ਸਤੰਬਰ ''ਚ ਲਾਂਚ ਹੋ ਸਕਦੈ ਆਈਫੋਨ 13, ਕੀਮਤਾਂ ''ਤੇ ਮਿਲੇਗੀ ਵੱਡੀ ਰਾਹਤ!

Sunday, Aug 15, 2021 - 10:42 AM (IST)

ਸਤੰਬਰ ''ਚ ਲਾਂਚ ਹੋ ਸਕਦੈ ਆਈਫੋਨ 13, ਕੀਮਤਾਂ ''ਤੇ ਮਿਲੇਗੀ ਵੱਡੀ ਰਾਹਤ!

ਨਵੀਂ ਦਿੱਲੀ- ਤਕਨੀਕੀ ਦਿੱਗਜ ਐਪਲ ਅਗਲੇ ਮਹੀਨੇ ਆਈਫੋਨ 13 ਸੀਰੀਜ਼ ਲਾਂਚ ਕਰ ਸਕਦੀ ਹੈ। ਹੁਣ ਤੱਕ ਐਪਲ ਦਾ ਇਤਿਹਾਸ ਰਿਹਾ ਹੈ ਕਿ ਇਹ ਹਮੇਸ਼ਾਂ ਨਵੇਂ ਆਈਫੋਨ ਸਤੰਬਰ ਵਿਚ ਪੇਸ਼ ਕਰਦਾ ਹੈ। ਇਸ ਵਿਚਕਾਰ ਆਈਫੋਨ 13 ਸੀਰੀਜ਼ ਦੀ ਕੀਮਤ ਨੂੰ ਲੈ ਕੇ ਰਿਪੋਰਟਾਂ ਦਾ ਕਹਿਣਾ ਹੈ ਕਿ ਇਸ ਵਾਰ ਗਾਹਕਾਂ ਲਈ ਵੱਡੀ ਖ਼ੁਸ਼ਖ਼ਬਰੀ ਹੋ ਸਕਦੀ ਹੈ।

ਹਰ ਸਾਲ, ਐਪਲ ਆਪਣੀ ਸਮਾਰਟ ਫੋਨ ਸੀਰੀਜ਼ ਦੀ ਕੀਮਤ ਵਧਾਉਂਦਾ ਹੈ ਤਾਂ ਜੋ ਪਰ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਸਾਲ ਐਪਲ ਆਈਫੋਨ 13 ਦੀ ਕੀਮਤ ਵਿਚ ਕੋਈ ਖਾਸ ਵਾਧਾ ਨਹੀਂ ਕਰਨ ਵਾਲਾ।

ਮਾਰਕੀਟ ਵਿਸ਼ਲੇਸ਼ਣ ਫਰਮ ਟ੍ਰੈਂਡਫੋਰਸ ਅਨੁਸਾਰ, ਨਵੇਂ ਆਈਫੋਨ 13 ਦੀਆਂ ਕੀਮਤਾਂ ਵਿਚ ਕੋਈ ਖਾਸ ਵਾਧਾ ਨਹੀਂ ਹੋਵੇਗਾ। ਇਨ੍ਹਾਂ ਦੀਆਂ ਕੀਮਤਾਂ ਪਹਿਲੇ ਮਾਡਲਾਂ ਯਾਨੀ ਆਈਫੋਨ 12 ਦੇ ਬਰਾਬਰ ਹੋਣਗੀਆਂ। ਇਹ ਦਾਅਵਾ ਕੀਤਾ ਗਿਆ ਹੈ ਕਿ ਆਈਫੋਨ 13 ਦੀ ਰਿਟੇਲ ਕੀਮਤ ਆਈਫੋਨ 12 ਸੀਰੀਜ਼ ਜਿੰਨੀ ਹੋਣ ਦੀ ਉਮੀਦ ਹੈ। ਫਰਮ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਐਪਲ ਆਈਫੋਨ ਦੀ ਬੈਟਰੀ ਸਮਰੱਥਾ ਨੂੰ ਵੀ ਵਧਾਏਗਾ। ਆਈਫੋਨ 13 ਹਾਈ-ਰਿਫਰੈਸ਼-ਰੇਟ ਡਿਸਪਲੇਅ ਨਾਲ ਆਵੇਗਾ। ਨਵੇਂ ਆਈਫੋਨ ਵਿਚ ਆਈਫੋਨ 12 ਸੀਰੀਜ਼ ਨਾਲੋਂ ਬਿਹਤਰ 5-ਜੀ ਕੁਨੈਕਟੀਵਿਟੀ ਹੋਵੇਗੀ। ਆਈਫੋਨ 13 ਵਿਚ ਵੱਡੀ ਬੈਟਰੀ ਦਿੱਤੀ ਜਾਵੇਗੀ, ਜੋ ਕਿ ਪਹਿਲਾਂ ਦੇ ਮੁਕਾਬਲੇ ਦਮਦਾਰ​ਹੋਵੇਗੀ।


author

Sanjeev

Content Editor

Related News