ਭਾਰਤ 'ਚ ਉਪਲੱਬਧ ਹੋਇਆ Apple HomePod ਸਮਾਰਟ ਸਪੀਕਰ , ਜਾਣੋ ਕੀਮਤ
Tuesday, May 12, 2020 - 07:34 PM (IST)

ਗੈਜੇਟ ਡੈਸਕ—ਐਪਲ ਹੋਮਪੋਡ ਨੂੰ ਭਾਰਤ 'ਚ ਸੇਲ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਡਿਵਾਈਸ ਨੂੰ ਕੰਪਨੀ ਨੇ ਆਧਿਕਾਰਤਿ ਤੌਰ 'ਤੇ 2018 'ਚ ਲਾਂਚ ਕੀਤਾ ਸੀ ਪਰ ਇਸ ਦੀ ਉਪਲੱਬਧਤਾ ਦੇ ਲਈ ਯੂਜ਼ਰਸ ਨੂੰ ਥੋੜਾ ਇੰਤਜ਼ਾਰ ਕਰਨਾ ਪਿਆ। ਇਹ ਡਿਵਾਈਸ ਅੰਗ੍ਰੇਜੀ ਭਾਸ਼ਾ 'ਚ ਸੀਰੀ ਨੂੰ ਸਪੋਰਟ ਕਰਦਾ ਹੈ ਅਤੇ ਇਸ ਨੂੰ ਆਈ.ਓ.ਐੱਸ. 13.3.1 'ਤੇ ਕਨੈਕਟ ਕੀਤਾ ਜਾ ਸਕਦਾ ਹੈ। ਭਾਰਤ 'ਚ ਐਪਲ ਹੋਮਪੋਡ ਸਮਾਰਟ ਸਪੀਕਰ ਦੀ ਕੀਮਤ 19,990 ਰੁਪਏ ਅਤੇ ਇਸ ਨੂੰ ਲਗਭਗ ਸਾਰੀਆਂ ਈ-ਕਾਮਰਸ ਵੈੱਬਸਾਈਟਸ ਤੋਂ ਖਰੀਦਿਆ ਜਾ ਸਕਦਾ ਹੈ।
ਕੰਪਨੀ ਦੀ ਆਧਿਕਾਰਿਤ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਐਪਲ ਹੋਮਪੋਡ ਕੰਪਨੀ ਦੇ ਸਟੋਰ ਅਤੇ Amazon, Flipkart ਅਤੇ Paytm 'ਤੇ ਉਪਲੱਬਧ ਹੋ ਗਿਆ ਹੈ। ਇਹ ਡਿਵਾਈਸ ਕੰਪਨੀ ਦੇ A8 chip 'ਤੇ ਕੰਮ ਕਰਦਾ ਹੈ ਅਤੇ ਇਸ 'ਚ Siri ਸਪੋਰਟ ਦਿੱਤਾ ਗਿਆ ਹੈ। ਇਹ ਸਮਾਰਟ ਸਪੀਕਰ ਭਾਰਤ 'ਚ ਗ੍ਰੇ ਅਤੇ ਵ੍ਹਾਈਟ ਦੋ ਕਲਰ ਵੇਰੀਐਂਟ 'ਚ ਉਪਲੱਬਧ ਹੋਵੇਗਾ।
ਇਹ ਡਿਵਾਈਸ ਬਾਜ਼ਾਰ 'ਚ ਪਹਿਲੇ ਤੋਂ ਮੌਜੂਦ Amazon Echo ਅਤੇ Google Homeਨੂੰ ਟੱਕਰ ਦੇ ਸਕਦਾ ਹੈ। ਇਸ ਦੇ ਫੀਚਰਸ ਦੀ ਗੱਲ ਕਰੀਏ ਤਾਂ ਲਗਭਗ 7.0 ਇੰਚ ਉੱਚੇ ਇਸ ਡਿਵਾਈਸ 'ਚ ਇਕ ਟੱਚ ਪੈਨਲ ਦਿੱਤਾ ਗਿਆ ਹੈ ਜੋ ਕਿ ਜਸਚਰ ਸਪੋਰਟ ਨਾਲ ਆਉਂਦਾ ਹੈ। ਇਸ 'ਚ ਕੁਨੈਕਟੀਵਿਟੀ ਲਈ ਬਲੂਟੁੱਥ ਅਤੇ ਵਾਈ-ਫਾਈ ਸਪੋਰਟ ਦਿੱਤੇ ਗਏ ਹਨ। ਨਾਲ ਹੀ ਇਸ ਸਮਾਰਟ ਸਪੀਕਰ 'ਚ ਤੁਹਾਨੂੰ ਬਿਲਟ-ਇਨ ਪਾਵਰ ਸਪੋਰਟ ਵੀ ਮਿਲੇਗਾ।
ਐਪਲ ਦਾ ਦਾਅਵਾ ਹੈ ਕਿ ਇਸ 'ਚ ਦਿੱਤੇ ਗਏ 6 ਮਾਈਕ੍ਰੋਫੋਨਸ ਇੰਟਰੇਕਸ਼ਨ ਨੂੰ ਬੇਹਦ ਆਸਾਨ ਬਣਾਉਂਦੇ ਹਨ ਅਤੇ ਇਸ 'ਚ ਤੁਸੀਂ ਲਾਈਟ ਮਿਊਜ਼ਿਕ ਦਾ ਆਨੰਦ ਲੈ ਸਕਦੇ ਹਨ। ਇਸ ਦੀ ਮਦਦ ਨਾਲ ਯੂਜ਼ਰਸ ਮੈਸੇਜ ਭੇਜਣ ਤੋਂ ਇਲਾਵਾ ਟਾਈਮਰ ਸੈਟ ਕਰ ਸਕਦੇ ਹਨ। ਇਸ ਤੋਂ ਇਲਾਵਾ ਪਲੇਅ ਪਾਡਕਾਸਟ, ਨਿਊਜ਼, ਟ੍ਰੈਫਿਕ ਅਤੇ ਵੈਦਰ ਵੀ ਚੈਕ ਕਰ ਸਕਦੇ ਹਨ।