ਐਪਲ ਦਾ iphone 8 ਹੋ ਸਕਦਾ ਹੈ ਬਿਨ੍ਹਾਂ ਗੀਗਾਬਿਟ ਦੇ

06/13/2017 5:48:30 PM

ਜਲੰਧਰ-ਐਪਲ ਦਾ ਆਉਣ ਵਾਲਾ iphone 8 'ਚ ਅਗਲੀ ਪੀੜ੍ਹੀ ਦਾ ਗੀਗਾਬਿਟ ਸਮਰਥਨ ਨਹੀ ਹੋਵੇਗਾ ਅਤੇ ਕੰਪਨੀ 4G LTE  ਟੈਕਨਾਲੋਜੀ ਨੂੰ ਹੀ ਜਾਰੀ ਰੱਖੇਗੀ। ਟੈਕਨਾਲੋਜੀ ਵੈੱਬਸਾਈਟ Jdenet.com (ਜੇ.ਡੀ.ਨੈੱਟ. ਕਾਮ) ਦਾ ਸੋਮਵਾਰ ਨੂੰ ਰਿਪੋਰਟ ਦੇ ਅਨੁਸਾਰ '' ਐਂਪਲ ਦੁਆਰਾ ਤੇਜ਼ ਗੀਗਾਬਿਟ ਚਿਪ ਨੂੰ ਛੱਡਣ ਦਾ ਫੈਸਲਾ, ਮਾਡਮ ਨਾ ਮਿਲਣ ਦੀ ਵਜ੍ਹਾਂ ਨਾਲ ਹੋ ਸਕਦਾ ਹੈ ਹਾਲਾਂਕਿ ਇਹ ਚਿਪ ਵਿਰੋਧੀ ਸੈਮਸੰਗ ਦੇ ਗੈਲੇਕਸੀ 8 'ਚ ਹੈ।'' ਗੀਗਾਬਿਟ, ਵਾਇਰਲੈਸ ਨੈੱਟਵਰਕ 'ਚ ਫਾਇਬਰ ਨੈੱਟਵਰਕ ਦੀ ਤਰ੍ਹਾਂ ਸਪੀਡ ਮੁਹੱਈਆ ਕਰਵਾਉਦੀ ਹੈ। ਜੋ 50 ਤੋਂ 100 ਗੁਣਾ ਤੇਜ਼ ਹੁੰਦੀ ਹੈ। ਐਪਲ ਨੇ ਮਾਡਮ ਦੇ ਲਈ ਕਵਾਲਕਾਮ ਅਤੇ ਇੰਟੇਲ ਨਾਲ ਸਾਂਝੇਦਾਰੀ ਕੀਤੀ ਹੈ ਜਿਸ 'ਚ ਸਿਰਫ ਕਵਾਲਕਾਮ ਹੀ ਗੀਗਾਬਿਟ ਚਿਪ ਬਣਾਉਦੀ ਹੈ।
ਐਂਪਲ ਇਕ ਸਮਰਪਿਤ Artificial intelligence (AI) ਚਿਪ ਵਿਕਸਿਤ ਕਰ ਰਹੀਂ ਹੈ। ਜਿਸ ਨੂੰ ਐਪਲ ਨਿਊਰਲ ਇੰਜਣ ਨਾਮ ਦਿੱਤਾ ਗਿਆ ਹੈ। ਇਹ ਮੋਬਾਇਲ ਡਿਵਾਇਸਾਂ 'ਚ ਏ.ਆਈ. ਨਾਲ ਜੁੜੇ ਕੰਮ ਕਰੇਗੀ। ਇਸ ਚਿਪ ਤੋਂ ਨਾ ਸਿਰਫ ਬੈਟਰੀ ਸਮੱਰਥਾ ਵੱਧੇਗੀ। ਬਲਕਿ ਐਪਲ ਡਿਵਾਇਸ ਦੇ Overall ਪ੍ਰਦਰਸ਼ਨ 'ਚ ਵੀ ਸੁਧਾਰ ਹੋਵੇਗਾ। ਕਿਹਾ ਜਾ ਰਿਹਾ ਐਪਲ ਇਸ ਸਾਲ ਦੇ ਅੰਤ 'ਚ ਆਈਫੋਨ 8 ਲਾਂਚ ਕਰੇਗੀ।


Related News