ਸਭ ਤੋਂ ਮਹਿੰਗੇ iPhone 12 ''ਚ ਹੋਵੇਗੀ ਸੈਮਸੰਗ ਦੀ ''ਡਿਸਪਲੇਅ''

05/20/2020 6:21:42 PM

ਗੈਜੇਟ ਡੈਸਕ— ਦਿੱਗਜ ਟੈਕਨਾਲੋਜੀ ਕੰਪਨੀ ਐਪਲ ਆਪਣੀ ਆਈਫੋਨ 12 ਸੀਰੀਜ਼ 'ਤੇ ਕੰਮ ਕਰ ਰਹੀ ਹੈ। ਪਿਛਲੇ ਕਾਫੀ ਦਿਨਾਂ ਤੋਂ ਇਸ ਸੀਰੀਜ਼ ਦੇ ਸਮਾਰਟਫੋਨ ਦੇ ਡਿਜ਼ਾਈਨ ਤੋਂ ਲੈ ਕੇ ਕੀਮਤ ਤਕ ਦੀ ਚਰਚਾ ਹੋ ਰਹੀ ਹੈ। ਹੁਣ ਆਈਫੋਨ 12 ਦੀ ਡਿਸਪਲੇਅ ਨੂੰ ਲੈ ਕੇ ਨਹੀਂ ਜਾਣਕਾਰੀ ਸਾਹਮਣੇ ਆ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਐਪਲ ਆਪਣੇ ਆਈਫੋਨ 12 'ਚ ਸੈਮਸੰਗ ਡਿਸਪਲੇਅ ਦਾ ਇਸਤੇਮਾਲ ਕਰਨ ਜਾ ਰਹੀ ਹੈ। 

4 'ਚੋਂ 3 ਮਾਡਲਾਂ 'ਚ ਸੈਮਸੰਗ ਦੀ ਡਿਸਪਲੇਅ
ਡਿਸਪਲੇਅ ਸਪਲਾਈ ਚੇਨ ਕੰਸਲਟੈਂਟ ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਆਈਫੋਨ 12 ਸੀਰੀਜ਼ ਤਹਿਤ 4 ਮਾਡਲ ਲਾਂਚ ਕੀਤੇ ਜਾਣਗੇ। ਇਹ ਆਈਫੋਨ 12, ਆਈਫੋਨ 12 ਮੈਕਸ, ਆਈਫੋਨ 12 ਪ੍ਰੋ ਅਤੇ ਆਈਫੋਨ 12 ਪ੍ਰੋ ਮੈਕਸ ਹੋਣਗੇ। ਇਨ੍ਹਾਂ ਨੂੰ ਇਸ ਸਾਲ ਦੀ ਦੂਜੀ ਛਮਾਹੀ 'ਚ ਲਾਂਚ ਕੀਤਾ ਜਾਵੇਗਾ। ਰਿਪੋਰਟ ਦੀ ਮੰਨੀਏ ਤਾਂ ਇਨ੍ਹਾਂ 'ਚੋਂ 3 ਮਾਡਲ ਅਜਿਹੇ ਹੋਣਗੇ ਜਿਨ੍ਹਾਂ 'ਚ ਸੈਮਸੰਗ ਡਿਸਪਲੇਅ ਦਾ ਇਸਤੇਮਾਲ ਕੀਤਾ ਜਾਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਆਈਫੋਨ 12 'ਚ 5.4 ਇੰਚ ਦੀ ਸਕਰੀਨ ਦਿੱਤੀ ਜਾਵੇਗੀ। ਇਹ ਸੈਮਸੰਗ ਦੀ ਓ.ਐੱਲ.ਈ.ਡੀ. ਡਿਸਪਲੇਅ ਹੋਵੇਗੀ। ਡਿਸਪਲੇਅ ਦਾ ਰੈਜ਼ੋਲਿਊਸ਼ਨ 2340x1080 ਪਿਕਸਲ ਹੋਵੇਗਾ। 

PunjabKesari

ਗੱਲ ਕਰੀਏ ਆਈਫੋਨ 12 ਪ੍ਰੋ ਦੀ ਤਾਂ ਇਸ ਵਿਚ 6.1 ਇੰਚ ਦੀ ਸੈਮਸੰਗ ਓ.ਐੱਲ.ਈ.ਡੀ. ਡਿਸਪਲੇਅ ਹੋਵੇਗੀ। ਇਸ ਦਾ ਰੈਜ਼ੋਲਿਊਸ਼ਨ 2532x1170 ਪਿਕਸਲ ਹੋਵੇਗਾ। ਉਥੇ ਹੀ ਇਸ ਸੀਰੀਜ਼ ਦੇ ਸਭ ਤੋਂ ਮਹਿੰਗੇ ਮਾਡਲ ਆਈਫੋਨ 12 ਪ੍ਰੋ ਮੈਕਸ 'ਚ 6.68 ਇੰਚ ਦਾ ਸੈਮਸੰਗ ਫਲੈਕਸੀਬਲ ਓ.ਐੱਲ.ਈ.ਡੀ. ਪੈਨਲ ਹੋਵੇਗਾ। ਇਸ ਦਾ ਰੈਜ਼ੋਲਿਊਸ਼ਨ 2778x1284 ਪਿਕਸਲ ਹੋਵੇਗਾ। 

ਆਈਫੋਨ 12 'ਚ ਹੋਵੇਗੀ ਸਭ ਤੋਂ ਪਾਵਰਫੁਲ ਬੈਟਰੀ
ਆਈਫੋਨ 12 'ਚ 4400 ਐੱਮ.ਏ.ਐੱਚ. ਤੋਂ ਜ਼ਿਆਦਾ ਪਾਵਰ ਵਾਲੀ ਬੈਟਰੀ ਹੋ ਸਕਦੀ ਹੈ। ਇਹ ਐਪਲ ਦੀ ਹੁਣ ਤਕ ਦੀ ਸਭ ਤੋਂ ਪਾਵਰਫੁਲ ਬੈਟਰੀ ਹੋਵੇਗੀ। ਉਥੇ ਹੀ ਕੀਮਤ ਦੀ ਗੱਲ ਕਰੀਏ ਤਾਂ ਆਈਫੋਨ 12 ਦਾ ਬੇਸ ਮਾਡਲ ਐਪਲ ਆਈਫੋਨ 11 ਤੋਂ ਸਸਤਾ ਹੋ ਸਕਦਾ ਹੈ। ਕੁਝ ਦਿਨ ਪਹਿਲਾਂ ਆਈ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ ਆਈਫੋਨ 12 ਸੀਰੀਜ਼ ਦੀ ਕੀਮਤ 600 ਅਤੇ 700 ਡਾਲਰ ਹੋ ਸਕਦੀ ਹੈ।


Rakesh

Content Editor

Related News