iPhone 15 ਆਉਣ ਤੋਂ ਪਹਿਲਾਂ iPhone 13 'ਤੇ ਮਿਲ ਰਿਹੈ ਬੰਪਰ ਡਿਸਕਾਊਂਟ, ਜਾਣੋ ਕੀ ਹੈ ਆਫ਼ਰ

Sunday, Sep 03, 2023 - 08:16 PM (IST)

iPhone 15 ਆਉਣ ਤੋਂ ਪਹਿਲਾਂ iPhone 13 'ਤੇ ਮਿਲ ਰਿਹੈ ਬੰਪਰ ਡਿਸਕਾਊਂਟ, ਜਾਣੋ ਕੀ ਹੈ ਆਫ਼ਰ

ਗੈਜੇਟ ਡੈਸਕ- ਜੇਕਰ ਤੁਸੀਂ ਇਕ ਆਈਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਕੋਲ ਬਿਹਤਰੀਨ ਮੌਕਾ ਹੈ। ਆਈਫੋਨ ਨੂੰ ਸਸਤੀ ਕੀਮਤ 'ਚ ਖ਼ਰੀਦਣ ਦਾ ਇਹ ਸ਼ਾਨਦਾਰ ਮੌਕਾ ਹੈ। ਐਪਲ ਆਈਫੋਨ ਦੀ ਨਵੀਂ ਸੀਰੀਜ਼ ਨੂੰ 12 ਸਤੰਬਰ ਨੂੰ ਲਾਂਚ ਕਰਨ ਜਾ ਰਹੀ ਹੈ ਅਤੇ ਨਵੀਂ ਸੀਰੀਜ਼ ਆਉਣ ਦਾ ਅਸਰ ਪੁਰਾਣੇ ਮਾਡਲਾਂ 'ਤੇ ਦਿਸਣ ਲੱਗਦਾ ਹੈ। ਆਈਫੋਨ 15 ਦੇ ਆਉਣ ਤੋਂ ਪਹਿਲਾਂ ਆਈਫੋਨ 13 ਦੀ ਕੀਮਤ 'ਚ ਭਾਰੀ ਗਿਰਾਵਟ ਆ ਚੁੱਕੀ ਹੈ।

ਦੱਸ ਦੇਈਏ ਕਿ ਬਾਜ਼ਾਰ 'ਚ ਇਸ ਸਮੇਂ ਆਈਫੋਨ 14 ਸਭ ਤੋਂ ਲੇਟੈਸਟ ਆਈਫੋਨ ਹੈ ਪਰ ਆਈਫੋਨ 13 ਅਤੇ 14 ਮਾਡਲਾਂ ਦੇ ਫੀਚਰਜ਼ 'ਚ ਕੋਈ ਜ਼ਿਆਦਾ ਵੱਡਾ ਫਰਕ ਨਹੀਂ ਹੈ। ਇਸ ਲਈ ਸਸਤੀ ਕੀਮਤ 'ਚ ਆਈਫੋਨ 13 ਲੈਣਾ ਇਕ ਬੈਸਟ ਡੀਲ ਬਣ ਸਕਦੀ ਹੈ। ਆਈਫੋਨ 13 'ਚ ਮਿਲ ਰਹੇ ਆਫਰ ਦਾ ਫਾਇਦਾ ਚੁੱਕ ਕੇ ਤੁਸੀਂ ਹਜ਼ਾਰਾਂ ਰੁਪਏ ਦੀ ਬਚਤ ਕਰ ਸਕਦੇ ਹੋ।

ਇਹ ਵੀ ਪੜ੍ਹੋ– ਇਸ ਦਿਨ ਹੋਵੇਗੀ iPhone 15 Series ਦੀ ਐਂਟਰੀ, ਸਾਹਮਣੇ ਆਈ ਲਾਂਚ ਤਾਰੀਖ਼ ਤੋਂ ਲੈ ਕੇ ਕੀਮਤ ਤਕ ਦੀ ਜਾਣਕਾਰੀ

iPhone 13 'ਤੇ ਇਹ ਹੈ ਬੈਸਟ ਡੀਲ

ਈ-ਕਾਮਰਸ ਵੈੱਬਸਾਈਟ ਫਲਿਪਕਾਰਟ 'ਤੇ ਆਈਫੋਨ 13 'ਤੇ ਸ਼ਾਨਦਾਰ ਡੀਲ ਆਫਰ ਕੀਤੀ ਜਾ ਰਹੀ ਹੈ। ਇਸ ਸਮੇਂ ਆਈਫੋਨ 13 ਦਾ 128 ਜੀ.ਬੀ. ਸਟੋਰੇਜ ਵਾਲਾ ਮਾਡਲ ਵੈੱਬਸਾਈਟ 'ਤੇ 69,900 ਰੁਪਏ 'ਤੇ ਲਿਸਟਿਡ ਹੈ। ਫਲਿਪਕਾਰਟ ਆਪਣੇ ਗਾਹਕਾਂ ਨੂੰ ਇਸ ਮਾਡਲ 'ਤੇ 15 ਫੀਸਦੀ ਦਾ ਫਲੈਟ ਡਿਸਕਾਊਂਟ ਦੇ ਰਿਹਾ ਹੈ, ਜਿਸਤੋਂ ਬਾਅਦ ਤੁਸੀਂ ਇਸਨੂੰ ਸਿਰਫ 58,999 ਰੁਪਏ 'ਚ ਖ਼ਰੀਦ ਸਕਦੇ ਹੋ।

ਜੇਕਰ ਤੁਸੀਂ ਇਸਨੂੰ ਖ਼ਰੀਦਣ ਲਈ ਐੱਚ.ਡੀ.ਐੱਫ.ਸੀ. ਬੈਂਕ ਕਾਰਡ ਰਾਹੀਂ ਖ਼ਰੀਦਦੇ ਹੋ ਤਾਂ ਤੁਹਾਨੂੰ 2000 ਰੁਪਏ ਦੀ ਵਾਧੂ ਛੋਟ ਵੀ ਮਿਲ ਜਾਵੇਗੀ। ਜੇਕਰ ਤੁਹਾਡੇ ਕੋਲ ਕੋਈ ਪੁਰਾਣਾ ਸਮਾਰਟਫੋਨ ਹੈ ਤਾਂ ਤੁਸੀਂ ਐਕਸਚੇਂਜ ਆਫਰ ਦਾ ਫਾਇਦਾ ਚੁੱਕ ਸਕਦੇ ਹੋ। ਆਈਫੋਨ 13 ਦੀ ਖ਼ਰੀਦਦਾਰੀ 'ਤੇ ਫਲਿਪਕਾਰਟ 'ਤੇ 50 ਹਜ਼ਾਰ ਰੁਪਏ ਤਕ ਦਾ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ। ਤੁਹਾਡੇ ਪੁਰਾਣੇ ਫੋਨ ਦੀ ਕੀ ਕੀਮਤ ਮਿਲੇਗੀ ਇਹ ਫੋਨ ਦੀ ਕੰਡੀਸ਼ਨ 'ਤੇ ਨਿਰਭਰ ਕਰੇਗਾ।

ਇਹ ਵੀ ਪੜ੍ਹੋ– iPhone ਯੂਜ਼ਰਜ਼ ਨੂੰ 5 ਹਜ਼ਾਰ ਰੁਪਏ ਦਾ ਮੁਆਵਜ਼ਾ ਦੇ ਰਹੀ ਐਪਲ, ਜਾਣੋ ਕੀ ਹੈ ਮਾਮਲਾ


author

Rakesh

Content Editor

Related News