ਨੌਜਵਾਨ ਨੇ ਕੀਤਾ ਇਹ ਹੈਰਾਨ ਕਰਨ ਵਾਲਾ ਕੰਮ, ਐਪਲ ਨੇ ਦਿੱਤੀ ਨੌਕਰੀ
Sunday, Apr 23, 2017 - 04:02 PM (IST)

ਜਲੰਧਰ- ਐਪਲ ਨੇ ਮੈਸਾਚੁਸੈਟਸ ਇੰਸਟੀਚਿਊਟ ਆਫਰ ਟੈਕਨਾਲੋਜੀ (MIT) ਦੇ ਡਾਕਟਰੇਟ ਵਿਦਿਆਰਥੀ ਸਟੀਵਨ ਕੀਟਿੰਗ ਨੂੰ ਨੌਕਰੀ ''ਤੇ ਰੱਖਿਆ ਹੈ ਜਿਸ ਨੇ ਆਪਣੇ ਦਿਮਾਗ ''ਚ ਟਿਊਮਰ ਦਾ ਪਤਾ ਲੱਗਣ ''ਤੇ ਉਸ ਦਾ 3ਡੀ ਪ੍ਰਿੰਟ ਤਿਆਰ ਕੀਤਾ ਸੀ। ਸੀ.ਐੱਨ.ਬੀ.ਸੀ. ''ਚ ਸ਼ੁੱਕਰਵਾਰ ਨੂੰ ਛਪੀ ਇਕ ਰਿਪੋਰਟ ਮੁਤਾਬਕ ਇਹ ਪਤਾ ਨਹੀਂ ਲੱਗਾ ਹੈ ਕਿ ਕੀਟਿੰਗ ਐਪਲ ਦੇ ਹੈਲਥਕੇਅਰ ਡਿਵਾਈਸ ਮੇਕਿੰਗ ਟੀਮ ''ਚ ਸ਼ਾਮਲ ਹੋਏ ਹਨ ਜਾਂ ਕਿਸੇ ਹੋਰ ਟੀਮ ''ਚ ਜਿਥੇ ਉਹ ਆਪਣੇ ਮਕੈਨਿਕਲ ਇੰਜੀਨੀਅਰਿੰਗ ਦੀ ਮੁਹਾਰਤ ਦਾ ਲਾਭ ਦੇ ਸਕਣ।
ਕੀਟਿੰਗ ਸਾਲ 2015 ''ਚ ਚਰਚਾ ''ਚ ਆਏ ਸਨ ਜਦੋਂ ਉਨ੍ਹਾਂ ਨੇ ਆਪਣੇ ਖੁਦ ਦੇ ਟਿਊਮਰ ਨੂੰ ਸਮਝਣ ਲਈ ਜਟਿਲ ਵਿਗਿਆਨਕ ਪ੍ਰਯੋਗ ਕੀਤੇ ਸਨ। ਐਪਲ ਨੇ ਹਾਲਹੀ ''ਚ ਇਕ ਨਿਜੀ ਹੈਲਥ ਡਾਟਾ ਸਟਾਰਟ-ਅਪ ਗਿਲਿੰਪਸ ਦਾ ਐਕਵਾਇਰ ਕੀਤਾ ਹੈ ਜਿਸ ਨੂੰ ਮੈਡੀਕਲ ਸੰਬੰਧੀ ਜਾਣਕਾਰੀ ਇਕੱਠੀ ਕਰਨ ''ਚ ਮਦਦ ਲਈ ਡਿਜ਼ਾਈਨ ਕੀਤਾ ਗਿਆ ਹੈ।
ਐਪਲ ਦੀ ਬਾਇਓਮੈਡੀਕਲ ਇੰਜੀਨੀਅਰਾਂ ਦੀ ਇਕ ਸੀਕਰੇਟ ਟੀਮ ਅਜਿਹੇ ਸੈਂਸਰ ਨੂੰ ਵਿਕਸਿਤ ਕਰਨ ''ਤੇ ਕੰਮ ਕਰ ਰਹੀ ਹੈ ਜੋ ਬਲੱਡ ਸ਼ੁਗਰ ਦੀ ਮਾਤਰਾ ਦਾ ਬਿਨਾਂ ਸੁਈ ਚੁਭਾਏ ਨਿਗਰਾਨੀ ਕਰ ਸਕਦਾ ਹੈ। ਜੇਕਰ ਇਸ ਨੂੰ ਵਿਕਸਿਤ ਕਰ ਲਿਆ ਜਾਂਦਾ ਹੈ ਤਾਂ ਐਪਲ ਦਾ ਇਹ ਸੈਂਸਰ ਲੱਖਾਂ ਲੋਕਾਂ ਲਈ ਫਾਇਦੇਮੰਦ ਸਾਬਤ ਹੋਵੇਗਾ।