ਐਪਲ-ਸੈਮਸੰਗ ਦਾ 7 ਸਾਲਾਂ ਤੋਂ ਚੱਲ ਰਿਹਾ ਪੇਟੈਂਟ ਵਿਵਾਦ ਖਤਮ

06/28/2018 4:15:11 PM

ਜਲੰਧਰ— ਐਪਲ ਅਤੇ ਸੈਮਸੰਗ ਵਿਚਾਲੇ ਪਿਛਲੇ 7 ਸਾਲਾਂ ਤੋਂ ਚੱਲ ਰਿਹਾ ਪੇਟੈਂਟ ਵਿਵਾਦ ਆਖਿਰਕਾਰ ਸੁਲਝ ਗਿਆ ਹੈ। ਇਸ ਲੜਾਈ 'ਚ ਐਪਲ ਨੇ ਸੈਮਸੰਗ ਦੇ ਦੋਸ਼ ਲਗਾਇਆ ਸੀ ਕਿ ਉਸ ਨੇ ਆਈਫੋਨ ਦਾ ਡਿਜ਼ਾਇਨ ਕਾਪੀ ਕੀਤਾ ਹੈ ਅਤੇ ਇਸੇ ਕਾਰਨ ਸੈਮਸੰਗ ਨੂੰ ਜੁਰਮਾਨੇ ਦੇ ਤੌਰ 'ਤੇ ਪੈਸਿਆਂ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਸੀ। ਦਿ ਵਰਜ ਦੀ ਰਿਪੋਰਟ ਮੁਤਾਬਕ ਵੀਰਵਾਰ ਨੂੰ ਅਦਾਲਤ ਨੇ ਕਿਹਾ ਕਿ ਦੋਵਾਂ ਕੰਪਨੀਆਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਇਕ ਸਮਝੌਤਾ ਕਰ ਚੁੱਕੇ ਹਨ। ਫਿਲਹਾਲ ਨਿਪਟਾਰੇ ਦੀਆਂ ਸ਼ਰਤਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

 

PunjabKesari

ਸਾਲ 2011 ਤੋਂ ਦੋਵਾਂ ਕੰਪਨੀਆਂ 'ਚ ਚੱਲ ਰਹ ਸੀ ਜੰਗ
ਇਹ ਪੇਟੈਂਟ ਨਾਲ ਜੁੜੀ ਲੜਾਈ ਸਾਲ 2011 'ਚ ਸ਼ੁਰੂ ਹੋਈ ਸੀ ਜਿਸ ਵਿਚ ਸ਼ੁਰੂਆਤ 'ਚ ਅਦਾਲਤ ਨੇ ਐਪਲ ਦੇ ਪੱਖ 'ਚ ਫੈਸਲਾ ਸੁਣਾਉਂਦੇ ਹੋ ਸੈਮਸੰਗ ਤੋਂ 1 ਬਿਲੀਅਨ ਡਾਲਰ ਦਾ ਜੁਰਮਾਨਾ ਮਗਿਆ ਸੀ ਪਰ ਇਹ ਕੇਸ ਇਥੇ ਖਤਮ ਨਹੀਂ ਹੋਇਆ ਸੀ। 

