ਐਪਲ ਪੈਨਸਲ ਨਾਲ ਲਾਂਚ ਹੋਇਆ iPad Pro 2018 , ਜਾਣੋ ਕੀਮਤ

Tuesday, Oct 30, 2018 - 09:30 PM (IST)

ਐਪਲ ਪੈਨਸਲ ਨਾਲ ਲਾਂਚ ਹੋਇਆ iPad Pro 2018 , ਜਾਣੋ ਕੀਮਤ

ਗੈਜੇਟ ਡੈਸਕ—ਐਪਲ ਨੇ ਨਿਊਯਾਰਕ 'ਚ ਆਯੋਜਿਤ ਕੀਤੇ ਗਏ ਈਵੈਂਟ 'ਚ ਮੈਕਬੁੱਕ ਏਅਰ 2018 ਅਤੇ ਮੈਕ ਮਿਨੀ ਨੂੰ ਲਾਂਚ ਕਰਨ ਤੋਂ ਬਾਅਦ ਤੀਸਰੇ ਪ੍ਰੋਡਕਟ ਦੇ ਤੌਰ 'ਤੇ ਆਈਪੈਡ ਪ੍ਰੋਅ ਨੂੰ ਲਾਂਚ ਕਰ ਦਿੱਤਾ ਹੈ।

PunjabKesari

ਉੱਥੇ ਕੰਪਨੀ ਨੇ ਐਪਲ ਪੈਨਸਲ ਨੂੰ ਵੀ ਲਾਂਚ ਕਰ ਦਿੱਤਾ ਹੈ। ਐਪਲ ਆਈਪੈਡ ਪ੍ਰੋਅ ਦੇ 11 ਇੰਚ ਵੇਰੀਐਂਟ ਵਾਲੇ ਦੀ ਕੀਮਤ 799 ਡਾਲਰ ਕਰੀਬ 59,000 ਹਜ਼ਾਰ ਰੁਪਏ ਅਤੇ 12.9 ਇੰਚ ਵਾਲੇ ਵੇਰੀਐਂਟ ਦੀ ਕੀਮਤ999 ਡਾਲਰ (ਲਗਭਗ 74,000 ਹਜ਼ਾਰ ਰੁਪਏ) ਹੋਵੇਗੀ। ਕੰਪਨੀ ਨੇ ਐਪਲ ਆਈਪੈਡ ਪ੍ਰੋਡ ਨੂੰ ਬਿਨ੍ਹਾਂ ਹੋਮ ਬਟਨ ਦੇ ਪੇਸ਼ ਕੀਤਾ ਹੈ। ਐਪਲ ਨੇ ਈਵੈਂਟ 'ਚ ਐਲਾਨ ਕੀਤਾਹੈ ਕਿ ਉਸ ਨੇ 400 ਮਿਲੀਅਨ ਆਈਪੈਡ ਨੂੰ ਸੇਲ ਕੀਤਾ ਹੈ।

PunjabKesari

ਉੱਥੇ ਪਿਛਲੇ ਸਾਲ ਕੰਪਨੀ ਨੇ ਦੂਜੀ ਕੰਪਨੀਆਂ ਦੇ ਮੁਕਾਬਲੇ ਜ਼ਿਆਦਾ ਆਈਪੈਡ ਨੂੰ ਸੇਲ ਕੀਤਾ ਹੈ। ਨਵੇਂ ਆਈਪੈਡ ਪ੍ਰੋਅ 'ਚ 1 ਟੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। ਜੇਕਰ ਗੱਲ ਕਰੀਏ ਐਪਲ ਪੈਨਸਲ ਦੀ ਤਾਂ ਇਹ ਮੈਗਨੇਟਿਕਲੀ ਆਈਪੈਡ ਪ੍ਰੋਅ ਨਾਲ ਅਟੈਚ ਰਹੇਗੀ ਜੋ ਕਿ ਹਮੇਸ਼ਾ ਚਾਰਜ ਹੁੰਦੀ ਰਹੇਗੀ।


Related News