ਐਪਲ ਦੁਆਰਾ ਸਾਲ 2012 ''ਚ ਲਾਂਚ ਕੀਤੇ ਆਈਫੋਨ 5 ''ਚ ਪਹਿਲੀ ਵਾਰ 30 ਪਿਨ ਦਾ ਕੁਨੈਕਟਰ ਵਰਤਿਆ ਗਿਆ ਸੀ। ਜਿਸ ਦੀ ਥਾਂ ਬਾਅਦ ''ਚ ਲਾਈਟਨਿੰਗ ਕੁਨੈਕਟਰ ਨੇ ਲੈ ਲਈ ਸੀ। ਰਿਪੋਰਟ ਮੁਤਾਬਕ ਐਪਲ ਇਸ ਸਾਲ ਆਈਫੋਨ ਦੀ ਅਗਲੀ ਜਨਰੇਸ਼ਨ ਦੇ ਨਾਲ ਹੀ ਕੁਝ ਨਵੀਂ ਐਕਸਸੈਰੀਜ਼ ਵੀ ਲਾਂਚ ਕਰ ਸਕਦੀ ਹੈ ਜਿਨ੍ਹਾਂ ''ਚ ਏਅਰਪੌਡ, ਐਪਲ ਪੈਨਸਿਲ ਅਤੇ 2eatsX ਹੈੱਡਫੋਨ ਸ਼ਾਮਲ ਹੋਣਗੇ।

Related News