Apple Event 2020: ਕੁਝ ਘੰਟਿਆਂ ’ਚ ਲਾਂਚ ਹੋਣਗੇ ਇਹ ਸ਼ਾਨਦਾਰ ਪ੍ਰੋਡਕਟਸ, ਇੰਝ ਵੇਖੋ ਲਾਈਵ

09/15/2020 6:40:06 PM

ਗੈਜੇਟ ਡੈਸਕ– ਐਪਲ ਨੇ ਅੱਜ 15 ਸਤੰਬਰ ਨੂੰ ਆਪਣੇ ਨਵੇਂ ਪ੍ਰੋਡਕਟਸ ਲਾਂਚ ਕਰਨ ਲਈ ਇਕ ਆਨਲਾਈਨ ਈਵੈਂਟ ਦਾ ਆਯੋਜਨ ਕੀਤਾ ਹੈ। ਇਸ ਵਾਰ ਈਵੈਂਟ ਨੂੰ ‘ਟਾਈਮ ਫਾਈਲਸ’ ਦਾ ਨਾਂ ਦਿੱਤਾ ਗਿਆ ਹੈ। ਕੰਪਨੀ ਦਾ ਇਹ ਈਵੈਂਟ 15 ਸਤੰਬਰ ਨੂੰ ਲੋਕਲ ਸਮੇਂ ਮੁਤਾਬਕ, ਸਵੇਰੇ 10 ਵਜੇ (ਭਾਰਤ ’ਚ ਰਾਤ  10:30 ਵਜੇ) ਸ਼ੁਰੂ ਹੋਵੇਗਾ। ਈਵੈਂਟ ਸ਼ੁਰੂ ਹੋਣ ’ਚ ਕੁਝ ਹੀ ਘੰਟੇ ਬਾਕੀ ਹਨ। ਈਵੈਂਟ ਹਰ ਸਾਲ ਦੀ ਤਰ੍ਹਾਂ ਐਪਲ ਹੈੱਡਕੁਆਟਰ ਦੇ ਸਟੀਵ ਜਾਬਸ ਥਿਏਟਰ ’ਚ ਹੋਵੇਗਾ। ਇਸ ਵਾਰ ਦਾ ਈਵੈਂਟ ਵਰਚੁਅਲੀ ਹੋਵੇਗਾ। ਇਹ ਪਹਿਲਾਂ ਮੌਕਾ ਹੈ ਜਦੋਂ ਕੰਪਨੀ ਵਰਚੁਅਲ ਈਵੈਂਟ ਦਾ ਆਯੋਜਨ ਕਰਨ ਜਾ ਰਹੀ ਹੈ। ਐਪਲ ਦੇ ਇਸ ਈਵੈਂਟ ’ਚ ਹਰ ਸਾਲ ਹਜ਼ਾਰਾਂ ਡਿਵੈਲਪਰ ਸ਼ਾਮਲ ਹੁੰਦੇ ਸਨ ਪਰ ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਡਿਵੈਲਪਰਾਂ ਨੂੰ ਵਰਚੁਅਲੀ ਈਵੈਂਟ ਕਵਰ ਕਰਨਾ ਹੋਵੇਗਾ। ਕੋਵਿਡ-19 ਦੇ ਚਲਦੇ ਪਹਿਲਾਂ ਤਾਂ ਈਵੈਂਟ ਹੋਣ ’ਤੇ ਸਸਪੈਂਸ ਬਣਿਆ ਹੋਇਆ ਸੀ। 

ਆਓ ਜਾਣਦੇ ਹਾਂ ਇਸ ਵਾਰ ਦੇ ਈਵੈਂਟ ’ਚ ਕੀ-ਕੀ ਹੋ ਸਕਦਾ ਹੈ ਅਤੇ ਇਸ ਈਵੈਂਟ ਨੂੰ ਕਿਵੇਂ ਵੇਖ ਸਕਦੇ ਹੋ। 

