2 ਦਸੰਬਰ ਨੂੰ ਹੋਵੇਗਾ ਐਪਲ ਦਾ ਸਪੈਸ਼ਲ ਈਵੈਂਟ

11/19/2019 10:11:52 PM

ਗੈਜੇਟ ਡੈਸਕ—ਅਮਰੀਕੀ ਟੈੱਕ ਕੰਪਨੀ ਨੇ ਹਾਲ ਹੀ 'ਚ 16 ਇੰਚ ਦੀ ਮੈਕਬੁੱਕ ਪ੍ਰੋ ਲਾਂਚ ਕੀਤੀ ਹੈ। ਹੁਣ ਕੰਪਨੀ ਨੇ ਐਲਾਨ ਕੀਤਾ ਹੈ ਕਿ 2 ਦਸੰਬਰ ਨੂੰ ਨਿਊਯਾਰਕ 'ਚ ਸਪੈਸ਼ਲ ਈਵੈਂਟ ਆਯੋਜਿਤ ਕੀਤਾ ਜਾਵੇਗਾ। ਰਿਪੋਰਟਸ ਮੁਤਾਬਕ ਇਹ ਈਵੈਂਟ ਐਪਸ ਅਤੇ ਗੇਮਿੰਗ ਨੂੰ ਲੈ ਕੇ ਅਹਿਮ ਹੋਵੇਗਾ।

ਐਪਲ ਹੁਣ TV+ ਅਤੇ Apple Arcade ਗੇਮਿੰਗ ਪਲੇਟਫਾਰਮ ਲਿਆ ਚੁੱਕਿਆ ਹੈ ਅਤੇ ਕੰਪਨੀ ਇਕੋਸਿਸਟਮ ਦੇ ਵਿਸਤਾਰ ਨੂੰ ਲੈ ਕੇ ਲਗਾਤਾਰ ਡਿਵੈੱਲਪਰਸ ਨਾਲ ਕੰਮ ਕਰ ਰਹੀ ਹੈ। ਇਸ ਲਈ ਵੀ ਇਹ ਈਵੈਂਟ ਮਹਤੱਵਪੂਰਨ ਹੋ ਸਕਦਾ ਹੈ। ਕੰਪਨੀ ਨੇ ਮੀਡੀਆ ਇਨਵਾਈਟਸ ਭੇਜਣੇ ਸ਼ੁਰੂ ਕੀਤੇ ਹਨ। ਇਹ ਇਕ ਤਰ੍ਹਾਂ ਦਾ ਸਰਪ੍ਰਾਈਜ਼ ਈਵੈਂਟ ਦੀ ਤਰ੍ਹਾਂ ਹੈ ਕਿਉਂਕਿ ਇਸ ਤੋਂ ਪਹਿਲਾਂ ਇਸ ਦੇ ਬਾਰੇ 'ਚ ਕੋਈ ਅਜਿਹੀ ਰਿਪੋਰਟਸ ਨਹੀਂ ਆਈ ਸੀ।  9to5mac ਦੀ ਇਕ ਰਿਪੋਰਟ ਮੁਤਾਬਕ ਐਪਲ ਦੁਆਰਾ ਭੇਜੇ ਗਏ ਮੀਡੀਆ ਇਨਵਾਈਟ 'ਚ Loved by Million. Created by the Best' ਲਿਖਿਆ ਹੈ।

ਫਿਲਹਾਲ ਇਹ ਸਾਫ ਨਹੀਂ ਹੈ ਕਿ ਇਸ ਐਪਲ ਸਪੈਸ਼ਲ ਈਵੈਂਟ ਦੀ ਲਾਈਵ ਸਟਰੀਮਿੰਗ ਹੋਵੇਗੀ ਜਾਂ ਨਹੀਂ। ਕਿਉਂਕਿ ਆਮ ਤੌਰ 'ਤੇ ਐਪਲ ਦੇ ਸਪੈਸ਼ਲ ਈਵੈਂਟ ਪੇਜ਼ 'ਤੇ ਇਸ ਦਾ ਲਿੰਕ ਦਿਖਦਾ ਹੈ ਜੋ ਅਜੇ ਨਹੀਂ ਦਿਖ ਰਿਹਾ ਹੈ। ਐਪਲ ਪਹਿਲੀ ਵਾਰ ਅਜਿਹਾ ਈਵੈਂਟ ਆਯੋਜਿਤ ਕਰਨ ਜਾ ਰਿਹਾ ਹੈ ਜੋ ਸਿਰਫ ਐਪਸ ਅਤੇ ਗੇਮਿੰਗ ਲਈ ਡੈਡੀਕੇਟੇਡ ਹੈ। ਦੱਸਣਯੋਗ ਹੈ ਕਿ ਕੰਪਨੀ AirPods Pro ਅਤੇ 16 ਇੰਚ ਮੈਕਬੁੱਕ ਪ੍ਰੋ ਲਈ ਵੀ ਕੋਈ ਈਵੈਂਟ ਆਯੋਜਿਤ ਨਹੀਂ ਕੀਤਾ ਸੀ। ਐਪਲ ਆਪਣੇ ਇਸ ਸਪੈਸ਼ਲ ਈਵੈਂਟ 'ਚ ਗੇਮਿੰਗ ਨਾਲ ਜੁੜੇ ਕੁਝ ਵੱਡੇ ਐਲਾਨ ਕਰ ਸਕਦਾ ਹੈ। ਐਪਲ ਆਰਕੇਡ ਕੰਪਨੀ ਦੀ ਇਕ ਗੇਮਿੰਗ ਸਰਵਿਸ ਹੈ ਜਿਸ ਨੂੰ ਤੁਸੀਂ ਐਪਲ ਐਪ ਸਟੋਰ ਤੋਂ ਐਕਸੈੱਸ ਕਰ ਸਕਦੇ ਹਨ।


Karan Kumar

Content Editor

Related News