Apple AirPods Max ਲਾਂਚ, ਜਾਣੋ ਕੀਮਤ ਤੇ ਫੀਚਰਜ਼

12/08/2020 9:35:57 PM

ਗੈਜੇਟ ਡੈਸਕ—ਐਪਲ ਨੇ ਓਵਰ ਦਿ ਈਅਰ ਹੈੱਡਫੋਨ AirPods Max ਲਾਂਚ ਕਰ ਦਿੱਤੇ ਹਨ। ਪਹਿਲੇ ਖਬਰ ਸੀ ਕਿ ਕੰਪਨੀ ਇਸ ਨੂੰ ਆਈਫੋਨ 12 ਸੀਰੀਜ਼ ਨਾਲ ਹੀ ਲਾਂਚ ਕਰੇਗੀ ਪਰ ਅਜਿਹਾ ਨਹੀਂ ਹੋਇਆ ਅਤੇ ਇਸ ਨੂੰ ਹੁਣ ਲਾਂਚ ਕੀਤਾ ਗਿਆ ਹੈ। AirPods Max ਲਾਂਚ ਲਈ ਕੰਪਨੀ ਨੇ ਕਿਸੇ ਤਰ੍ਹਾਂ ਦਾ ਕੋਈ ਈਵੈਂਟ ਨਹੀਂ ਆਯੋਜਿਤ ਕੀਤਾ ਹੈ। ਐਪਲ ਮੁਤਾਬਕ ਇਸ ਓਵਰ ਈਅਰ ਡਿਜ਼ਾਈਨ AirPods Max 'ਚ ਏਡੇਪਟਿਵ EQ ਸਮੇਤ ਐਕਟੀਵ ਨਾਇਜ਼ ਕੈਂਸੀਲੇਸ਼ਨ ਫੀਚਰ ਦਿੱਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ -ਬ੍ਰਿਟੇਨ 'ਚ ਇਸ ਭਾਰਤੀ ਮੂਲ ਦੇ ਜੋੜੇ ਨੂੰ ਲਾਇਆ ਗਿਆ ਕੋਵਿਡ-19 ਦਾ ਟੀਕਾ

Apple AirPods Max में H1 'ਚ ਚਿੱਪ ਲਗਾਈ ਗਈ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ 'ਚ ਸਪੈਟੀਅਲ ਆਡੀਓ, ਟ੍ਰਾਂਸਪੈਰੇਂਸੀ ਮੋਡ ਵਰਗੇ ਐਡਵਾਂਸਡ ਫੀਚਰਸ ਦਿੱਤੇ ਗਏ ਹਨ। ਭਾਰਤ 'ਚ ਇਸ ਦੀ ਕੀਮਤ 59,900 ਰੁਪਏ ਹੈ। ਇਨ੍ਹਾਂ ਨੂੰ ਪੰਜ ਰੰਗ ਸਪੇਸ ਗ੍ਰੇਅ, ਸਿਲਵਰ, ਸਕਾਈ ਬਲੂ,ਗ੍ਰੀਨ ਅਤੇ ਪਿੰਕ ਲਾਂਚ ਕੀਤਾ ਗਿਆ। ਅਮਰੀਕਾ 'ਚ ਇਸ ਦੇ ਪ੍ਰੀ-ਆਰਡਰ ਅੱਜ ਤੋਂ ਹੀ ਸ਼ੁਰੂ ਹੋ ਗਏ ਹਨ ਪਰ ਇਨ੍ਹਾਂ ਦੀ ਵਿਕਰੀ 15 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ।

