ਐਪਲ ਆਈਫੋਨ 8 ਅਤੇ 8 ਪਲੱਸ ਯੂਜ਼ਰਸ ਨੇ ਕੀਤੀ Cracking Sound ਦੀ ਸ਼ਿਕਾਇਤ

09/27/2017 10:40:07 PM

ਜਲੰਧਰ—ਐਪਲ ਆਈਫੋਨ 8 ਅਤੇ ਆਈਫੋਨ 8 ਪਲੱਸ ਦੀ ਵਰਤੋਂ ਦੌਰਾਨ ਕੁਝ ਯੂਜ਼ਰਸ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਜੋ ਕੀ ਭਾਵੇ ਥੋੜੇ ਸਮੇਂ ਲਈ ਸੀ, ਪਰ ਇਨ੍ਹਾਂ 'ਚ ਸਮੱਸਿਆ ਦਾ ਹੋਣਾ ਕਾਫੀ ਵੱਡੀ ਗੱਲ ਕਹੀ ਜਾ ਰਹੀ ਹੈ। ਕੁਝ ਯੂਜ਼ਰਸ ਦੁਆਰਾ ਕੀਤੀ ਗਈ ਸ਼ਿਕਾਇਤ ਮੁਤਾਬਕ ਆਈਫੋਨ 8 'ਚ ਈਅਰਪੀਸ ਦੀ ਵਰਤੋਂ ਕਰਨ 'ਚ ਵੀ ਸਥਿਰ ਸ਼ੋਰ ਆਉਂਦਾ ਹੈ। ਸਾਧਾਰਨ ਅਤੇ ਫੇਸਟਾਈਮ ਕਾਲ ਦੌਰਾਨ ਇਸ ਤਰ੍ਹਾਂ ਦੀ ਕਰਕਸ਼ ਆਵਾਜ਼ਾਂ ਆਉਂਦੀਆਂ ਹਨ। ਉੱਥੇ ਕਾਲ ਦੌਰਾਨ ਹੈੱਡਫੋਨ ਜਾਂ ਸਪੀਕਰ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਆਵਾਜ਼ ਗਾਇਬ ਹੋ ਜਾਂਦੀ ਹੈ।
ਐਪਲ ਨੇ ਇਸ ਨੂੰ ਸਵੀਕਾਰ ਕਰਨ ਅਤੇ ਇਸ ਨੂੰ ਠੀਕ ਕਰਨ ਲਈ ਸਾਫਟਵੇਅਰ ਅਪਡੇਟ ਦਾ ਵਾਅਦਾ ਦੇਣ ਦੇ ਮੁੱਦੇ 'ਤੇ ਪ੍ਰਤੀਕਿਰਿਆ ਦਿੱਤੀ ਹੈ। ਐਪਲ ਨੇ The Verge 'ਤੇ ਕਿਹਾ ਕਿ ਅਸੀਂ ਮੁੱਦੇ ਦੇ ਬਾਰੇ 'ਚ ਜਾਣਦੇ ਹਾਂ ਜੋ ਛੋਟੇ ਮਾਮਲਿਆਂ 'ਚ ਗਾਹਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਾਡੀ ਟੀਮ ਇਕ ਫਿਕਸ 'ਤੇ ਕੰਮ ਕਰਦੀ ਹੈ, ਜਿਸ ਨੂੰ ਆਗਾਮੀ ਸਾਫਟਵੇਅਰ ਰੀਲੀਜ਼ 'ਚ ਸ਼ਾਮਲ ਕੀਤਾ ਜਾਵੇਗਾ। ਐਪਲ ਆਈਫੋਨ 8 ਅਤੇ ਆਈਫੋਨ 8 ਪਲੱਸ ਯੂਜ਼ਰਸ ਨੇ Macrumors forum, Reddit ਅਤੇ ਐਪਲ ਦੇ Support forum 'ਤੇ ਇਸ ਮੁੱਦੇ ਨੂੰ ਚੁੱਕਿਆ। ਸਮੱਸਿਆ ਸਿਰਫ ਇਕ ਰੀਜਨ ਤਕ ਹੀ ਸੀਮਿਤ ਨਹੀਂ ਹੈ, ਬਲਕਿ ਅਮਰੀਕਾ, ਬ੍ਰਿਟੇਨ ਅਤੇ ਜਰਮਨੀ ਵਰਗੇ ਦੇਸ਼ਾਂ 'ਚ ਵੀ ਹੈ। ਇਸ ਸਮੱਸਿਆ ਦੇ ਕਾਰਨ ਇਕ ਆਈਫੋਨ ਯੂਜ਼ਰ ਦਾ ਆਈਫੋਨ 8 ਪਲੱਸ ਬਦਲ ਦਿੱਤਾ ਗਿਆ ਸੀ, ਪਰ ਨਵੀਂ ਯੂਨਿਟ ਦੀ ਇਕ ਹੀ ਸਮੱਸਿਆ ਸੀ।


Related News