ਐਪਲ ਲਾਂਚ ਕਰ ਸਕਦੀ ਹੈ ''ਛੋਟਾ'' ਆਈਫੋਨ!
Thursday, Aug 25, 2016 - 01:39 PM (IST)

ਜਲੰਧਰ- ਪਿਛਲੇ ਸਾਲ ਐਪਲ ਨੇ ਆਈਫੋਨ ਐੱਸ.ਈ. ਲਾਂਚ ਕੀਤਾ ਸੀ ਜੋ ਦੁਨੀਆ ਦਾ ਸਭ ਤੋਂ ਪਾਵਰਫੁੱਲ ਛੋਟਾ ਸਮਾਰਟਫੋ ਹੈ। ਕੰਪਨੀ ਇਸ ਸੀਰੀਜ਼ ਨੂੰ ਅੱਗੇ ਵਧਾ ਸਕਦੀ ਹੈ ਅਤੇ ਇਸ ਸਾਲ ਜੋ 3 ਆਈਫੋਂਸ ਲਾਂਚ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਉਸ ਵਿਚ 4-ਇੰਚ ਵਾਲਾ ਆਈਫੋਨ ਵੀ ਹੋ ਸਕਦਾ ਹੈ ਜਿਸ ਦਾ ਨਾਂ ਆਈਫੋਨ 6ਐੱਸ.ਈ. ਹੋ ਸਕਦਾ ਹੈ।
ਰਿਪੋਰਟ ਮੁਤਾਬਕ ਚੀਨ ਤੋਂ ਆਈਆਂ ਕੁਝ ਤਸਵੀਰਾਂ ਕਾਰਨ ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਇਸ ਵਿਚ ਫੋਟੋਸ਼ਾਪ ਨਹੀਂ ਹੋਈ ਹੈ। ਇਨ੍ਹਾਂ ਸਭ ਦੇ ਆਧਾਰ ''ਤੇ ਇਹ ਕਹਿਣਾ ਮੁਸ਼ਕਲ ਹੈ ਕਿ ਐਪਲ ਆਈਫੋਨ ਐੱਸ.ਈ. ਸੀਰੀਜ਼ ਨੂੰ ਅੱਗੇ ਵਧਾਉਣ ''ਤੇ ਕੰਮ ਕਰ ਰਹੀ ਹੈ ਜਾਂ ਨਹੀਂ।