ਐਪਲ ਭਾਰਤ ’ਚ ਆਪਣੇ ਕਰਮਚਾਰੀਆਂ ਨੂੰ ਦੇ ਰਹੀ ਹੈ ਹੈਲਥ ਐਜੁਕੇਸ਼ਨ

Monday, Mar 11, 2019 - 12:18 PM (IST)

ਐਪਲ ਭਾਰਤ ’ਚ ਆਪਣੇ ਕਰਮਚਾਰੀਆਂ ਨੂੰ ਦੇ ਰਹੀ ਹੈ ਹੈਲਥ ਐਜੁਕੇਸ਼ਨ

ਗੈਜੇਟ ਡੈਸਕ– ਐਪਲ ਨੇ ਭਾਰਤ ’ਚ ਆਪਣੀ ਸਹਿਯੋਗੀ ਕੰਪਨੀ (ਵਿਸਟ੍ਰੋਨ ਕਾਰਪੋਰੇਸ਼ਨ) ਦੇ ਕਰਮਚਾਰੀਆਂ ਨੂੰ ਸਿਹਤ ਪ੍ਰਤੀ ਜਾਗਰੂਕਤ ਕਰਨ ਦਾ ਐਲਾਨ ਕੀਤਾ ਹੈ। ਐਪਲ ਨੇ ਆਪਣੀ 13ਵੀਂ ਸਾਲਾਨਾ ਰਿਪੋਰਟ ’ਚ ਦੱਸਿਆ ਕਿ ਕੰਪਨੀ ’ਚ ਕਰਮਚਾਰੀਆਂ ’ਚ 85 ਫੀਸਦੀ ਕੈਂਸਰ ਨੂੰ ਲੈ ਕੇ, 60 ਫੀਸਦੀ ਪੋਸ਼ਣ ਨੂੰ ਲੈ ਕੇ ਅਤੇ 54 ਫੀਸਦੀ ਡਾਇਬੀਟੀਜ਼, ਹਾਇਰਪਰਟੈਂਸ਼ਨ ਅਤੇ ਕਾਲਸਟ੍ਰੋਲ ਨੂੰ ਲੈ ਕੇ ਜੂਗਰੂਕਤਾ ਵਧੀ ਹੈ। 

ਤਾਈਵਾਨ ਦੀ ਵਿਸਟ੍ਰੋਨ ਕਾਰਪੋਰੇਸ਼ਨ ਮੌਜੂਦਾ ਸਮੇਂ ’ਚ ਭਾਰਤ ’ਚ ਆਈਫੋਨ ਬਣਾ ਰਹੀ ਹੈ ਅਤੇ ਦੇਸ਼ ਦੇ ਕਈ ਕਰਮਚਾਰੀਆਂ ਨੂੰ ਸਿਹਤ ਨਾਲ ਜੁੜੀਆਂ ਜ਼ਰੂਰੀ ਜਾਣਕਾਰੀਆਂ, ਵਿਤਰਕ ਮਿਹਲਾਵਾਂ ਨੂੰ ਜਾਗਰੂਕ ਕਰਨਾ ਅਤੇ ਇਨ੍ਹਾਂ ਸਾਰਿਆਂ ਨੂੰ ਸਿਹਤਮੰਦ ਰਹਿਣ ਲਈ ਜਾਗਰੂਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। 

ਹੁਣ ਇਸ ਸਿਹਤ ਪ੍ਰੋਗਰਾਮ ਨੂੰ ਭਾਰਤ ’ਚ ਵਧਾਇਆ ਜਾ ਰਿਹਾ ਹੈ, ਜਿਸ ਵਿਚ ਕੰਪਨੀ ਨੇ ਸੈਂਟ ਜਾਨਸ ਮੈਡੀਕਲ ਕਾਲਜ ਦੇ ਨਾਲ ਸਾਂਝੇਦਾਰੀ ਕੀਤੀ ਹੈ ਜੋ ਕਿ ਵਿਤਰਕ ਕਰਮਚਾਰੀਆਂ ਨੂੰ ਜਾਗਰੂਕ ਕਰ ਰਹੇ ਹਨ। ਐਪਲ ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਇਸ ਦੀ ਸ਼ੁਰੂਆਤ ਬੀਤੇ ਹਫਤੇ ਬੁੱਧਵਾਰ ਨੂੰ ਹੋਈ। ਇਸ ਦੇ ਨਾਲ ਹੀ ਐਪਲ ਨੇ ਇਹ ਵੀ ਦੱਸਿਆ ਕਿ ਇਸ ਪ੍ਰੋਗਰਾਮ ’ਚ ਕੰਪਨੀ ਕਰਮਚਾਰੀਆਂ ਨੂੰ ਸਿਹਤ ਨੂੰ ਕਿਵੇਂ ਠੀਕ ਰੱਖਿਆ ਜਾਵੇ ਅਤੇ ਕਿਵੇਂ ਨਿਰੋਗ ਰਿਹਾ ਜਾਵੇ, ਇਹ ਦੱਸਿਆ ਜਾਵੇਗਾ। ਇਸ ਦੇ ਨਾਲ ਹੀ ਸੈਂਟ ਜਾਨਸ ਪੋਸ਼ਣ ਸਲਾਹਕਾਰ ਵੀ ਮੁਹੱਈਆ ਕਰਵਾਏਗਾ ਜੋ ਵਿਤਰਕਾਂ ਦੇ ਖਾਣ-ਪੀਣ ’ਤੇ ਧਿਆਨ ਦੇਣਗੇ। 

ਐਪਲ 2020 ਤਕ ਆਪਣੇ 10 ਲੱਖ ਕਰਮਚਾਰੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਚਾਹੁੰਦੀ ਹੈ, ਇਸ ਦੇ ਨਾਲ 2018 ਤਕ ਵਿਸ਼ਵ ਪੱਧਰ ’ਤੇ ਇਸ ਪ੍ਰੋਗਰਾਮ ’ਚ ਕਰੀਬ 2.5 ਲੱਖ ਕਰਮਚਾਰੀ ਹਿੱਸਾ ਲੈ ਚੁੱਕੇ ਹਨ। ਐਪਲ ਹੁਣ ਤਕ ਕਰੀਬ 17.3 ਮਿਲੀਅਨ ਕਰਮਚਾਰੀਆਂ ਨੂੰ ਕੋਚਿੰਗ ਅਧਿਕਾਰੀਆਂ ਨੂੰ ਲੈ ਕੇ ਜਾਗਰੂਕ ਕਰ ਚੁੱਕਾ ਹੈ। ਉਥੇ ਹੀ ਐਪਲ ਵਿਸ਼ਵ ਪੱਧਰ ’ਤੇ 2018 ’ਚ ਕਰੀਬ 3.6 ਮਿਲੀਅਨ ਕਰਮਚਾਰੀਆਂ ਨੂੰ ਆਧੁਨਿਕ ਸਿੱਖਿਆ ਅਤੇ ਸਕਿੱਲ ਟ੍ਰੇਨਿੰਗ ਦੇ ਚੁੱਕੀ ਹੈ। ਐਪਲ ਹੁਣ ਤਕ 30 ਤੋਂ ਜ਼ਿਆਦਾ ਦੇਸ਼ਾਂ ’ਚ ਕਰੀਬ 770 ਪ੍ਰੋਗਰਾਮ ਕਰ ਚੁੱਕੀ ਹੈ, ਜਿਸ ਵਿਚ 93 ਫੀਸਦੀ ਕੰਪਨੀ ਦੇ ਵਿਤਰਕ ਸ਼ਾਮਲ ਹੋਏ। 


Related News