ਅਦਾਲਤ 'ਚ ਐਪਲ ਨੇ ਲਗਾਏ ਇਹ ਦੋਸ਼
ਐਪਲ ਨੇ ਸੈਮਸੰਗ 'ਤੇ ਦੋਸ਼ ਲਗਾਇਆ ਸੀ ਕਿ ਉਸ ਨੇ ਆਈਫੋਨ ਦੇ ਯੂਜ਼ਰ ਇੰਟਰਫੇਸ ਅਤੇ ਬੇਸਿਕ ਡਿਜ਼ਾਇਨ ਨੂੰ ਕਾਪੀ ਕੀਤਾ ਹੈ। ਇਸ ਤੋਂ ਇਲਾਵਾ ਆਈ.ਓ.ਐੱਸ. ਹੋਮ ਸਕਰੀਨ, ਆਈਫੋਨ 3ਜੀ ਡਿਜ਼ਾਇਨ ਪੇਟੈਂਟ ਅਤੇ ਮੈਸੇਜਿਸ ਇੰਟਰਫੇਸ ਦੀ ਵੀ ਨਕਲ ਸੈਮਸੰਗ ਨੇ ਕੀਤੀ ਹੈ। ਰਿਪੋਰਟ ਮੁਤਾਬਕ ਸ਼ੁਰੂਆਤੀ ਦਿਨਾਂ 'ਚ ਲੋਕਪ੍ਰਿਅਤਾ ਹਾਸਲ ਕਰਨ ਲਈ ਸੈਮਸੰਗ ਨੇ ਐਪਲ ਦੇ ਡਿਜ਼ਾਇਨ ਨੂੰ ਕਾਪੀ ਕੀਤਾ ਸੀ। 
ਭੁਗਤਾਨ ਬਾਰੇ ਪੁੱਛਣ 'ਤੇ ਐਪਲ ਦੇ ਬੁਲਾਰੇ ਨੇ ਅਦਾਲਤ ਦੇ ਮਈ ਦੇ ਫੈਸਲੇ ਦੀ ਗੱਲ ਸੁਣਾਉਂਦੇ ਹੋਏ ਦੱਸਿਆ ਕਿ ਸੈਮਸੰਗ 539 ਮਿਲੀਅਨ ਡਾਲਰ ਦੇ ਨੁਕਸਾ ਦੀ ਜ਼ਿੰਮੇਵਾਰ ਹੈ। ਪਰ ਸਪੱਸ਼ਟ ਨਹੀਂ ਕੀਤਾ ਗਿਆ ਕਿ ਸੈਟਲਮੈਂਟ ਕਿੰਨੇ ਪੈਸਿਆਂ ਦੇ ਭੁਗਤਾਨ 'ਚ ਕੀਤੀ ਗਈ। 

ਐਪਲ ਆਈਫੋਨ ਦੇ ਡਿਜ਼ਾਇਨ ਨੂੰ ਲੈ ਕੇ ਕਾਫੀ ਗੰਭੀਰ
ਐਪਲ ਨੇ ਫਿਲਹਾਲ ਇਸ ਮਾਮਲੇ ਨੂੰ ਸੁਲਝਾਉਣ ਲਈ ਜਿਨ੍ਹਾਂ ਸ਼ਰਤਾਂ ਨੂੰ ਮੰਨਿਆ ਹੈ ਉਸ ਬਾਰੇ ਮੀਡੀਆ ਨੂੰ ਨਹੀਂ ਦੱਸਿਆ ਗਿਆ ਪਰ ਕੰਪਨੀ ਨੇ ਇੰਨਾ ਜ਼ਰੂਰ ਕਿਹਾ ਹੈ ਕਿ ਐਪਲ ਆਪਣੀਆਂ ਡਿਵਾਈਸਿਜ਼ ਦੇ ਡਿਜ਼ਾਇਨ ਨੂੰ ਲੈ ਕੇ ਕਾਫੀ ਗੰਭੀਰ ਹੈ। ਇਹ ਮਾਮਲਾ ਹਮੇਸ਼ਾ ਪੈਸਿਆਂ ਤੋਂ ਵਧ ਕੇ ਰਿਹਾ ਹੈ। ਸਾਡੀ ਟੀਮ ਗਾਹਕਾਂ ਨੂੰ ਖੁਸ਼ ਕਰਨ ਵਾਲੀ ਟੈਕਨਾਲੋਜੀ 'ਤੇ ਕੰਮ ਕਰਦੀ ਰਹਿੰਦੀ ਹੈ। ਐਪਲ ਨੇ ਆਈਫੋਨ ਦੇ ਨਾਲ ਸਮਾਰਟਫੋਨਸ 'ਚ ਕਾਂਤੀ ਲਿਆਈ ਪਰ ਸੈਮਸੰਗ ਨੇ ਸਾਡੇ ਡਿਜ਼ਾਇਨ ਦੀ ਨਕਲ ਕੀਤੀ। ਇਸ ਮਾਮਲੇ 'ਚ ਸੈਮਸੰਗ ਵਲੋਂ ਅਜੇ ਤਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।


Related News