ਇੰਝ ਵੇਖੋ ਐਪਲ ਦਾ ਆਨਲਾਈਨ ਈਵੈਂਟ

- ਇਸ ਈਵੈਂਟ ਨੂੰ ਤੁਸੀਂ ਯੂਟਿਊਬ ’ਤੇ ਵੇਖ ਸਕਦੇ ਹੋ। ਇਸ ਲਈ ਕੰਪਨੀ ਨੇ ਲਾਈਵ ਈਵੈਂਟ ਦਾ ਵੀਡੀਓ ਲਿੰਕ ਸ਼ੇਅਰ ਕਰ ਦਿੱਤਾ ਹੈ। ਤੁਹਾਨੂੰ ਯੂਟਿਊਬ ’ਤੇ ਸਭ ਤੋਂ ਪਹਿਲਾਂ ਐਪਲ ਦੇ ਅਧਿਕਾਰਤ ਪੇਜ ’ਤੇ ਜਾਣਾ ਹੋਵੇਗਾ। ਇਥੇ ਤੁਹਾਨੂੰ ਲਾਈਵ ਵੀਡੀਓ ਦਾ ਲਿੰਕ ਮਿਲ ਜਾਵੇਗਾ। ਵੀਡੀਓ ’ਤੇ ਜਾ ਕੇ ਤੁਸੀਂ ਰਿਮਾਇੰਡਰ ਆਨ ਕਰ ਸਕਦੇ ਹੋ। 

 

- ਇਸ ਤੋਂ ਇਲਾਵਾ ਇਸ ਈਵੈਂਟ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ www.apple.com/apple-events ’ਤੇ ਜਾ ਕੇ ਵੀ ਵੇਖਿਆ ਜਾ ਸਕਦਾ ਹੈ। ਇਸ URL ਨੂੰ ਆਪਣੇ ਆਪਣੇ ਸਮਾਰਟਫੋਨ ’ਤੇ ਵੀ ਓਪਨ ਕਰ ਸਕਦੇ ਹੋ। ਇਹ ਵਰਚੁਅਲ ਈਵੈਂਟ ਕਿੰਨੀ ਦੇਰ ਤਕ ਚੱਲੇਗਾ, ਇਸ ਬਾਰੇ ਅਜੇ ਕੰਪਨੀ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। 

iPhone 12 ਨਹੀਂ ਹੋਵੇਗਾ ਲਾਂਚ
ਐਪਲ ਈਵੈਂਟ ’ਚ ਆਈਫੋਨ 12 ਦੀ ਲਾਂਚਿੰਗ ਨੂੰ ਲੈ ਕੇ ਕਾਫੀ ਚਰਚਾ ਸੀ। ਹਾਲਾਂਕਿ, ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਆਈਫੋਨ 12 ਫਿਲਹਾਲ ਅੱਜ ਦੇ ਈਵੈਂਟ ’ਚ ਲਾਂਚ ਨਹੀਂ ਕੀਤਾ ਜਾਵੇਗਾ। ਕੰਪਨੀ ਆਈਫੋਨ 12 ਨੂੰ ਇਕ ਅਲੱਗ ਆਨਲਾਈਨ ਈਵੈਂਟ ’ਚ ਲਾਂਚ ਕਰ ਸਕਦੀ ਹੈ। ਆਈਫੋਨ ਦੀ ਲਾਂਚਿੰਗ ’ਚ ਦੇਰੀ ਦਾ ਕਾਰਨ ਕੋਰੋਨਾ ਵਾਇਰਸ ਅਤੇ ਸਪਲਾਈ ਚੇਨ ’ਚ ਸਮੱਸਿਆ ਨੂੰ ਮੰਨਿਆ ਜਾ ਰਿਹਾ ਹੈ। 

ਅੱਜ ਲਾਂਚ ਹੋਣਗੇ ਇਹ ਪ੍ਰੋਡਕਟਸ
- ਇਸ ਈਵੈਂਟ ’ਚ ਕੰਪਨੀ ਨਵੀਂ ਵਾਚ ਸੀਰੀਜ਼ 6 ਨੂੰ ਲਾਂਚ ਕਰੇਗੀ। ਇਸ ਨੂੰ ਬਲੱਡ ਆਕਸੀਜਨ ਸੈਚੁਰੇਸ਼ਨ ਮਾਨੀਟਰਿੰਗ ਤਕਨੀਕ ਜਾਂ SpO2 ਟ੍ਰੈਕਿੰਗ ਨਾਲ ਉਤਾਰਿਆ ਜਾ ਸਕਦਾ ਹੈ। ਵਾਚ ਓ.ਐੱਸ. 7 ’ਚ ਸਲੀਪ ਟ੍ਰੈਕਿੰਗ ਵਰਗੇ ਫੀਚਰਜ਼ ਮਿਲ ਸਕਦੇ ਹਨ। ਸੀਰੀਜ਼ 6 ਨੂੰ ਅਪਗ੍ਰੇਡਿਡ ਪ੍ਰੋਸੈਸਰ ਅਤੇ ਇੰਪਰੂਵਡ ਬੈਟਰੀ ਲਾਈਫ ਨਾਲ ਪੇਸ਼ ਕੀਤਾ ਜਾ ਸਕਦਾ ਹੈ। 

