ਆਈਫੋਨ ''ਚ 3.5mm ਜੈਕ ਨਾ ਹੋਣ ਕਰਕੇ ਨਾਖੁਸ਼ ਹਨ ਐਪਲ ਦੇ ਕੋਫਾਊਂਡਰ
Monday, Aug 29, 2016 - 05:56 PM (IST)

ਜਲੰਧਰ : ਐਪਲ ਦੇ ਕੋ-ਫਾਊਂਡਰ ਸਟੀਵ ਵੋਜ਼ਨਿਐਕ ਨਵੇਂ ਆਈਫੋਨ ''ਚ 3.5 ਐੱਮ. ਐੱਮ. ਜੈਕ ਨਾ ਹੋਣ ਕਰਕੇ ਨਾਖੁਸ਼ ਹਨ। ਆਸਟ੍ਰੇਲੀਅਨ ਫਾਈਨਾਂਸ ਰਿਵਿਊ ਨਾਲ ਇੰਟਰਵਿਊ ਦੌਰਾਨ ਸਟੀਵ ਨੇ ਕਿਹਾ ਕੇ ਨਵੇਂ ਜੈਕ ਲੈੱਸ ਆਈਫੋਨ ਨਾਲ ਐਪਲ ਬਹੁਤ ਸਾਰੇ ਲੋਕਾਂ ਨੂੰ ਨਾਖੁਸ਼ ਕਰਨ ਜਾ ਰਹੀ ਹੈ। ਬਹੁਤ ਸਾਰੀਆਂ ਅਫਵਾਹਾਂ ''ਚ ਦੱਸਿਆ ਜਾ ਚੁੱਕਾ ਹੈ ਕਿ ਐਪਲ ਨਵੇਂ ਆਈਫੋਨ ਨੂੰ ਹੋਰ ਪਤਲਾ ਕਰਨ ''ਚ ਸਫਲ ਰਹੀ ਹੈ ਤੇ ਇਸ ਲਈ ਕੰਪਨੀ ਨੇ 3.5 ਐੱਮ. ਐੱਮ. ਜੈਕ ਨੂੰ ਹਟਾ ਦਿੱਤਾ ਹੈ। ਇਸ ਤਰ੍ਹਾਂ ਕੰਪਨੀ ਲੋਕਾਂ ਨੂੰ ਬਲੂਟੁਥ ਵਾਇਰਲੈੱਸ ਹੈੱਡਫੋਂਸ ਦੀ ਵਰਤੋਂ ਕਰਨ ਵੱਲ ਤੌਰੇਗੀ ਜਾਂ ਲਾਈਟਨਿੰਗ ਪੋਰਟ ''ਚ ਇਕ ਅਡੈਪਟਰ ਦੀ ਮਦਦ ਨਾਲ 3.5 ਹੈੱਡਫੋਂਸ ਦੀ ਵਰਤੋਂ ਕੀਤੀ ਜਾ ਸਕੇਗੀ।
ਵੋਜ਼ਨਿਐਕ ਦਾ ਕਹਿਣਾ ਹੈ ਕਿ ''''ਮੈਂ ਬਲੂਟੁਥ ਹੈੱਡਫੋਂਸ ਦੀ ਵਰਤੋਂ ਨਹੀਂ ਕਰਦਾ, ਮੈਨੂੰ ਵਾਇਰਲੈੱਸ ਪਸੰਦ ਨਹੀਂ ਹੈ। ਬਲੂਟੁਥ ਨਾਲ ਕਾਰਾਂ ''ਚ ਮਿਊਜ਼ਿਕ ਸੁਣਦਾ ਹਾਂ ਪਰ ਬਲੂਟੁਥ ਨਾਲ ਮਿਊਜ਼ਿਕ ਫਲੈਟ ਸੁਣਾਈ ਦਿੰਦਾ ਹੈ।''''
ਐਪਲ ਸਿਤੰਬਰ ''ਚ ਆਪਣੀ ਫਲੈਗਸ਼ਿਪ ਦਾ ਨਵਾਂ ਫੋਨ ਲਾਂਚ ਕਰਨ ਦੀ ਤਿਆਰੀ ''ਚ ਹੈ, ਹੈੱਡਫੋਨ ਜੈਕ ਦੇ ਨਾ ਹੋਣ ਤੋਂ ਲੈ ਕੇ ਡੁਅਲ ਕੈਮਰਾ ਸੈੱਟਅਪ ਤੱਕ ਅਫਲਵਾਹਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੈ। ਹੁਣ ਸਟੀਵ ਵੋਜ਼ਨਿਐਕ ਦੀ ਇਸ ਪ੍ਰਤੀਕਿਰਿਆ ਨਾਲ ਐਪਲ ''ਤੇ ਕੀ ਇਫੈਕਟ ਪਵੇਗਾ ਇਹ ਤਾ ਸਿਤੰਬਰ ''ਚ ਆਈਫੋਨ ਦੀ ਲਾਂਚਿੰਗ ਤੋਂ ਬਾਅਦ ਹੀ ਦੇਖਣ ਨੂੰ ਮਿਲੇਗਾ।