ਜਲਦ ਹੀ ਫਲਿੱਪਕਾਰਟ 'ਤੇ ਭਾਰੀ ਡਿਸਕਾਊਂਟ ਨਾਲ ਉਪਲੱਬਧ ਹੋਵੇਗਾ ਐਪਲ ਆਈਫੋਨ 6

06/07/2017 4:27:48 PM

ਜਲੰਧਰ- ਭਾਰਤੀ ਈ-ਕਾਮਰਸ ਵੈੱਬਸਾਈਟ 'ਤੇ ਫਲਿੱਪਕਾਰਟ ਨੇ ਆਈਫੋਨ 6 (16 ਜੀ. ਬੀ.) 'ਤੇ ਫਾਦਰਸ ਡੇ ਸਪੈਸ਼ਲ ਆਫਰ ਪੇਸ਼ ਕੀਤਾ ਹੈ। ਉਪਭੋਗਤਾ 8 ਜੂਨ ਤੋ' 10 ਜੂਨ ਤੱਕ ਇਸ ਆਫਰ ਦੇ ਤਹਿਤ ਇਸ ਫੋਨ ਨੂੰ ਖਰੀਦ ਸਕਦੇ ਹੋ। ਫਿਲਹਾਲ ਈ-ਕਾਮਰਸ ਵੈੱਬਸਾਈਟ ਨੇ ਇਸ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ। ਫਲਿੱਪਕਾਰਟ 'ਤੇ ਇਸ ਦੀ ਕੀਮਤ 2_,999 ਰੁਪਏ ਦੱਸੀ ਗਈ ਹੈ। ਐਪਲ ਆਈਫੋਨ 6 (16 ਜੀ. ਬੀ.) ਪਹਿਲਾਂ ਤੋਂ ਹੀ ਡਿਸਕਾਊਂਟ 'ਚ ਫਲਿੱਪਕਾਰਟ 'ਚ ਉਪਲੱਬਧ ਹੈ। ਫਾਦਰਸ ਡੇ 18 ਜੂਨ ਨੂੰ ਭਾਰਤ ਨਾਲ ਪੂਰੇ ਵਿਸ਼ਵ 'ਚ ਮਨਾਇਆ ਜਾਵੇਗਾ। 
ਐਪਲ ਆਈਫੋਨ 6 (ਸਪੇਸ ਗ੍ਰੇ, 32 ਜੀ. ਬੀ.) 32 ਫੀਸਦੀ ਡਿਸਕਾਊਂਟ ਨਾਲ ਫਲਿੱਪਕਾਰਟ 'ਤੇ ਖਰੀਦਿਆ ਜਾ ਸਕਦਾ ਹੈ। ਇਸ ਫੋਨ ਨੂੰ 24,990 ਰੁਪਏ ਦੀ ਕੀਮਤ 'ਚ ਸੇਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਯੂਜ਼ਰਸ 15,000 ਰੁਪਏ ਤੱਕ ਦਾ ਐਕਸਚੇਂਜ ਡਿਸਕਾਊਂਟ ਲੈ ਸਕਦੇ ਹਨ। ਨੋ ਕਾਸਟ ਈ. ਐੱਮ. ਆਈ. ਪਲਾਨ 4,165 ਹਰ ਮਹੀਨੇ 'ਤੇ ਖਰੀਦਿਆ ਜਾ ਸਕਦਾ ਹੈ। ਐਪਲ ਆਈਫੋਨ 6 ਸਿਲਵਰ ਅਤੇ ਗੋਲਡ ਕਲਰ ਵੇਰੀਅੰਟ ਨੂੰ 36,990 ਅਤੇ 36,499 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਆਈਫੋਨ 6 ਦੇ ਇਸ ਕਲਰ ਵੇਰੀਅੰਟ 'ਚ ਵੀ ਉਪਭੋਗਤਾਵਾਂ ਨੂੰ 15,000 ਰੁਪਏ ਤੱਕ ਦਾ ਐਕਸਚੇਂਜ ਡਿਸਕਾਊਂਟ ਦਾ ਲਾਭ ਲਿਆ ਜਾ ਸਕਦਾ ਹੈ। 
ਆਈਫਓਨ 6 'ਚ ਪੁਰਾਣੇ ਏ8 ਚਿਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਕ ਐਂਡਰਾਇਡ ਸਮਾਰਟਫੋਨ ਦੀ ਤਲਾਸ਼ ਕਰਨ ਵਾਲਿਆਂ ਲਈ ਲੇਨੋਵੋ ਜ਼ੈੱਡ2 ਪਲੱਸ, ਸੈਮਸੰਗ ਸੀ7 ਪ੍ਰੋ, ਮੋਟੋ ਜ਼ੈੱਡ ਪਲੇ ਆਦਿ ਵਰਗੇ ਸਮਾਰਟਫੋਨ ਸੇਲ ਲਈ ਮੌਜੂਦ ਹੈ। 
ਐਪਲ ਆਈਫੋਨ 6 ਨੂੰ ਸਾਲ 2014 'ਚ ਦੋ ਸਟੋਰੇਜ ਵੇਰੀਅੰਟ 16 ਜੀ. ਬੀ. ਅਤੇ 64 ਜੀ. ਬੀ. 'ਚ 1 ਜੀ. ਬੀ. ਰੈਮ ਨਾਲ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਇਸ ਸਾਲ ਕੰਪਨੀ ਨੇ ਇਸ ਦੇ 32 ਜੀ. ਬੀ. ਵੇਰੀਅੰਟ ਨੂੰ ਪੇਸ਼ ਕੀਤਾ। ਇਸ 'ਚ 4.7 ਇੰਚ ਐੱਲ. ਈ. ਡੀ. ਬੈਕਲਿਟ ਆਈ. ਪੀ. ਐੱਸ. ਐੱਲ. ਸੀ. ਡੀ. ਡਿਸਪਲੇ ਹੈ। ਇਹ ਫੋਨ ਐਪਲ ਏ8 ਡਿਊਲ ਕੋਰ 3yclone  ਪ੍ਰੋਸੈਸਰ ਨਾਲ 1.4 ਗੀਗਾਹਟਰਜ਼ 'ਤੇ ਕੰਮ ਕਰਦਾ ਹੈ। ਇਸ ਤੋਂ ਇਲਾਵਾ ਆਈਫੋਨ iOS 8 'ਤੇ ਆਧਾਰਿਤ ਹੈ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਆਈਫੋਨ 6 ਆਟੋਫੋਕਸ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ, ਜੋ ਕਿ ਡਿਊਲ ਐੱਲ. ਈ. ਡੀ. ਫਲੈਸ਼ ਨਾਲ ਲੈਸ ਹੈ। ਇਸ ਤੋਂ ਇਲਾਵਾ ਵੀਡੀਓ ਕਾਲਿੰਗ ਅਤੇ ਸੈਲਫੀ ਲਈ 1.2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਪਾਵਰ ਬੈਕਅੱਪ ਲਈ 1,810 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।


Related News