PunjabKesari

ਏਅਰਪੋਡਸ ਮੈਕਸ 'ਚ ਡਿਜੀਟਲ ਕ੍ਰਾਊਨ ਦਿੱਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਇਹ ਡਿਜ਼ੀਟਲ ਕ੍ਰਾਊਨ ਐਪਲ ਵਾਚ ਨਾਲ ਇੰਸਪਾਇਰਡ ਹੈ। ਇਸ ਕ੍ਰਾਊਨ (ਰੋਟੇਟਿੰਗ ਬਟਨ) ਨਾਲ ਯੂਜ਼ਰਸ ਵਾਲਿਊਮ ਕੰਟਰੋਲ ਕਰ ਸਕਦੇ ਹਨ। ਐਪਲ ਵਾਚ ਦੀ ਤਰ੍ਹਾਂ ਹੀ ਦਿੱਤੇ ਗਏ ਕ੍ਰਾਊਨ ਨਾਲ ਪਲੇਅ ਜਾਂ ਪਾਜ਼ ਕੀਤਾ ਜਾ ਸਕਦਾ ਹੈ। ਆਡੀਓ ਟ੍ਰੈਕਸ ਸਕਿਪ ਕੀਤੇ ਜਾ ਸਕਦੇ ਹਨ, ਕਾਲ ਦਾ ਜਵਾਬ ਦੇ ਸਕਦੇ ਹਨ ਅਤੇ ਐਂਡ ਕਰ ਸਕਦੇ ਹਨ। ਇਸ ਕ੍ਰਾਊਨ ਨਾਲ ਸੀਰੀ ਵੀ ਐਕਟੀਵ ਕੀਤਾ ਜਾ ਸਕਦਾ ਹੈ।

PunjabKesari

ਇਹ ਵੀ ਪੜ੍ਹੋ -ਅਫਗਾਨਿਸਤਾਨ 'ਚ 16 ਤਾਲਿਬਾਨ ਅੱਤਵਾਦੀ ਢੇਰ, 11 ਜ਼ਖਮੀ

ਇਸ 'ਚ ਟੈਲੀਸਕੋਪਿੰਗ ਹੈਡਬੈਂਡ ਆਰਮਸ ਦਿੱਤੇ ਗਏ ਹਨ ਜਿਸ ਨਾਲ ਆਸਾਨੀ ਨਾਲ ਐਕਸਟੈਂਡ ਕੀਤਾ ਜਾ ਸਕਦਾ ਹੈ। ਆਡੀਓ ਕੁਆਲਿਟੀ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ 'ਚ 40 ਐੱਮ.ਐੱਮ. ਦੇ ਡਾਇਨੈਮਿਕ ਡ੍ਰਾਈਵਰ ਦਿੱਤੇ ਗਏ ਹਨ ਜਿਸ ਨੂੰ ਐਪਲ ਨੇ ਹੀ ਡਿਜ਼ਾਈਨ ਕੀਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਡ੍ਰਾਈਵਰ ਨਾਲ ਕ੍ਰਿਸਪ, ਡੀਪ ਬੇਸ, ਸਟੀਕ ਮਿਡ ਰੇਂਜ ਅਤੇ ਹਾਈ ਫ੍ਰਿਕਵੈਂਸੀ ਨੋਟ ਹਾਸਲ ਕੀਤਾ ਜਾ ਸਕਦਾ ਹੈ।

PunjabKesari

ਐਪਲ ਏਅਰਪੋਡਸ ਮੈਕਸ ਨੂੰ ਆਈਫੋਨ ਨਾਲ ਕੁਨੈਕਟ ਕਰਨਾ ਏਅਰਪੋਡਸ ਜਿੰਨਾ ਹੀ ਆਸਾਨ ਹੈ। ਕੰਪਨੀ ਨੇ ਕਿਹਾ ਕਿ ਇਸ ਦੀ ਬੈਟਰੀ 20 ਘੰਟਿਆਂ ਤੱਕ ਦਾ ਬੈਕਅਪ ਦੇ ਸਕਦੀ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਕੇਸ 'ਚ ਰੱਖ ਕੇ ਇਸ ਦੀ ਚਾਰਜਿੰਗ ਨੂੰ ਪ੍ਰਿਜ਼ਰਵ ਕੀਤਾ ਜਾ ਸਕੇਗਾ।

PunjabKesari

ਇਹ ਵੀ ਪੜ੍ਹੋ -ਮਾਸਕੋ 'ਚ ਕੋਰੋਨਾ ਦੇ ਟੀਕੇ ਲੱਗਣੇ ਸ਼ੁਰੂ


Karan Kumar

Content Editor

Related News