PunjabKesari

- ਕੰਪਨੀ ਐਂਟਰੀ-ਲੈਵਲ ਐਪਲ ਵਾਚ ਵੀ ਈਵੈਂਟ ’ਚ ਲਾਂਚ ਕਰ ਸਕਦੀ ਹੈ। ਇਸ ਨੂੰ ਐਪਲ ਵਾਚ ਐੱਸ.ਈ. ਨਾਂ ਦਿੱਤਾ ਜਾਵੇਗਾ। ਕੰਪਨੀ ਐੱਸ.ਈ. ਸੀਰੀਜ਼ ਤਹਿਤ ਕਿਫਾਇਤੀ ਪ੍ਰੋਡਕਟ ਲਾਂਚ ਕਰਦੀ ਹੈ। ਇਹ ਵਾਂਚ ਸੀਰੀਜ਼ 6 ਵਰਗੀ ਹੋ ਸਕਦੀ ਹੈ ਪਰ ਇਸ ਦੀ ਬਿਲਡ ਕੁਆਲਿਟੀ ਅਲੱਗ ਹੋ ਸਕਦੀ ਹੈ।

 PunjabKesari

- ਐਪਲ ਈਵੈਂਟ ’ਚ ਆਪਣੇ ਸਭ ਤੋਂ ਅਨੋਖੇ ਪ੍ਰੋਡਕਟ ਏਅਰਟੈਗਸ ਤੋਂ ਪਰਦਾ ਚੁੱਕ ਸਕਦੀ ਹੈ। ਇਹ ਇਕ ਟ੍ਰੈਕਰ ਟਾਈਲਸ ਹੈ ਜੋ ਲੰਬੇ ਸਮੇਂ ਤੋਂ ਚਰਚਾ ’ਚ ਹੈ। ਇਹ ਬਲੂਟੂਥ ਕੁਨੈਕਟੀਵਿਟੀ ਨਾਲ ਆਉਂਦੀ ਹੈ। ਇਹ ਡਿਵਾਈਸ ਗੁਆਚੇ ਹੋਏ ਇਲੈਕਟ੍ਰਿਕ ਪ੍ਰੋਡਕਟ ਨੂੰ ਲੱਭਣ ’ਚ ਮਦਦ ਕਰੇਗੀ। 

PunjabKesari

- ਕੰਪਨੀ ਆਪਣੇ ਨਵੇਂ ਆਈਪੈਡ ਏਅਰ 4 ਤੋਂ ਵੀ ਪਰਦਾ ਚੁੱਕ ਸਕਦੀ ਹੈ। ਇਸ ਦਾ ਡਿਜ਼ਾਇਨ ਆਈਪੈਡ ਪ੍ਰੋ ਨਾਲ ਮਿਲਦਾ-ਜੁਲਦਾ ਹੋ ਸਕਦਾ ਹੈ। ਹਾਲਾਂਕਿ, ਇਸ ਨੂੰ ਲੈ ਕੇ ਅਜੇ ਤਕ ਕੋਈ ਡਿਟੇਲ ਸਾਹਮਣੇ ਨਹੀਂ ਆਈ। 

PunjabKesari

- ਈਵੈਂਟ ’ਚ ਨਵੇਂ ਏਅਰਪੌਡਸ ਵੀ ਲਾਂਚ ਕੀਤੇ ਜਾ ਸਕਦੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਏਅਰਪੌਡਸ ਦਾ ਸਭ ਤੋਂ ਸਸਤਾ ਵਰਜ਼ਨ ਹੋ ਸਕਦਾ ਹੈ। ਨਾਲ ਹੀ ਆਈਪੈਡ ਏਅਰ, ਹੋਮ ਪੌਡ ਅਤੇ ਐਪਲ ਟੀਵੀ ਸਟਰੀਮਿੰਗ ਬਾਕਸ ਵੀ ਲਾਂਚ ਹੋ ਸਕਦਾ ਹੈ। 


Rakesh

Content Editor

Related News